ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮੰਨੋਰੰਜਨ ਉਦਯੋਗ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਪਰਿਵਾਰਿਕ ਅਤੇ ਸਾਹਿਤਕ ਲਘੂ ਫਿਲਮਾਂ ਬਣਾਉਣ ’ਚ ਮੋਹਰੀ ਭੂਮਿਕਾ ਨਿਭਾ ਰਹੇ ਨਿਰਦੇਸ਼ਕ ਭਗਵੰਤ ਕੰਗ ਹੁਣ ਐਕਸਪੈਰੀਮੈਂਟਲ ਸਿਨੇਮਾ ਦੀ ਸਿਰਜਨਾ ਵੱਲ ਰੁਖ਼ ਕਰ ਰਹੇ ਹਨ, ਜੋ ਇਸੇ ਸਿਲਸਿਲੇ ਅਧੀਨ ਅਪਣੀ ਨਵੀਂ ਲਘੂ ਫਿਲਮ 'ਬਾਕੀ ਸਫ਼ਾ ਪੰਜ ‘ਤੇ' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਜੋ ਅਗਲੇ ਦਿਨ੍ਹੀਂ ਸੈੱਟ 'ਤੇ ਜਾ ਰਹੀ ਹੈ।
‘ਫ਼ਿਲਮੀ ਅੱਡਾ’ ਦੇ ਬੈਨਰ ਅਧੀਨ ਅਤੇ ਨਿਰਮਾਤਾ ਪਰਮਜੀਤ ਸਿੰਘ ਨਾਗਰ ਦੁਆਰਾ ਬਣਾਈ ਜਾ ਰਹੀ ਇਹ ਫਿਲਮ ਨਾਵਲਕਾਰ ਰੂਪ ਸਿੰਘ 'ਤੇ ਆਧਾਰਿਤ ਹੋਵੇਗੀ, ਜਿਸ ਦੇ ਸਹਿ ਨਿਰਮਾਤਾ ਲਖਵਿੰਦਰ ਜਟਾਣਾ ਹਨ। ਮੂਲ ਰੂਪ ਵਿਚ ਰੁੜਕਾਂ ਕਲਾਂ ਨਾਲ ਸੰਬੰਧਤ ਅਤੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਇਹ ਹੋਣਹਾਰ ਨਿਰਦੇਸ਼ਕ ਲਘੂ ਫਿਲਮਾਂ ਨੂੰ ਅਲਹਦਾ ਅਤੇ ਮਿਆਰੀ ਰੂਪ ਦੇਣਾ ਪਸੰਦ ਕਰਦੇ ਹਨ, ਜਿੰਨ੍ਹਾਂ ਅਨੁਸਾਰ ਲਕੀਰ ਦਾ ਫ਼ਕੀਰ ਬਣਨਾ ਉਨਾਂ ਦੀ ਕਦੀ ਵੀ ਸੋਚ ਨਹੀਂ ਰਹੀ ਅਤੇ ਇਹੀ ਕਾਰਨ ਹੈ ਕਿ ਉਨਾਂ ਦੀ ਹਰ ਫਿਲਮ ਨੂੰ ਉਨ੍ਹਾਂ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਦਾ ਹੈ, ਜੋ ਕੁਝ ਵੱਖਰਾ ਅਤੇ ਨਿਵੇਕਲਾ ਵੇਖਣ ਦੀ ਤਾਂਘ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਸ਼ੁਰੂ ਹੋਣ ਜਾ ਰਹੀ ਉਨਾਂ ਦੀ ਨਵੀਂ ਫਿਲਮ ਵੀ ਬਹੁਤ ਹੀ ਪ੍ਰਭਾਵੀ ਕਹਾਣੀ ਤਾਣੇ ਬਾਣੇ ਅਧੀਨ ਬੁਣੀ ਜਾ ਰਹੀ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਰੰਗਮੰਚ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਨਵੇਂ ਕਲਾਕਾਰਾਂ ਨੂੰ ਵੀ ਹਰ ਵਾਰ ਦੀ ਤਰ੍ਹਾਂ ਇਸ ਫਿਲਮ ਵਿਚ ਪੂਰੀ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲਘੂ ਫਿਲਮਾਂ ਵੇਖਣ ਵਾਲੇ ਦਰਸ਼ਕਾਂ ਨੂੰ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਇਆ ਜਾ ਸਕੇ।
