ਚੰਡੀਗੜ੍ਹ: ਹਾਲ ਹੀ ਵਿੱਚ ਨੀਰੂ ਬਾਜਵਾ ਸਟਾਰਰ ਫਿਲਮ 'ਚੱਲ ਜਿੰਦੀਏ' ਰਿਲੀਜ਼ ਹੋਈ ਹੈ, ਫਿਲਮ ਨੇ ਪਹਿਲੇ ਹਫ਼ਤੇ ਚੰਗੀ ਕਮਾਈ ਕੀਤੀ ਹੈ, ਇਸ ਫਿਲਮ ਦੇ ਰਿਲੀਜ਼ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਜੀ ਹਾਂ...ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਜਲਦ ਹੀ ਫਿਲਮ 'ਚੱਲ ਜਿੰਦੀਏ 2' ਆ ਰਹੀ ਹੈ।
- " class="align-text-top noRightClick twitterSection" data="
">
'ਕਲੀ ਜੋਟਾ' ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਸ਼ੁਕਰਾਨਾ ਪੰਜਾਬੀਓ। ਚੱਲ ਜਿੰਦੀਏ ਹੁਣ ਪੰਜਾਬੀਆਂ ਦੀ ਫਿਲਮ ਬਣ ਚੁੱਕੀ ਹੈ। ਫਿਲਮ ਲੋਕਾਂ ਦੀ ਗੱਲ ਕਰਨ ਵਿੱਚ ਸਫਲ ਹੋਈ ਜਾਂ ਕਹਿ ਲਓ ਤੁਸੀਂ ਸਫ਼ਲ ਕਰ ਦਿੱਤੀ, ਤੁਹਾਡੇ ਸਭ ਦੇ ਕਹਿਣ 'ਤੇ ਆਪਣੇ ਵਾਅਦੇ ਮੁਤਾਬਕ ਅਸੀਂ ਚੱਲ ਜਿੰਦੀਏ ਭਾਗ ਦੂਜਾ ਬਣਾਉਣ ਜਾ ਰਹੇ ਹਾਂ, ਕਬੂਲ ਕਰਿਓ...ਪੰਜਾਬੀ ਸਿਨੇਮਾ ਜ਼ਿੰਦਾਬਾਦ।' ਇਸ ਦੇ ਨਾਲ ਹੀ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। ਪੋਸਟਰ ਵਿੱਚ ਫਿਲਮ ਦੀ ਰਿਲੀਜ਼ ਮਿਤੀ 15 ਮਾਰਚ 2024 ਹੈ।
ਹੁਣ ਇਥੇ ਜੇਕਰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਚੱਲ ਜਿੰਦੀਏ' ਬਾਰੇ ਗੱਲ ਕਰੀਏ ਫਿਲਮ ਨੇ ਪਹਿਲੇ ਹਫ਼ਤੇ 3.36 ਕਰੋੜ ਦੀ ਕਮਾਈ ਕੀਤੀ ਹੈ, ਇਸ ਬਾਰੇ ਵੀ ਜਾਣਕਾਰੀ ਖੁਦ ਅਦਾਕਾਰਾ ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈ, ਅਦਾਕਾਰਾ ਨੇ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਫਿਲਮ ਨੇ ਪਹਿਲੇ ਹਫ਼ਤੇ ਚੰਗੀ ਕਮਾਈ ਕੀਤੀ ਹੈ ਅਤੇ ਨਾਲ ਹੀ ਪੂਰੀ ਟੀਮ ਨੂੰ ਵਧਾਈਆਂ ਵੀ ਦਿੱਤੀਆਂ ਹਨ।
- " class="align-text-top noRightClick twitterSection" data="
">
ਨੀਰੂ ਬਾਜਵਾ, ਅਦਿਤੀ ਸ਼ਰਮਾ, ਕੁਲਵਿੰਦਰ ਬਿੱਲਾ ਅਤੇ ਜੱਸ ਬਾਜਵਾ ਦੇ ਨਿਰਦੇਸ਼ਨ 'ਚ ਬਣੀ 'ਚੱਲ ਜਿੰਦੀਏ' 7 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਪਹਿਲਾਂ ਫਿਲਮ 24 ਮਾਰਚ ਨੂੰ ਰਿਲੀਜ਼ ਹੋਣੀ ਸੀ। ਪਰ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਕਾਰਨ ਫਿਲਮ ਦੀ ਰਿਲੀਜ਼ ਨੂੰ ਰੱਦ ਕਰ ਦਿੱਤਾ ਸੀ।
ਤੁਹਾਨੂੰ ਦੱਸ ਦਈਏ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ, ਫਿਲਮ 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ 2' ਨੂੰ ਇੱਕ ਵਾਰ ਫਿਰ ਉਦੈ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਜਦੋਂ ਕਿ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਪੇਸ਼ ਕੀਤਾ ਜਾਵੇਗਾ। ਹੁਣ ਸਭ ਦੀਆਂ ਨਜ਼ਰਾਂ ਸੀਕਵਲ ਦੇ ਅਗਲੇ ਅਪਡੇਟਸ 'ਤੇ ਹਨ। ਫਿਲਮ ਦੀ ਘੋਸ਼ਣਾ ਨੇ ਪ੍ਰਸ਼ੰਸਕਾਂ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ ਅਤੇ ਉਹ ਫਿਲਮ ਬਾਰੇ ਹੋਰ ਜਾਣਨ ਲਈ ਬਹੁਤ ਉਤਸੁਕ ਹਨ। ਦਿਲਚਸਪ ਗੱਲ਼ ਇਹ ਹੈ ਕਿ 'ਚੱਲ ਜਿੰਦੀਏ' ਕੁਲਵਿੰਦਰ ਬਿੱਲਾ ਦਾ ਪਹਿਲਾਂ ਪ੍ਰੋਡਕਸ਼ਨ ਪ੍ਰੋਜੈਕਟ ਹੈ, ਜਿਸਦਾ ਐਲਾਨ ਪਿਛਲੇ ਸਾਲ ਕੀਤਾ ਗਿਆ ਸੀ। ਇਹ ਫਿਲਮ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ, ਓਮਜੀ ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: Mitran Da Naa Chalda On OTT: ਜੀ5 'ਤੇ ਇਸ ਦਿਨ ਦੇਖਣ ਨੂੰ ਮਿਲੇਗੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ'