ਚੰਡੀਗੜ੍ਹ: 'ਅਰਜਨ ਵੈਲੀ ਨੇ ਪੈਰ ਜੋੜ ਕੇ ਗਡਾਸੀ ਮਾਰੀ...।' ਇਹ ਗੀਤ ਤੁਸੀਂ ਸੋਸ਼ਲ ਮੀਡੀਆ 'ਤੇ ਹਰ ਦੂਜੀ ਰੀਲ 'ਚ ਸੁਣਿਆ ਹੋਵੇਗਾ। ਇਸ ਗੀਤ ਦੀ ਵਰਤੋਂ ਫਿਲਮ 'ਐਨੀਮਲ' 'ਚ ਕੀਤੀ ਗਈ ਹੈ ਅਤੇ ਇਸ ਨੂੰ ਰਣਬੀਰ ਕਪੂਰ 'ਤੇ ਫਿਲਮਾਇਆ ਗਿਆ ਹੈ। ਗੀਤ ਨੂੰ ਸੁਣ ਕੇ ਹੀ ਇਸ ਦੇ ਅੰਦਰ ਛੁਪੇ ਜਨੂੰਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਇਸੇ ਲਈ ਇਹ ਬਣਾਇਆ ਗਿਆ ਹੈ।
ਜਦੋਂ ਤੋਂ ਇਸ ਗੀਤ ਨੂੰ ਯੂਟਿਊਬ ਉਤੇ ਰਿਲੀਜ਼ ਕੀਤਾ ਗਿਆ ਹੈ, ਉਦੋਂ ਤੋਂ ਇਹ ਗੀਤ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਗੀਤ ਨੂੰ ਰਿਲੀਜ਼ ਹੋਏ ਇੱਕ ਮਹੀਨਾ ਹੋ ਚੁੱਕਿਆ ਹੈ ਅਤੇ ਇਸ ਨੂੰ ਹੁਣ ਤੱਕ 100 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਖਾਸ ਤੌਰ 'ਤੇ ਰੀਲਾਂ 'ਚ ਕਾਫੀ ਵਰਤਿਆ ਜਾ ਰਿਹਾ ਹੈ। ਫਿਲਮ ਲਈ ਇਹ ਗੀਤ ਪੰਜਾਬੀ ਲੋਕ ਗਾਇਕ ਭੁਪਿੰਦਰ ਬੱਬਲ ਨੇ ਗਾਇਆ ਹੈ।
- " class="align-text-top noRightClick twitterSection" data="">
- Most Viewed Indian Movie Trailer: ਯੂਟਿਊਬ 'ਤੇ 100 ਮਿਲੀਅਨ ਵਿਊਜ਼ ਦੇ ਨੇੜੇ ਪਹੁੰਚਿਆ 'ਐਨੀਮਲ' ਦਾ ਟ੍ਰੇਲਰ, ਇਨ੍ਹਾਂ ਫਿਲਮਾਂ ਨੂੰ ਛੱਡਿਆ ਪਿੱਛੇ
- Year Ender 2023: 'ਪਠਾਨ' ਤੋਂ ਲੈ ਕੇ 'ਐਨੀਮਲ' ਤੱਕ, ਇਹ ਰਹੀਆਂ ਸਾਲ ਦੀਆਂ ਸਭ ਤੋਂ ਜਿਆਦਾ ਵਿਵਾਦਿਤ ਫਿਲਮਾਂ, ਦੇਖੋ ਪੂਰੀ ਲਿਸਟ
- Animal Break Gadar Record: 'ਐਨੀਮਲ' ਨੇ 'ਗਦਰ 2' ਨੂੰ ਛੱਡਿਆ ਪਿੱਛੇ, ਬਣੀ ਬਾਲੀਵੁੱਡ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
ਉਲੇਖਯੋਗ ਹੈ ਕਿ 'ਅਰਜਨ ਵੈਲੀ' ਮੁੱਖ ਤੌਰ 'ਤੇ ਇੱਕ ਜੰਗੀ ਗੀਤ ਹੈ ਅਤੇ ਇਹ 'ਢਾਡੀ ਵਾਰ' ਸ਼ੈਲੀ 'ਤੇ ਆਧਾਰਿਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੀਤ ਦੀ ਵਰਤੋਂ ਮੁਗਲਾਂ ਨਾਲ ਲੜਾਈ ਦੌਰਾਨ ਆਪਣੀ ਫੌਜ ਨੂੰ ਤਾਕਤ ਦੇਣ ਲਈ ਕੀਤੀ ਸੀ। ਮੂਲ ਰੂਪ ਵਿੱਚ ਇਸ ਗੀਤ ਨੂੰ ਗਾਇਕ ਕੁਲਦੀਪ ਮਾਣਕ ਦੁਆਰਾ ਗਾਇਆ ਗਿਆ ਸੀ, ਇਹ ਅਰਜਨ ਸਿੰਘ ਨਲਵਾ ਦੇ ਦੁਆਲੇ ਘੁੰਮਦਾ ਹੈ, ਜਿਸਨੂੰ ਅਰਜਨ ਵੈਲੀ ਵੀ ਕਿਹਾ ਜਾਂਦਾ ਹੈ।
ਇੱਕ ਤਾਜ਼ਾ ਇੰਟਰਵਿਊ ਵਿੱਚ ਐਨੀਮਲ ਦੇ ਨਿਰਦੇਸ਼ਕ ਨੇ ਖੁਲਾਸਾ ਕੀਤਾ ਸੀ ਕਿ 'ਗੀਤ 'ਅਰਜਨ ਵੈਲੀ' ਯੂਟਿਊਬ 'ਤੇ ਪੰਜ ਸਾਲ ਪਹਿਲਾਂ ਤੋਂ ਹੀ ਮੌਜੂਦ ਸੀ, ਜਿਸਨੂੰ ਉਸ ਨੇ ਨੋਟ ਕੀਤਾ, ਉਸੇ ਹੀ ਬੋਲ, ਆਵਾਜ਼ ਅਤੇ ਧੁਨ ਨਾਲ। ਪਰ ਉਦੋਂ ਇਸ ਨੇ ਦਰਸ਼ਕਾਂ ਦਾ ਧਿਆਨ ਨਹੀਂ ਖਿੱਚਿਆ ਸੀ।'
ਹੁਣ ਇਥੇ ਜੇਕਰ ਫਿਲਮ ਐਨੀਮਲ ਬਾਰੇ ਗੱਲ਼ ਕਰੀਏ ਤਾਂ ਸੰਦੀਪ ਰੈਡੀ ਵਾਂਗਾ ਦੀ ਐਨੀਮਲ 1 ਦਸੰਬਰ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਰਣਬੀਰ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਦੇ ਨਾਲ ਅਨਿਲ ਕਪੂਰ, ਰਸ਼ਮਿਕਾ ਮੰਡਾਨਾ ਅਤੇ ਬੌਬੀ ਦਿਓਲ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਏ ਹਨ। ਐਨੀਮਲ ਫਿਲਮ ਦੇ ਸਾਰੇ ਹੀ ਗੀਤਾਂ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਹੈ। ਫਿਲਮ ਨੇ ਹੁਣ ਤੱਕ ਪੂਰੀ ਦੁਨੀਆਂ ਵਿੱਚੋਂ 800 ਕਰੋੜ ਦੀ ਕਮਾਈ ਕਰ ਲਈ ਹੈ।