ETV Bharat / entertainment

ਭਿਆਨਕ ਸੜਕ ਹਾਦਸੇ ਤੋਂ ਬਾਅਦ ਗਾਇਕ ਜਾਨੀ ਨੇ ਸਾਂਝੀ ਕੀਤੀ ਪੋਸਟ, ਕੀਤਾ ਪ੍ਰਮਾਤਮਾ ਦਾ ਧੰਨਵਾਦ

ਬੀਤੇ ਦਿਨੀਂ ਗੀਤਕਾਰ ਜਾਨੀ ਦਾ ਸੜਕ ਹਾਦਸਾ ਹੋ ਗਿਆ ਸੀ, ਜਿਸ ਤੋਂ ਬਾਅਦ ਗਾਇਕ ਨੇ ਪੋਸਟ ਸਾਂਝੀ ਕਰਕੇ ਪ੍ਰਮਾਤਮਾ ਦਾ ਧੰਨਵਾਦ ਕੀਤਾ...।

author img

By

Published : Jul 21, 2022, 12:48 PM IST

ਗੀਤਕਾਰ ਜਾਨੀ
ਗੀਤਕਾਰ ਜਾਨੀ

ਚੰਡੀਗੜ੍ਹ: ਬੀਤੇ ਦਿਨੀਂ ਸ਼ਾਮ 5 ਵਜੇ ਦੇ ਕਰੀਬ ਪੰਜਾਬੀ ਗਾਇਕ ਜਾਨੀ ਦਾ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਜਾਨੀ ਦੀ ਕਾਰ ਪਲਟ ਗਈ। ਦੱਸ ਦਈਏ ਕਿ ਜਾਨੀ ਫਾਰਚੂਨਰ ਕਾਰ 'ਚ ਸਵਾਰ ਹੋ ਕੇ ਆ ਰਹੇ ਸਨ ਤਾਂ ਉਸ ਸਮੇਂ ਇਹ ਹਾਦਸਾ ਵਾਪਰ ਗਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਉਲਟ ਗਈ। ਇਸ ਦੌਰਾਨ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ 'ਤੇ ਖੜ੍ਹੇ ਲੋਕਾਂ ਅਨੁਸਾਰ ਕਾਰ ਕਾਫੀ ਤੇਜ਼ ਰਫਤਾਰ ਨਾਲ ਆ ਰਿਹਾ ਸੀ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਈ।

ਇਸ ਘਟਨਾ ਤੋਂ ਬਾਅਦ ਗੀਤਕਾਰ ਅਤੇ ਗਾਇਕ ਜਾਨੀ ਨੇ ਹੱਡਬੀਤੀ ਘਟਨਾ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ, ਗਾਇਕ ਪੋਸਟ ਪਾ ਕੇ ਦੱਸਿਆ ਕਿ "ਅੱਜ ਅੱਖਾਂ ਨੇ ਮੌਤ ਵੇਖੀ, ਪਰ ਫੇਰ ਬਾਬੇ ਨਾਨਕ ਨੂੰ ਵੀ ਦੇਖਿਆ, ਸੋ ਅੱਜ ਮੌਤ ਅਤੇ ਰੱਬ ਦੋਨੋਂ ਇੱਕਠੇ ਦੇਖੇ...ਮੈਂ ਅਤੇ ਮੇਰੀ ਦੋਸਤੇ ਠੀਕ ਨੇ,ਬਸ ਮਾਮੂਲੀ ਸੱਟਾਂ 🙏🏻 ਦੁਆ 'ਚ ਯਾਦ ਰੱਖਿਓ #JAANI"

"ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਉਸ ਸਮੇਂ ਕਾਰ ਵਿੱਚ ਮੌਜੂਦ ਸਾਰੇ ਠੀਕ ਹਾਂ। ਅਧਿਕਾਰੀ ਇਸ ਮਾਮਲੇ ਵਿੱਚ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਵਾਹਿਗੁਰੂ ਨੇ ਰੱਖ ਲਏ"। ਕਈ ਸਿਤਾਰਿਆ ਨੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਮਾਤਮਾ ਦਾ ਸ਼ੁਕਰੀਆਂ ਵੀ ਕੀਤਾ।

ਤੁਹਾਨੂੰ ਦੱਸ ਦਈਏ ਕਿ ਗੀਤਕਾਰ ਨੇ ਗਾਇਕ ਬੀ ਪਰਾਗ ਨੂੰ ਕਈ ਮਸ਼ਹੂਰ ਗੀਤ ਦਿੱਤੇ, ਜਿੰਨ੍ਹਾਂ ਨੂੰ ਪੂਰੀ ਦੁਨੀਆਂ ਵਿੱਚ ਸੁਣਿਆ ਜਾਂਦਾ ਹੈ। ਪੰਜਾਬੀ ਵਿੱਚ ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਜਾਨੀ ਨੂੰ ਨਾ ਜਾਣਦਾ ਹੋਵੇ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਜਾਨੀ ਦੀ ਪਲਟੀ ਕਾਰ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.