ETV Bharat / entertainment

ਉਨਾਬੀ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਪਰਿਣੀਤੀ ਚੋਪੜਾ, ਪਤੀ ਰਾਘਵ ਨਾਲ ਇਸ ਤਰ੍ਹਾਂ ਮਨਾਈ ਪਹਿਲੀ ਦੀਵਾਲੀ - bollywood news

Parineeti Chopra and Raghav Chadha Celebrate First Diwali: ਹਾਲ ਹੀ ਵਿੱਚ ਪਰਿਣੀਤੀ ਨੇ ਆਪਣੇ ਰਾਜਨੇਤਾ ਪਤੀ ਰਾਘਵ ਚੱਢਾ ਨਾਲ ਦੀਵਾਲੀ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਬੇਹੱਦ ਖੂਬਸੂਰਤ ਲੱਗ ਰਹੇ ਹਨ।

Parineeti Chopra and Raghav Chadha Celebrate First Diwali

author img

By ETV Bharat Entertainment Team

Published : Nov 13, 2023, 2:47 PM IST

Updated : Nov 13, 2023, 2:58 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਆਪਣੇ ਵਿਆਹ ਤੋਂ ਬਾਅਦ ਸੁਰਖੀਆਂ 'ਚ ਹੈ। ਅਦਾਕਾਰਾ ਦਾ ਵਿਆਹ ਦੋ ਮਹੀਨੇ ਪਹਿਲਾਂ 'ਆਪ' ਨੇਤਾ ਰਾਘਵ ਚੱਢਾ ਨਾਲ ਹੋਇਆ ਹੈ। ਪਰਿਣੀਤੀ ਲਈ ਇਸ ਸਾਲ ਸਾਰੇ ਤਿਉਹਾਰ ਬਹੁਤ ਖਾਸ ਹੋਣ ਵਾਲੇ ਹਨ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਪਰਿਣੀਤੀ ਨੇ ਬੀਤੀ 12 ਨਵੰਬਰ ਨੂੰ ਆਪਣੀ ਪਹਿਲੀ ਦੀਵਾਲੀ ਮਨਾਈ। ਪਰਿਣੀਤੀ ਨੇ ਪਤੀ ਰਾਘਵ ਚੱਢਾ ਨਾਲ ਦੀਵਾਲੀ ਦਾ ਤਿਉਹਾਰ ਰਿਵਾਇਤੀ ਲੁੱਕ 'ਚ ਮਨਾਇਆ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਇਹ ਜੋੜਾ ਇਕੱਠੇ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ।

ਪਰਿਣੀਤੀ ਚੋਪੜਾ ਲਈ ਇਹ ਦੀਵਾਲੀ ਬਹੁਤ ਖਾਸ ਸੀ, ਉਸ ਨੇ ਇਸ ਨੂੰ ਦਿੱਲੀ ਸਥਿਤ ਆਪਣੇ ਸਹੁਰੇ ਘਰ ਮਨਾਇਆ। ਜੋੜੇ ਦੀ ਦੀਵਾਲੀ ਬਹੁਤ ਚਮਕਦਾਰ ਅਤੇ ਰੋਮਾਂਟਿਕ ਸੀ। ਤਿਉਹਾਰ ਦੇ ਇੱਕ ਦਿਨ ਬਾਅਦ ਅਦਾਕਾਰਾ ਨੇ ਆਪਣੀ ਪਹਿਲੀ ਦੀਵਾਲੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਤਸਵੀਰਾਂ 'ਚ ਅਦਾਕਾਰਾ ਰਾਘਵ ਚੱਢਾ ਨਾਲ ਮੁਸਕਰਾਉਂਦੇ ਹੋਏ ਪੋਜ਼ ਦੇ ਰਹੀ ਹੈ। ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਇਸ ਨੂੰ 'ਮੇਰਾ ਘਰ' ਕੈਪਸ਼ਨ ਦਿੱਤਾ।

ਉਸਨੇ ਦੀਵਾਲੀ ਲਈ ਇੱਕ ਗੂੜੀ ਉਨਾਬੀ ਸਾੜ੍ਹੀ ਪਹਿਨੀ ਸੀ, ਪਰੀ ਇਸ ਸਾੜ੍ਹੀ ਵਿੱਚ ਸੱਚਮੁੱਚ ਦੀ ਪਰੀ ਲੱਗ ਰਹੀ ਸੀ। ਰਾਘਵ ਨੇ ਕਾਲੇ ਕੁੜਤੇ-ਪਜਾਮੇ ਦੇ ਨਾਲ ਮੇਲ ਖਾਂਦਾ ਉਨਾਬੀ ਸ਼ਾਲ ਪਾਇਆ ਹੋਇਆ ਸੀ। ਇੱਕ ਫੋਟੋ ਵਿੱਚ ਜੋੜਾ ਦੀਵੇ ਜਗਾ ਰਿਹਾ ਹੈ ਅਤੇ ਇੱਕ ਹੋਰ ਫੋਟੋ ਵਿੱਚ ਪਰੀ ਰਾਘਵ ਨੂੰ ਚੁੰਮ ਰਹੀ ਹੈ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਘਰ ਨੂੰ ਦੀਵਾਲੀ ਦੀ ਸਜਾਵਟ ਨਾਲ ਸਜਾਇਆ ਗਿਆ ਸੀ। ਅਦਾਕਾਰਾ ਨੇ ਫੁੱਲਾਂ ਦੀ ਰੰਗੋਲੀ ਅਤੇ ਚਮਕਦੇ ਦੀਵੇ ਨਾਲ ਘਰ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ਦੇ ਨਾਲ ਪਰਿਣੀਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਜਲਦੀ ਹੀ ਦਿਲਜੀਤ ਦੁਸਾਂਝ ਨਾਲ ਫਿਲਮ 'ਚਮਕੀਲਾ' ਵਿੱਚ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਕਾਫੀ ਸਮੇਂ ਦੀ ਖਤਮ ਹੋਈ ਹੈ।

Last Updated : Nov 13, 2023, 2:58 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.