ਚੰਡੀਗੜ੍ਹ: ਫਿਲਮ 'ਮਸਤਾਨੇ' ਨੂੰ ਰਿਲੀਜ਼ ਹੋਈ ਨੂੰ 12 ਦਿਨ ਹੋ ਗਏ ਹਨ ਅਤੇ ਫਿਲਮ 13ਵੇਂ ਦਿਨ ਵਿੱਚ ਐਂਟਰ ਹੋ ਚੁੱਕੀ ਹੈ, ਫਿਲਮ ਨੇ 12 ਦਿਨਾਂ ਵਿੱਚ ਚੰਗਾ ਕਾਰੋਬਾਰ ਕੀਤਾ ਹੈ, ਫਿਲਮ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਹੀ ਚੰਗਾ ਕਾਰੋਬਾਰ ਕੀਤਾ ਸੀ, ਹੁਣ ਫਿਲਮ ਦੀ ਰਫ਼ਤਾਰ ਧੀਮੀ ਪੈ ਗਈ ਹੈ। ਫਿਲਮ ਦਾ ਕਲੈਕਸ਼ਨ ਹੁਣ ਕਰੋੜਾਂ ਦੀ ਜਗ੍ਹਾਂ ਲੱਖਾਂ ਵਿੱਚ ਆ ਗਿਆ ਹੈ। ਹੁਣ ਇਥੇ ਅਸੀਂ ਫਿਲਮ ਦਾ 12ਵੇਂ ਦਿਨ ਦਾ ਕਲੈਕਸ਼ਨ ਲੈ ਕੇ ਆਏ ਹਾਂ। 12ਵੇਂ ਦਿਨ ਦੇ ਕਲੈਕਸ਼ਨ ਨੂੰ ਦੱਸਣ ਤੋਂ ਪਹਿਲਾਂ ਅਸੀਂ ਫਿਲਮ ਦੇ ਪਹਿਲੇ 11ਦਿਨਾਂ ਦੇ ਕਲੈਕਸ਼ਨ ਉਤੇ ਨਜ਼ਰ ਮਾਰਾਂਗੇ।
ਫਿਲਮ ਨੇ ਪਹਿਲੇ ਦਿਨ 2.4 ਨਾਲ ਚੰਗੀ ਸ਼ੁਰੂਆਤ ਕੀਤੀ ਸੀ, ਦੂਜੇ ਦਿਨ ਫਿਲਮ ਨੇ 3 ਕਰੋੜ, ਤੀਜੇ ਦਿਨ ਫਿਲਮ ਨੇ 3.8 ਕਰੋੜ, ਚੌਥੇ ਦਿਨ 1.7 ਕਰੋੜ, ਪੰਜਵੇਂ ਦਿਨ ਫਿਲਮ 1.5 ਕਰੋੜ, ਛੇਵੇਂ ਦਿਨ 2.2 ਕਰੋੜ, ਸੱਤਵੇਂ ਦਿਨ ਫਿਲਮ 1.45 ਕਰੋੜ ਦਾ ਕਾਰੋਬਾਰ ਕੀਤਾ। ਫਿਰ ਦੂਜੇ ਵੀਕਐਂਡ ਉਤੇ ਫਿਲਮ ਯਾਨੀ ਕਿ ਅੱਠਵੇਂ ਦਿਨ ਫਿਲਮ 0.9 ਕਰੋੜ, ਨੌਵੇਂ ਦਿਨ 1.45 ਕਰੋੜ, 10ਵੇਂ ਦਿਨ ਫਿਲਮ 2.4 ਕਰੋੜ, 11ਵੇਂ ਦਿਨ ਫਿਲਮ 0.63 ਕਰੋੜ, 12ਵੇਂ ਦਿਨ ਫਿਲਮ 0.83 ਕਰੋੜ ਦੀ ਕਮਾਈ ਕੀਤੀ। ਇਹ ਸਾਰੀ ਕਮਾਈ ਫਿਲਮ ਨੇ ਸਿਰਫ਼ ਭਾਰਤ ਵਿੱਚ ਇੱਕਠੀ ਕੀਤੀ ਹੈ। ਹੁਣ ਫਿਲਮ ਨੇ ਪੂਰੀ ਦੁਨੀਆਂ ਵਿੱਚ 60 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
- Pind America Release Date: ਅਮਰ ਨੂਰੀ ਦੀ ਪੰਜਾਬੀ ਫਿਲਮ 'ਪਿੰਡ ਅਮਰੀਕਾ' ਦੀ ਰਿਲੀਜ਼ ਮਿਤੀ ਦਾ ਐਲਾਨ, ਟੀਜ਼ਰ ਇਸ ਦਿਨ ਹੋਵੇਗਾ ਰਿਲੀਜ਼
- Ayushmann Khurrana: ਗਾਇਕ ਕਿਸ਼ੋਰ ਕੁਮਾਰ ਦੀ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੇ ਨੇ ਆਯੁਸ਼ਮਾਨ ਖੁਰਾਨਾ, ਅਦਾਕਾਰ ਨੇ ਖੁਦ ਕੀਤਾ ਖੁਲਾਸਾ
- Gurpreet Ratol: 'ਭਗੌੜਾ’ ਨਾਲ ਇਕ ਹੋਰ ਸ਼ਾਨਦਾਰ ਫਿਲਮੀ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ, ਲੀਡ ਭੂਮਿਕਾ ਵਿਚ ਆਵੇਗਾ ਨਜ਼ਰ
ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' 80ਵੇਂ ਦਹਾਕੇ 'ਤੇ ਆਧਾਰਿਤ ਹੈ ਅਤੇ ਇਹ ਸਿੱਖ ਯੋਧਿਆਂ ਦੀ ਬਹਾਦਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦਿੱਲੀ 'ਤੇ ਨਾਦਰ ਸ਼ਾਹ ਦੇ ਹਮਲੇ ਦਾ ਵਿਰੋਧ ਕਰਦੇ ਸਨ। ਇਹ ਕਹਾਣੀ 1739 ਵਿੱਚ ਵਾਪਰੀ ਇੱਕ ਮਹੱਤਵਪੂਰਨ ਇਤਿਹਾਸਕ ਘਟਨਾ ਦੇ ਆਲੇ-ਦੁਆਲੇ ਘੁੰਮਦੀ ਹੈ ਜਦੋਂ ਨਾਦਰ ਸ਼ਾਹ ਦੀ ਸ਼ਕਤੀਸ਼ਾਲੀ ਫੌਜ ਅਚਾਨਕ ਸਿੱਧ ਦੇ ਪਾਰ ਭੱਜ ਗਈ।