ਚੰਡੀਗੜ੍ਹ: ਪਿਛਲਾ ਸਾਲ ਪੰਜਾਬੀ ਸਿਨੇਮਾ ਲਈ ਬਹੁਤਾ ਚੰਗਾ ਨਹੀਂ ਰਿਹਾ, ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਕਰੋਨਾ ਵਾਇਰਸ ਹੈ, ਇਸੇ ਤਰ੍ਹਾਂ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਕਾਫ਼ੀ ਸਮੇਂ ਬਾਅਦ ਪੰਜਾਬੀ ਸਿਨੇਮਾ ਲਾਇਨ 'ਤੇ ਆਇਆ ਹੈ, ਹੁਣ ਬੈਕ ਟੂ ਬੈਕ ਫਿਲਮਾਂ ਰਿਲੀਜ਼ ਦੀ ਮਿਤੀ ਫੜ ਰਹੀਆਂ ਹਨ।
ਤੁਹਾਨੂੰ ਦੱਸ ਦਈਏ ਪਹਿਲਾਂ ਫਿਲਮ 'ਆਜਾ ਮੈਕਸੀਕੋ ਚੱਲੀਏ', ਲੇਖ਼, 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' ਅਤੇ ਕਈ ਹੋਰ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਜੇਕਰ ਫਿਲਮ 'ਮਾਂ' ਦੀ ਗੱਲ ਕਰੀਏ ਤਾਂ ਫਿਲਮ ਦਾ ਟ੍ਰਲੇਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫਿਲਮ ਦੀ ਵੰਨਗੀ ਇਮੋਸ਼ਨਲ ਲੱਗਦੀ ਹੈ।
ਫਿਲਮ ਬਾਰੇ: ਫਿਲਮ ਦੇ ਟ੍ਰਲੇਰ ਨੂੰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਅਤੇ ਕੈਪਸ਼ਨ ਦਿੱਤਾ "ਮਾਂ ਦਾ ਟ੍ਰਲੇਰ ਆ ਚੁੱਕਿਆ ਹੈ"। ਫਿਲਮ ਵਿੱਚ ਕਈ ਸਿਤਾਰੇ ਹਨ ਜਿਵੇਂ ਕਿ ਬੱਬਲ ਰਾਏ, ਗਿੱਪੀ ਗਰੇਵਾਲ ਅਤੇ ਬਹੁਤ ਸਾਰੇ ਹੋਰ। ਫਿਲਮ ਮਾਂ ਦਿਵਸ ਯਾਨੀ ਕਿ 6 ਮਈ 2022 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਟ੍ਰਲੇਰ ਬਹੁਤ ਹੀ ਜ਼ਬਰਦਸਤ ਹੈ, ਜਿਸਨੂੰ ਦੇਖ ਕਿ ਤੁਹਾਡਾ ਮਨ ਫਿਲਮ ਨੂੰ ਦੇਖਣ ਨੂੰ ਕਰੇਗਾ। ਫਿਲਮ ਵਿੱਚ ਮਾਂ ਅਤੇ ਉਸ ਦਾ ਫੌਲਾਦ ਵਰਗਾ ਜਿਗਰਾ ਵੀ ਦਿਖਾਇਆ ਗਿਆ।
- " class="align-text-top noRightClick twitterSection" data="">
ਫਿਲਮ ਵਿੱਚ ਡਾਇਲਾਗ ਬੋਲਿਆ ਗਿਆ ਕਿ 'ਉਹ ਔਰਤ ਨਹੀਂ ਬਲਕਿ ਲੋਹਾ ਹੈ ਨਿਰਾ ਲੋਹਾ।' ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਗਿੱਪੀ ਗਰੇਵਾਲ, ਬੱਬਲ ਰਾਏ ਅਤੇ , ਦਿਵਿਆ ਦੱਤਾ ਹਨ।
ਫਿਲਮ ਦੀ ਸਟਾਰਕਾਸਟ: ਗਿੱਪੀ ਗਰੇਵਾਲ, ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਵੱਡਾ ਗਰੇਵਾਲ, ਆਰੂਸ਼ੀ ਸ਼ਰਮਾ, ਅਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਤਰਸੇਮ ਪਾਲ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ।
ਫਿਲਮ ਨੂੰ ਲਿਖਿਆ ਰਾਣਾ ਰਣਬੀਰ, ਨਿਰਦੇਸ਼ਕ ਬਲਜੀਤ ਸਿੰਘ ਦਿਓ, ਪ੍ਰੋਡਿਊਸਰ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ, ਐਡਿਟ ਰੋਹਿਤ ਧੀਮਾਨ, ਗਾਇਕ ਸਰਦੂਲ ਸਿਕੰਦਰ ਅਤੇ ਅਮਰ ਨੂਰੀ, ਹਰਭਜਨ ਮਾਨ, ਫਿਰੋਜ਼ਖਾਨ, ਕਮਲ ਖਾਨ, ਕਰਮਜੀਤ ਅਨਮੋਲ, ਰਿੱਕੀ ਖਾਨ ਆਦਿ।
ਇਹ ਵੀ ਪੜ੍ਹੋ:ਨੇਹਾ ਕੱਕੜ ਨੇ ਪਤਲੀ ਦਿਖਣ ਲਈ ਦਿੱਤੇ ਅਜਿਹੇ ਪੋਜ਼, ਦੇਖੋ HOT ਤਸਵੀਰਾਂ