ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ, ਜੀ ਹਾਂ...ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀਏ ਡਿਪਟੀ ਵੋਹਰਾ (ranjeet bawa manager deputy vohra died) ਦੀ ਉਨ੍ਹਾਂ ਦੇ ਜਨਮ ਦਿਨ ( 8 ਜਨਵਰੀ) ਵਾਲੇ ਦਿਨ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ, ਉਹ ਚੰਡੀਗੜ੍ਹ ਤੋਂ ਆਪਣੇ ਜੱਦੀ ਸ਼ਹਿਰ ਬਟਾਲਾ ਜਾ ਰਹੇ ਸੀ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਕਾਰ ਪੁਲ ਨਾਲ ਟਕਰਾ ਕੇ ਪੂਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਦੇ ਜੱਦੀ ਸ਼ਹਿਰ ਬਟਾਲਾ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਮੌਕੇ 'ਤੇ ਪਹੁੰਚੇ ਥਾਣਾ ਮਕਸੂਦਾਂ ਦੇ ਏ.ਐਸ.ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਥਾਣਾ ਮਕਸੂਦਾਂ ਵਿਖੇ ਫ਼ੋਨ 'ਤੇ ਮਿਲੀ ਸੀ। ਸੂਚਨਾ ਦੇਣ ਵਾਲੇ ਨੇ ਦੱਸਿਆ ਸੀ ਕਿ ਕਾਰ ਲਿੱਡਣ ਪੁਲ 'ਤੇ ਹਾਦਸਾਗ੍ਰਸਤ ਹੋ ਗਈ। ਉਹ ਤੁਰੰਤ ਸਟਾਫ਼ ਨਾਲ ਮੌਕੇ 'ਤੇ ਪਹੁੰਚ ਗਏ। ਇੱਥੇ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਰ 'ਚ ਸਵਾਰ ਪੰਜਾਬੀ ਗਾਇਕ ਦੇ ਪੀਏ ਡਿਪਟੀ ਵੋਹਰਾ (ranjeet bawa manager deputy vohra died) ਹਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋ ਸਕਦੀ ਹੈ, ਪਰ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਸੰਭਵ ਹੈ ਕਿ ਪਹਿਲਾਂ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇ ਅਤੇ ਫਿਰ ਕਾਰ ਪੁਲ ਦੀ ਸੁਰੱਖਿਆ ਕੰਧ ਨਾਲ ਟਕਰਾ ਗਈ ਹੋਵੇ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਹਾਦਸਾ ਕਿਸ ਕਾਰਨ ਹੋਇਆ।
- " class="align-text-top noRightClick twitterSection" data="
">
ਦੱਸ ਦਈਏ ਕਿ ਕੱਲ੍ਹ ਡਿਪਟੀ ਵੋਹਰਾ ਦਾ ਜਨਮਦਿਨ ਸੀ ਅਤੇ ਉਨ੍ਹਾਂ ਨੇ ਆਪਣੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਸੀ। ਸ਼ੋਸਲ ਮੀਡੀਆ ਉਤੇ ਵੋਹਰਾ ਨੇ ਪੋਸਟ ਸਾਂਝੀ ਕੀਤੀ ਸੀ ਅਤੇ ਗਾਇਕ ਰਣਜੀਤ ਬਾਵਾ (ranjeet bawa manager deputy vohra) ਨਾਲ ਤਸਵੀਰ ਵੀ ਸਾਂਝੀ ਕੀਤੀ ਅਤੇ ਲਿਖਿਆ ਸੀ 'ਮੇਰੇ ਜਨਮਦਿਨ 'ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਦੁਆਵਾਂ ਦੇਣ ਲਈ ਮੇਰੇ ਵੱਲੋਂ ਸਭ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ'।
ਇਹ ਵੀ ਪੜ੍ਹੋ:'ਮਸਤਾਨੇ' ਤੋਂ ਬਾਅਦ ਸਿੰਮੀ ਚਾਹਲ ਨੇ ਹੁਣ ਇਸ ਫਿਲਮ ਦਾ ਕੀਤਾ ਐਲਾਨ, ਸ਼ੂਟਿੰਗ ਸ਼ੁਰੂ