ETV Bharat / entertainment

Vicky Kaushal-Ammy Virk: ਲਓ ਜੀ...ਐਮੀ ਵਿਰਕ-ਵਿੱਕੀ ਕੌਸ਼ਲ ਦੀ ਨਵੀਂ ਫਿਲਮ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਹੋਵੇਗੀ ਰਿਲੀਜ਼ - ਵਿੱਕੀ ਕੌਸ਼ਲ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਅਤੇ ਪੰਜਾਬੀ ਗਾਇਕ-ਅਦਾਕਾਰ ਐਮੀ ਵਿਰਕ ਸਟਾਰਰ ਫਿਲਮ ਦੀ ਰਿਲੀਜ਼ ਮਿਤੀ ਆ ਗਈ ਹੈ, ਫਿਲਮ ਇਸ ਸਾਲ ਅਗਸਤ ਵਿੱਚ ਰਿਲੀਜ਼ ਹੋ ਜਾਵੇਗੀ। ਇਥੇ ਹੋਰ ਜਾਣੋ...।

Vicky Kaushal-Ammy Virk
Vicky Kaushal-Ammy Virk
author img

By

Published : Feb 4, 2023, 10:34 AM IST

Updated : Feb 4, 2023, 10:54 AM IST

ਚੰਡੀਗੜ੍ਹ: ਪਿਛਲੇ ਸਾਲ ਐਮੀ ਵਿਰਕ ਅਤੇ ਵਿੱਕੀ ਕੌਸ਼ਲ ਦੀ ਫਿਲਮ ਦਾ ਐਲਾਨ ਹੋਇਆ ਸੀ ਅਤੇ ਹੁਣ ਫਿਲਮ ਦੀ ਰਿਲੀਜ਼ ਮਿਤੀ ਸਾਹਮਣੇ ਆ ਚੁੱਕੀ ਹੈ, ਜੀ ਹਾਂ...ਬਾਲੀਵੁੱਡ ਦੇ ਖੂਬਸੂਰਤ ਅਦਾਕਾਰ ਵਿੱਕੀ ਕੌਸ਼ਲ ਅਤੇ ਪੰਜਾਬੀ ਦੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਇੱਕ ਫਿਲਮ ਲੈ ਕੇ ਆ ਰਹੇ ਹਨ, ਹਾਲਾਂਕਿ ਫਿਲਮ ਦੇ ਨਾਂ ਦਾ ਅਜੇ ਪਤਾ ਨਹੀਂ ਲੱਗਿਆ।

ਫਿਲਮ ਦੀ ਰਿਲੀਜ਼ ਮਿਤੀ ਬਾਰੇ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀਲ ਕੀਤੀ ਸੀ ਅਤੇ ਉਸ ਵਿੱਚ ਫਿਲਮ ਦੀ ਨਵੀਂ ਰਿਲੀਜ਼ ਮਿਤੀ 25 ਅਗਸਤ 2023 ਦੱਸੀ ਹੈ, ਸਟਾਰ ਦੀ ਗੱਲ ਕਰੀਏ ਤਾਂ ਇਸ ਵਿੱਚ ਅਦਾਕਾਰ ਵਿੱਕੀ ਕੌਸ਼ਲ, 'ਕਲਾ' ਫੇਮ ਤ੍ਰਿਪਤੀ ਡਿਮਰੀ ਅਤੇ ਪੰਜਾਬੀ ਅਦਾਕਾਰ ਐਮੀ ਵਿਰਕ ਦੇ ਨਾਂ ਸ਼ਾਮਿਲ ਹਨ।

Vicky Kaushal-Ammy Virk
Vicky Kaushal-Ammy Virk

ਫਿਲਮ ਧਰਮ ਪ੍ਰੋਡਕਸ਼ਨ ਅਤੇ ਲਿਓ ਮੀਡੀਆ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ, ਫਿਲਮ ਦਾ ਨਿਰਦੇਸ਼ਨ ਆਨੰਦ ਤਿਵਾਰੀ ਦੁਆਰਾ ਕੀਤਾ ਗਿਆ ਹੈ। ਆਨੰਦ ਤਿਵਾਰੀ ਦੀ ਗੱਲ ਕਰੀਏ ਤਾਂ ਉਹ ਸਿਰਫ਼ ਨਿਰਦੇਸ਼ਕ ਹੀ ਨਹੀਂ ਸਗੋਂ ਇੱਕ ਅਦਾਕਾਰ ਵੀ ਹਨ। ਪਿਛਲੇ ਸਾਲ ਉਹਨਾਂ ਨੇ ਮਾਧੁਰੀ ਸਟਾਰਰ ਫਿਲਮ 'ਮਜ਼ਾ ਮਾ' ਦਾ ਵੀ ਨਿਰਦੇਸ਼ਨ ਕੀਤਾ ਸੀ।

ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਬਾਰੇ ਪੰਜਾਬੀ ਅਦਾਕਾਰ ਨੇ ਮਾਰਚ 2022 ਵਿੱਚ ਜਾਣਕਾਰੀ ਦਿੱਤੀ ਸੀ ਅਤੇ ਅਦਾਕਾਰ ਨੇ ਵਿੱਕੀ ਕੌਸ਼ਲ ਅਤੇ ਆਨੰਦ ਤਿਵਾਰੀ ਨਾਲ ਫੋਟੋਆਂ ਵੀ ਸਾਂਝੀਆਂ ਕੀਤੀਆਂ ਸਨ ਅਤੇ ਲਿਖਿਆ ਸੀ ਕਿ 'ਭਾਜੀ ਮਿਲ ਕੇ ਬਹੁਤ ਚੰਗਾ ਲੱਗਿਆ, ਬਹੁਤ ਬਹੁਤ ਪਿਆਰ ਸਤਿਕਾਰ, ਵਾਹਿਗੁਰੂ ਖੁਸ਼ ਰੱਖਣ।' ਇਸ ਤੋਂ ਇਲਾਵਾ ਐਮੀ ਵਿਰਕ ਨੇ ਇੰਸਟਾਗ੍ਰਾਮ 'ਤੇ ਇਹ ਵੀ ਲਿਖਿਆ ਸੀ ਕਿ 'ਫਿਲਮ ਦੇ ਸੈੱਟ 'ਤੇ ਸੁਆਦ ਆਵੇਗਾ, ਵਾਹਿਗੁਰੂ ਕਿਰਪਾ ਕਰਨ।' ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਦੀ ਨਜ਼ਰਾਂ ਦੋਵਾਂ ਅਦਾਕਾਰਾਂ ਉਤੇ ਸਨ, ਹੁਣ ਨਵੀਂ ਰਿਲੀਜ਼ ਮਿਤੀ ਨੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।

ਇਥੇ ਜੇਕਰ ਫਿਲਮ ਦੇ ਸਟਾਰਾਂ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਦੀ ਪਿਛਲੇ ਸਾਲ 16 ਦਸੰਬਰ ਨੂੰ ਫਿਲਮ 'ਗੋਬਿੰਦਾ ਨਾਮ ਮੇਰਾ' ਡਿਸਨੀ+ਹੌਟਸਟਾਰ ਉਤੇ ਰਿਲੀਜ਼ ਕੀਤੀ ਗਈ ਸੀ। ਐਮੀ ਵਿਰਕ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਗਾਇਕ ਦੀ ਪਿਛਲੇ ਦਿਨ LAYERS ਐਲਬਮ ਰਿਲੀਜ਼ ਹੋਈ ਹੈ। ਅਦਾਕਾਰਾ ਤ੍ਰਿਪਤੀ ਡਿਮਰੀ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਦਾਕਾਰਾ ਦੀ ਨੈਟਫਿਲਕਸ ਉਤੇ ਫਿਲਮ 'ਕਲਾ' ਰਿਲੀਜ਼ ਹੋਈ, ਜਿਸ ਵਿੱਚ ਅਦਾਕਾਰਾ ਦੇ ਕਿਰਦਾਰ ਦੀ ਕਾਫੀ ਤਾਰੀਫ਼ ਕੀਤੀ ਗਈ।

ਇਹ ਵੀ ਪੜ੍ਹੋ: Sidharth Kiara Wedding: ਸੋਲਾਂ ਸ਼ਿੰਗਾਰ ਵਿੱਚ ਕਿਸੇ ਪਰੀ ਵਰਗੀ ਲੱਗ ਰਹੀ ਹੈ ਕਿਆਰਾ, ਦੇਖੋ ਫੋਟੋਆਂ

Last Updated : Feb 4, 2023, 10:54 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.