ਚੰਡੀਗੜ੍ਹ: ਪੰਜਾਬੀ ਦੇ ਗਾਇਕ ਸਿੱਧੂ ਮੂਸੇਵਾਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਰਕੇ ਸੁਰਖ਼ੀਆਂ ਵਿੱਚ ਰਹਿੰਦੇ ਹਨ, ਇਸੇ ਤਰ੍ਹਾਂ ਹੀ ਹੁਣ ਲੋਕ ਉਸ ਦੇ ਗੁਰੂ ਗ੍ਰਾਮ ਵਿੱਚ ਹੋਣ ਵਾਲੇ ਸ਼ੋਅ ਦਾ ਵਿਰੋਧ ਕਰ ਰਹੇ ਹਨ। ਦੱਸ ਦਈਏ ਕਿ ਇਹ ਸ਼ੋਅ 4 ਜੂਨ ਨੂੰ ਹੋਣ ਜਾ ਰਿਹਾ ਹੈ।
ਆਮ ਲੋਕਾਂ ਦਾ ਇਸ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕ ਸ਼ੋਸਲ ਮੀਡੀਆ ਉਤੇ ਆਪਣੀ ਭਾਵਨਾ ਸਾਂਝੀ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ 4 ਜੂਨ 1984 ਨੂੰ ਸਿੱਖ ਕੌਮ ਉਤੇ ਹਮਲਾ ਹੋਇਆ ਸੀ, ਜਿਸ ਨੂੰ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਉਹਨਾਂ ਦਿਨਾਂ ਵਿੱਚ ਕਈਆਂ ਦੇ ਪਿਆਰੇ ਖੋਹੇ ਗਏ ਸਨ, ਘਰਾਂ ਦੇ ਘਰ ਉੱਜੜ ਗਏ ਸਨ। ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ੋਅ ਉਸ ਦਿਨ ਨਹੀਂ ਹੋਣਾ ਚਾਹੀਦਾ।
![ਗਾਇਕ ਸਿੱਧੂ ਮੂਸੇਵਾਲਾ](https://etvbharatimages.akamaized.net/etvbharat/prod-images/ytyty_2305newsroom_1653298547_211.jpg)
ਦੱਸ ਦਈਏ ਕਿ ਗਾਇਕ ਸਤਿੰਦਰ ਸਰਤਾਜ ਨੇ ਵੀ ਆਪਣੇ ਸ਼ੋਅ ਨੂੰ ਰੋਕ ਦਿੱਤਾ ਹੈ।
ਇਹ ਵੀ ਪੜ੍ਹੋ:ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਵਿਚਾਲੇ ਰੋਕਿਆ, ਜਾਣੋ ਕਾਰਨ...ਵੀਡੀਓ