- Gadar 2 Teaser OUT: ਸੰਨੀ ਦਿਓਲ ਦੀ ਫਿਲਮ 'ਗਦਰ 2' ਦਾ ਦਮਦਾਰ ਟੀਜ਼ਰ ਰਿਲੀਜ਼, ਦੇਖੋ ਅਦਾਕਾਰ ਦਾ ਮਜ਼ੇਦਾਰ ਲੁੱਕ
- Stefflon Don: ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੀ ਬ੍ਰਿਟਿਸ਼ ਰੈਪ ਕਲਾਕਾਰ ਸਟੀਫਲੋਨ ਡੌਨ, ਦਿੱਤੀ ਸ਼ਰਧਾਂਜਲੀ
- Gurdas Mann: ਆਸਟ੍ਰੇਲੀਆ-ਨਿਊਜ਼ੀਲੈਂਡ ’ਚ ਲਾਈਵ ਸੋਅਜ਼ ਲਈ ਤਿਆਰ ਨੇ ਗੁਰਦਾਸ ਮਾਨ, ਸਿਡਨੀ ਸਮੇਤ ਕਈ ਸ਼ਹਿਰਾਂ ਵਿਚ ਕਰਨਗੇ ਗ੍ਰੈਂਡ ਸੋਅਜ਼
ਜੇਕਰ ਇਸ ਪ੍ਰਤਿਭਾਵਾਨ ਨਿਰਦੇਸ਼ਕ ਦੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਲਘੂ ਅਤੇ ਵੈਬ-ਸੀਰੀਜ਼ ਫਿਲਮਾਂ ’ਚ ‘ਪਾਪ ਦੀ ਪੰਡ’, ‘ਬਦਲਾ’, ‘ਲੁਤਰੀ‘, ‘ਤੇਜ਼ਾ ਨਗੌਰੀ’, ‘ਹੁਕਮ ਦਾ ਯੱਕਾ’, ‘ਸਰਦਾਰੀਆਂ’, ‘ਜਿਗਰੇ ਵਾਲੀ ਧੀ’, ‘ਹੋਰ ਕੀ ਕਰੀਏ’, ‘ਲਾਡਲੀ’ ਆਦਿ ਸ਼ਾਮਿਲ ਰਹੀਆਂ ਹਨ।
ਸਿਨੇਮਾ ਦੇ ਨਾਲ ਨਾਲ ਸਾਹਿਤਕ ਗਲਿਆਰਿਆਂ ਵਿਚ ਵੀ ਲਗਾਤਾਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਨਿਰਦੇਸ਼ਕ ਭਗਵੰਤ ਕੰਗ ਦੱਸਦੇ ਹਨ ਕਿ ਪੰਜਾਬੀ ਸਾਹਿਤ ਨਾਲ ਉਨਾਂ ਦੀ ਸਾਂਝ ਸਕੂਲ ਸਮੇਂ ਤੋਂ ਬਣੀ ਆ ਰਹੀ ਹੈ, ਜਿਸ ਦੌਰਾਨ ਉਹ ਬਾਲ-ਸਭਾਵਾਂ ਤੋਂ ਲੈ ਕੇ ਹੋਣ ਵਾਲੇ ਹਰ ਸਮਾਰੋਹ ਵਿਚ ਕਵਿਤਾ, ਲੇਖ ਆਦਿ ਪੇਸ਼ਕਾਰੀ ਨਾਲ ਸਾਹਿਤਕ ਰੁਚੀ ਵੱਲ ਲਗਨਸ਼ੀਲਤਾ ਦੀ ਛਾਪ ਛੱਡਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਸਾਡਾ ਅਨਮੋਲ ਸਰਮਾਇਆ ਹੈ, ਜਿਸ ਨੂੰ ਸਿਝਣ ਦੀ ਅਜੋਕੇ ਸਮੇਂ ਵਿਚ ਬਹੁਤ ਜਿਆਦਾ ਲੋੜ ਹੈ ਤਾਂ ਕਿ ਪੁਰਾਤਨ ਪੰਜਾਬ ਦਾ ਵਿਰਸਾ ਸਾਡੇ ਅਤੇ ਨਵੀਂ ਪੀੜ੍ਹੀ ਦੇ ਹਮੇਸ਼ਾ ਅੰਗ ਸੰਗ ਰਹੇ ਅਤੇ ਇਹੀ ਕਾਰਨ ਹੈ ਕਿ ਆਪਣੀਆਂ ਜਿਆਦਾਤਰ ਲਘੂ ਫਿਲਮਾਂ ਉਹ ਸਾਹਿਤਕ, ਪ੍ਰੇਰਣਾਸ੍ਰੋਤ ਅਤੇ ਸੰਦੇਸ਼ਮਕ ਕਹਾਣੀਆਂ ਦੇ ਆਲੇ ਦੁਆਲੇ ਬੁਣਨਾ ਹੀ ਪਸੰਦ ਕਰਦੇ ਹਨ।