ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਚੋਂ ਗੁਆਚੀਆਂ ਪੁਰਾਤਨ ਵੰਨਗੀਆਂ ਮੁੜ ਹੌਲੀ-ਹੌਲੀ ਫਿਰ ਗੂੜੇ ਰੰਗ ਅਖ਼ਤਿਆਰ ਕਰਦੀਆਂ ਨਜ਼ਰੀ ਆ ਰਹੀਆਂ ਹਨ, ਜਿਸ ਦਾ ਇੱਕ ਵਾਰ ਫਿਰ ਪ੍ਰਭਾਵ ਪੂਰਨ ਅਹਿਸਾਸ ਕਰਾਉਣ ਜਾ ਰਹੇ ਹਨ ਗਾਇਕ ਕੁਲਵਿੰਦਰ ਬਿੱਲਾ, ਜੋ 11 ਸਾਲਾਂ ਦੇ ਲੰਮੇ ਵਕਫ਼ੇ ਬਾਅਦ ਆਪਣਾ ਨਵਾਂ ਐਲਬਮ 'ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦਾ ਟੀਜ਼ਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।
![ਕੁਲਵਿੰਦਰ ਬਿੱਲਾ](https://etvbharatimages.akamaized.net/etvbharat/prod-images/06-12-2023/pb-fdk-10034-03-kulwinder-billa-will-be-in-front-of-the-listeners-and-viewers-with-this-new-album_06122023153958_0612f_1701857398_420.jpg)
'ਸਪੀਡ ਰਿਕਾਰਡਜ਼' ਅਤੇ 'ਟਾਈਮਸ ਮਿਊਜ਼ਿਕ' ਵੱਲੋਂ ਆਪਣੇ ਸੰਗੀਤਕ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਇਸ ਐਲਬਮ ਵਿੱਚ ਕੁੱਲ ਪੰਜ ਗੀਤ ਸ਼ਾਮਿਲ ਕੀਤੇ ਗਏ ਹਨ, ਜੋ ਸਾਰੇ ਦੇ ਸਾਰੇ ਪੁਰਾਣੇ ਪੰਜਾਬ, ਪੰਜਾਬੀ ਸਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਸਮਰਪਿਤ ਕੀਤੇ ਗਏ ਹਨ, ਜਿੰਨਾਂ ਵਿੱਚ ਸੂਫ਼ੀ ਅਤੇ ਲੋਕ ਕਲਾਵਾਂ ਦਾ ਹਰ ਸੁਮੇਲ ਸ਼ਾਮਿਲ ਕੀਤਾ ਗਿਆ ਹੈ।
![ਕੁਲਵਿੰਦਰ ਬਿੱਲਾ](https://etvbharatimages.akamaized.net/etvbharat/prod-images/06-12-2023/pb-fdk-10034-03-kulwinder-billa-will-be-in-front-of-the-listeners-and-viewers-with-this-new-album_06122023153958_0612f_1701857398_930.jpg)
ਵੱਖ-ਵੱਖ ਸੰਗੀਤਕ ਪਲੇਟਫਾਰਮਾਂ 'ਤੇ ਵੱਡੇ ਪੱਧਰ 'ਤੇ ਅਗਲੇ ਦਿਨ ਜਾਰੀ ਕੀਤੀ ਜਾ ਰਹੀ ਇਸ ਐਲਬਮ ਵਿੱਚਲੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਵਿੱਚ 'ਪੰਜਾਬ', 'ਐਨਾ ਸੋਹਣਾ', 'ਫੋਕ ਫਲੋ', 'ਮੇਲਾ', 'ਜਾਗੋ' ਆਦਿ ਸ਼ੁਮਾਰ ਹਨ, ਜਿੰਨਾਂ ਨੂੰ ਚਾਰ ਚੰਨ ਲਾਉਣ ਵਿੱਚ ਇਸ ਦਾ ਉਮਦਾ ਰੂਪ ਅਧੀਨ ਤਿਆਰ ਕੀਤਾ ਗਿਆ ਸੰਗੀਤਕ ਪੱਖ ਵੀ ਅਹਿਮ ਭੂਮਿਕਾ ਨਿਭਾਏਗਾ।
ਉਕਤ ਸੰਗੀਤਕ ਐਲਬਮ ਦੇ ਹਵਾਲੇ ਨਾਲ ਮਿਲੀ ਹੋਰ ਜਾਣਕਾਰੀ ਅਨੁਸਾਰ ਇਸ ਵਿੱਚ ਸ਼ਾਮਿਲ ਕੀਤੇ ਗਏ ਗਾਣਿਆਂ ਦੀ ਸ਼ਬਦਵਲੀ ਚੋਣ ਲਈ ਜਿੱਥੇ ਕਾਫ਼ੀ ਤਰੱਦਰ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਕੀਤੇ ਗਏ ਹਨ, ਉੱਥੇ ਇਸ ਸੰਬੰਧਤ ਬਣਾਏ ਜਾ ਰਹੇ ਮਿਊਜ਼ਿਕ ਵੀਡੀਓਜ਼ ਦੀ ਗੁਣਵੱਤਾ ਵੱਲ ਵੀ ਪੂਰਨ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਤਾਂ ਕਿ ਇਸ ਵਿੱਚ ਵੀ ਪੰਜਾਬੀ ਖੁਸ਼ਬੂ ਅਤੇ ਮਿੱਟੀ ਦੀ ਝਲਕ ਡੁਲ ਡੁਲ ਪਵੇ।
ਓਧਰ ਜੇਕਰ ਇਸ ਗਾਇਕ ਦੇ ਮੌਜੂਦਾ ਵਰਕਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਉਹ ਅਲਹਦਾ ਕੰਟੈਂਟ ਆਧਾਰਿਤ ਪੰਜਾਬੀ ਫਿਲਮਾਂ ਦੀ ਚੋਣ ਤੋਂ ਲੈ ਕੇ ਮਿਆਰੀ ਸੰਗੀਤਕ ਉਪਰਾਲਿਆਂ ਨੂੰ ਹੀ ਸਾਹਮਣੇ ਲਿਆਉਣ ਨੂੰ ਲੈ ਕੇ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ, ਜਿੰਨਾਂ ਦੀਆਂ ਕੁਝ ਫਿਲਮਾਂ ਵੀ ਅਗਲੇ ਦਿਨੀਂ ਦਰਸ਼ਕਾਂ ਸਨਮੁੱਖ ਹੋਣਗੀਆਂ, ਜਿਸ ਵਿੱਚ ਘੈਂਟ ਬੁਆਏਜ਼ ਇੰਟਰਟੇਨਮੈਂਟ ਅਤੇ ਨੀਰੂ ਬਾਜਵਾ ਇੰਟਰਟੇਨਮੈਂਟ ਦੁਆਰਾ ਬਣਾਈ ਜਾ ਰਹੀ ਬਿੱਗ ਸੈਟਅੱਪ ਫਿਲਮ 'ਚੱਲ ਜਿੰਦੀਏ 2' ਵੀ ਸ਼ਾਮਿਲ ਹੈ, ਜਿਸ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ।