ETV Bharat / entertainment

ਗਾਇਕ ਗੁਰੂ ਰੰਧਾਵਾ ਨੇ ਪੰਜਾਬੀ ਮੰਨੋਰੰਜਨ ਜਗਤ ਵਿੱਚ ਪੂਰਾ ਕੀਤਾ ਇੱਕ ਦਹਾਕਾ, ਸਾਂਝੀ ਕੀਤੀ ਪੋਸਟ

author img

By

Published : Dec 20, 2022, 12:21 PM IST

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ 19 ਦਸੰਬਰ ਨੂੰ ਪੰਜਾਬੀ ਮੰਨੋਰੰਜਨ ਜਗਤ ਵਿੱਚ ਇੱਕ ਦਹਾਕਾ ਭਾਵ ਕੇ 10 ਸਾਲ ਪੂਰੇ ਕਰ ਲਏ ਹਨ, ਇਸ ਬਾਰੇ ਜਾਣਕਾਰੀ ਗਾਇਕ ਨੇ ਖੁਦ ਸ਼ੋਸਲ ਮੀਡੀਆ ਰਾਹੀਂ ਦਿੱਤੀ ਸੀ।

Etv Bharat
Etv Bharat

ਚੰਡੀਗੜ੍ਹ: ਪੰਜਾਬੀ ਸੰਗੀਤ ਵਿੱਚ ਗੁਰੂ ਰੰਧਾਵਾ ਨਾਮ ਨਾਲ ਮਸ਼ਹੂਰ ਪੰਜਾਬੀ ਗਾਇਕ ਨੇ 19 ਦਸੰਬਰ ਨੂੰ ਪੰਜਾਬੀ ਮੰਨੋਰੰਜਨ ਜਗਤ ਵਿੱਚ ਇੱਕ ਦਹਾਕਾ ਭਾਵ ਕੇ 10 ਸਾਲ ਪੂਰੇ ਕਰ ਲਏ ਹਨ, ਇਸ ਬਾਰੇ ਜਾਣਕਾਰੀ ਗਾਇਕ ਨੇ ਖੁਦ ਸ਼ੋਸਲ ਮੀਡੀਆ ਰਾਹੀਂ ਦਿੱਤੀ ਸੀ। ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ '10 ਸਾਲ, 19 ਦਸੰਬਰ 2012 ਨੂੰ ਮੇਰਾ ਪਹਿਲਾ ਗੀਤ ਰਿਲੀਜ਼ ਹੋਇਆ ਸੀ।'

ਗੁਰੂ ਰੰਧਾਵਾ ਬਾਰੇ: ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਲਿਖਾਰੀ ਗੁਰੂ ਰੰਧਾਵਾ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ। 30 ਅਗਸਤ 1991 'ਚ ਉਨ੍ਹਾਂ ਦਾ ਜਨਮ ਗੁਰਦਾਸਪੁਰ 'ਚ ਹੋਇਆ। ਗੁਰੂ ਦਾ ਅਸਲ ਨਾਂਅ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂ ਰੰਧਾਵਾ ਨੇ 2012 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਪੇਜ ਵਨ' ਲਾਂਚ ਹੋਈ। ਇਸ ਐਲਬਮ ਕਾਰਨ ਗੁਰੂ ਰੰਧਾਵਾ ਦੀ ਗਾਇਕੀ ਨੂੰ ਖ਼ੂਬ ਪਸੰਦ ਕੀਤਾ ਗਿਆ।

Punjabi singer Guru Randhawa completed  10 years  in  Punjabi entertainment

ਕਾਮਯਾਬੀ ਸੌਖੀ ਨਹੀਂ ਮਿਲਦੀ ਇਸ ਲਈ ਸੰਘਰਸ਼ ਕਰਨਾ ਪੈਂਦਾ ਹੈ। ਗੁਰੂ ਰੰਧਾਵਾ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸੰਘਰਸ਼ ਸੀ। ਇੱਕ ਇੰਟਰਵਿਊ 'ਚ ਉਹ ਦੱਸਦੇ ਹਨ ਕਿ ਉਹ ਪਹਿਲਾਂ ਲਾਈਵ ਸ਼ੋਅ ਕਰਦੇ ਸੀ। ਆਪਣਾ ਖ਼ਰਚਾ ਆਪ ਕੱਢਦੇ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਤਾਂ ਪੂਰਾ ਸਾਥ ਸੀ ਸੰਘਰਸ਼ ਵੇਲੇ ਪਰ ਰਿਸ਼ਤੇਦਾਰ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਸਨ। ਉਹ ਆਖਦੇ ਸਨ ਕਿ ਉਨ੍ਹਾਂ ਦੀ ਤੁਲਣਾ ਭੈਣ-ਭਰਾਵਾਂ ਨਾਲ ਕੀਤੀ ਜਾਂਦੀ ਸੀ ਜੋ ਨੌਕਰੀ ਕਰਕੇ 15,000 ਮਹੀਨੇ ਦਾ ਕਮਾਉਂਦੇ ਸੀ। ਆਪਣੀ ਮਿਹਨਤ ਦੇ ਨਾਲ ਗੁਰੂ ਰੰਧਾਵਾ ਨੇ ਹਰ ਇੱਕ ਦਾ ਮੂੰਹ ਬੰਦ ਕੀਤਾ।

ਅੱਜ ਉਹ ਨਾ ਸਿਰਫ਼ ਪੰਜਾਬੀ ਇੰਡਸਟਰੀ 'ਚ ਬਲਕਿ ਬਾਲੀਵੁੱਡ ਵਿੱਚ ਵੀ ਕਮਾਲ ਕਰ ਰਹੇ ਹਨ। ਫ਼ਿਲਮ ਹਿੰਦੀ ਮੀਡੀਅਮ ਦੇ ਵਿੱਚ ਉਨ੍ਹਾਂ ਦਾ ਗੀਤ 'ਸੂਟ' ਹਰ ਇੱਕ ਨੇ ਪਸੰਦ ਕੀਤਾ। ਅੱਜ ਦੇ ਦੌਰ 'ਚ ਗੁਰੂ ਰੰਧਾਵਾ ਦਾ ਕੋਈ ਵੀ ਗੀਤ ਫ਼ਲਾਪ ਨਹੀਂ ਗਿਆ ਹੈ। ਇਹ ਇੱਕ ਗਾਇਕ ਲਈ ਬਹੁਤ ਵੱਡੀ ਗੱਲ ਹੈ।

ਗੁਰੂ ਰੰਧਾਵਾ ਨੇ ਹੁਣ ਤੱਕ ਕਈ ਗਾਣੇ ਗਾਏ ਹਨ ਅਤੇ ਇਹਨਾਂ ਵਿੱਚੋਂ "ਹਾਈ ਰੇਟਡ ਗੱਭਰੂ", "ਸੂਟ", "ਯਾਰ ਮੋੜ ਦੋ", "ਪਟੋਲਾ", "ਫੈਸ਼ਨ" ਅਤੇ "ਲਾਹੌਰ" ਆਦਿ ਕਾਫ਼ੀ ਮਸ਼ਹੂਰ ਹੋਏ।

ਇਹ ਵੀ ਪੜ੍ਹੋ:ਅਰਜਨਟੀਨਾ ਦੀ ਜਿੱਤ ਲਈ ਪਾਲੀਵੁੱਡ ਵਿੱਚ ਖੁਸ਼ੀ, ਗੁਰਦਾਸ ਮਾਨ ਸਮੇਤ ਇਹਨਾਂ ਹਸਤੀਆਂ ਨੇ ਜਿਤਾਈ ਖੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.