ETV Bharat / entertainment

Disha Patani: 'MS Dhoni: The Untold Story' ਦੇ 7 ਸਾਲ ਪੂਰੇ ਹੋਣ 'ਤੇ ਦਿਸ਼ਾ ਨੇ ਕੀਤਾ ਸੁਸ਼ਾਂਤ ਨੂੰ ਯਾਦ, ਇਸ ਗੱਲ ਲਈ ਕੀਤਾ ਧੰਨਵਾਦ - Ek Villan Return

Disha Patani remembered Sushant Singh Rajput: 2016 'ਚ ਰਿਲੀਜ਼ ਹੋਈ 'MS Dhoni: The Untold Story' ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। ਇਸ ਫਿਲਮ ਤੋ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਨੇ ਸੋਸ਼ਲ ਮੀਡੀਆ 'ਤੇ ਸਟੋਰੀ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕੀਤਾ ਹੈ।

Disha Patani remembered Sushant Singh Rajput

author img

By ETV Bharat Punjabi Team

Published : Oct 1, 2023, 11:24 AM IST

ਮੁੰਬਈ: 'MS Dhoni: The Untold Story' ਦੇ 7 ਸਾਲ ਪੂਰੇ ਹੋਣ 'ਤੇ ਦਿਸ਼ਾ ਪਟਾਨੀ ਨੇ ਫਿਲਮ ਦਾ ਜਸ਼ਨ ਮਨਾਉਣ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਨ ਲਈ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ। ਦਿਸ਼ਾ ਨੇ ਆਪਣੀ ਬਾਲੀਵੁੱਡ ਦੀ ਸ਼ੁਰੂਆਤ ਫਿਲਮ 'MS Dhoni: The Untold Story' ਤੋਂ ਕੀਤੀ ਸੀ ਅਤੇ ਦਰਸ਼ਕਾਂ ਨੇ ਉਨ੍ਹਾਂ ਨੂੰ ਇਸ ਰੋਲ ਲਈ ਕਾਫ਼ੀ ਪਸੰਦ ਵੀ ਕੀਤਾ ਸੀ। ਫਿਲਮ 'ਚ ਸੁਸ਼ਾਂਤ ਸਿੰਘ ਰਾਜਪੂਤ ਨੇ ਲੀਡ ਰੋਲ ਨਿਭਾਇਆ ਸੀ।

Disha Patani remembered Sushant Singh Rajput
Disha Patani remembered Sushant Singh Rajput

ਫਿਲਮ 'MS Dhoni: The Untold Story' ਨੂੰ 7 ਸਾਲ ਹੋਏ ਪੂਰੇ: ਦਿਸ਼ਾ ਪਟਾਨੀ ਨੇ ਬਹੁਤ ਹੀ ਘਟ ਸਮੇਂ 'ਚ ਕਈ ਸਫ਼ਲ ਫਿਲਮਾਂ 'ਚ ਕੰਮ ਕਰਕੇ ਆਪਣੀ ਅਲੱਗ ਪਹਿਚਾਣ ਬਣਾ ਲਈ। ਉਨ੍ਹਾਂ ਨੇ 2016 'ਚ ਨੀਰਜ ਪਾਂਡੇ ਦੀ ਸਪੋਰਟਸ ਡਰਾਮਾ 'MS Dhoni: The Untold Story' ਤੋਂ ਬਾਲੀਵੁੱਡ 'ਚ ਸ਼ੁਰੂਆਤ ਕੀਤੀ ਸੀ। ਜਿਸ 'ਚ ਉਨ੍ਹਾਂ ਨਾਲ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅੰਡਵਾਨੀ ਸੀ। ਇਹ ਫਿਲਮ 30 ਸਤੰਬਰ 2016 ਨੂੰ ਰਿਲੀਜ਼ ਹੋਈ ਸੀ। ਅੱਜ ਇਸ ਫਿਲਮ ਨੂੰ ਸੱਤ ਸਾਲ ਪੂਰੇ ਹੋ ਗਏ ਹਨ। ਅਦਾਕਾਰਾ ਨੇ ਇਸ ਮੌਕੇ 'ਤੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਫਿਲਮ ਤੋਂ ਆਪਣੀ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ," 7 ਸਾਲ ਪਹਿਲਾ ਜਿੱਥੇ ਮੇਰਾ ਸਫ਼ਰ ਸ਼ੁਰੂ ਹੋਇਆ ਸੀ.. ਸਾਰਿਆ ਦੇ ਪਿਆਰ ਲਈ ਧੰਨਵਾਦੀ ਹਾਂ।" ਦਿਸ਼ਾ ਨੇ ਸੁਸ਼ਾਂਤ ਨੂੰ ਯਾਦ ਕਰਦੇ ਹੋਏ ਲਿਖਿਆ,"ਸੁਸ਼ਾਂਤ ਮੈਨੂੰ ਉਮੀਦ ਹੈ ਕਿ ਤੁਸੀਂ ਖੁਸ਼ ਅਤੇ ਸ਼ਾਂਤੀ 'ਚ ਹੋ।" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੁਸ਼ਾਂਤ ਦਾ ਦਿਹਾਂਤ 14 ਜੂਨ 2020 'ਚ ਹੋ ਗਿਆ ਸੀ।

'MS Dhoni: The Untold Story' ਫਿਲਮ 'ਚ ਇਨ੍ਹਾਂ ਸਿਤਾਰਿਆਂ ਨੇ ਨਿਭਾਏ ਅਹਿਮ ਰੋਲ: 'MS Dhoni: The Untold Story' ਫਿਲਮ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਆਧਾਰਿਤ ਹੈ ਅਤੇ ਇਸਦਾ ਨਿਰਦੇਸ਼ਨ ਨੀਰਜ ਪਾਂਡੇ ਨੇ ਕੀਤਾ ਸੀ। ਇਸ 'ਚ ਕਿਆਰਾ ਅੰਡਵਾਨੀ, ਦਿਸ਼ਾ ਪਟਾਨੀ, ਅਨੁਪਮ ਖੇਰ ਅਤੇ ਭੂਮਿਕਾ ਚਾਵਲਾ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਵੀ ਲੀਡ ਭੂਮਿਕਾ 'ਚ ਸੀ। ਰਿਲੀਜ਼ ਹੋਣ 'ਤੇ ਇਹ ਫਿਲਮ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮਾਂ 'ਚੋ ਇੱਕ ਬਣ ਗਈ ਸੀ।

ਦਿਸ਼ਾ ਪਟਾਨੀ ਦਾ ਵਰਕ ਫਰੰਟ: ਦਿਸ਼ਾ ਨੂੰ ਆਖਰੀ ਵਾਰ ਮੋਹਿਤ ਸੂਰੀ ਦੀ ਐਕਸ਼ਨ ਫਿਲਮ 'Ek Villan Return' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਜੌਨ ਅਬ੍ਰਾਹਮ ਅਤੇ ਅਰਜੁਨ ਕਪੂਰ ਸੀ। ਇਹ ਫਿਲਮ 2022 'ਚ ਰਿਲੀਜ਼ ਹੋਈ ਸੀ ਅਤੇ ਫਿਲਮ ਨੂੰ ਦਰਸ਼ਕਾਂ ਵੱਲੋ ਪਸੰਦ ਨਹੀਂ ਕੀਤਾ ਗਿਆ ਸੀ। ਦਿਸ਼ਾ ਹੁਣ ਐਕਸ਼ਨ ਫਿਲਮ 'ਯੋਦਾ' ਦੀ ਤਿਆਰੀ ਕਰ ਰਹੀ ਹੈ। ਇਸ ਫਿਲਮ 'ਚ ਸਿਧਾਰਥ ਮਲਹੋਤਰਾ ਅਤੇ ਰਾਸ਼ੀ ਖੰਨਾ ਨਜ਼ਰ ਆਉਣਗੇ। ਇਹ ਫਿਲਮ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਦਿਸ਼ਾ 'ਕਾਂਗੁਵਾ' ਨਾਮ ਦੀ ਇੱਕ ਤਾਮਿਲ ਡਰਾਮਾ ਫਿਲਮ ਅਤੇ 'Kalki 2898 AD' ਵੀ ਕਰ ਰਹੀ ਹੈ। ਇਸ ਫਿਲਮ 'ਚ ਪ੍ਰਭਾਸ, ਕਮਲ ਹਾਸਨ, ਅਮਿਤਾਭ ਬੱਚਨ ਅਤੇ ਦੀਪਿਕਾ ਪਾਦੁਕੋਣ ਵੀ ਹਨ ਅਤੇ ਇਹ ਫਿਲਮ 2024 ਵਿੱਚ ਰਿਲੀਜ਼ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.