ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਨਾਮਵਰ ਨਿਰਮਾਤਾ-ਨਿਰਦੇਸ਼ਕ ਰਾਜੀਵ ਚੌਧਰੀ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ‘ਅਵੰਤੀ ਪਰਾਜਕਤਾ ਆਰਟਸ’ ਦੇ ਬੈਨਰ ਹੇਠ ਬਣਾਈ ਜਾ ਰਹੀ ਹਿੰਦੀ ਫ਼ਿਲਮ 'ਰੈੱਡ' ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਕ੍ਰਿਸ਼ਨਾ ਅਭਿਸ਼ੇਕ ਅਤੇ ਪਾਇਲ ਘੋਸ਼ ਦੀ ਜੋੜ੍ਹੀ ਲੀਡ ਭੂਮਿਕਾਵਾਂ ਵਿਚ ਨਜ਼ਰ ਆਵੇਗੀ। ਮੁੰਬਈ ਦੇ ਐਸ.ਜੇ ਸਟੂਡਿਓ ਅਤੇ ਗੋਆ ਆਦਿ ਵਿਖੇ ਫ਼ਿਲਮਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਅਸ਼ੋਕ ਤਿਆਗੀ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਮਾਤਾਵਾਂ ਵਿਚ ਸੁਰਿੰਦਰਾ ਜਗਤਾਪ, ਜਗਨਨਾਥ ਵਾਘਮਾਰੇ, ਸ਼ਾਤਨੂੰ ਬਾਮਰੇ ਅਤੇ ਸਟਾਰ ਕਾਸਟ ਵਿਚ ਅਭੀਜੀਤ ਸਾਵੰਤ ਚੰਦਰਾ, ਸ਼ਕਤੀ ਕਪੂਰ, ਕੰਚਨ, ਰਾਜੀਵ ਸਿੰਘ ਆਦਿ ਸ਼ਾਮਿਲ ਹਨ।
ਹਾਲੀਆਂ ਸਮੇਂ ਸੰਨੀ ਲਿਓਨ, ਰਜਨੀਸ਼ ਦੁੱਗਲ ਸਟਾਰਰ ‘ਬੇਈਮਾਨ ਲਵ’ ਦਾ ਨਿਰਦੇਸ਼ਨ ਕਰ ਚੁੱਕੇ ਨਿਰਮਾਤਾ ਰਾਜੀਵ ਦੱਸਦੇ ਹਨ ਕਿ ਫ਼ਿਲਮ ਦੀ ਕਹਾਣੀ ਇਕ ਸਾਈਕੋ ਕਿਲਰ ਦੁਆਲੇ ਘੁੰਮਦੀ ਹੈ, ਜਿਸ ਤੋਂ ਇਲਾਵਾ ਥ੍ਰਿਲਰ ਅਤੇ ਡਰਾਮਾ ਵੀ ਇਸ ਫ਼ਿਲਮ ਵਿਚ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ 'ਦਿ ਕਪਿਲ ਸ਼ਰਮਾ ਸ਼ੌਅ', 'ਬਿੱਗ ਬੌਸ 16' ਅਤੇ ਹੋਰ ਕਈ ਰਿਅਲਟੀ ਸ਼ੋਅਜ਼ ਅਤੇ ਫਿਲਮਾਂ ਨਾਲ ਜੁੜੇ ਰਹੇ ਕ੍ਰਿਸ਼ਨਾਂ ਇਸ ਫ਼ਿਲਮ ਵਿਚ ਇਕ ਬਿਲਕੁਲ ਅਲੱਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ। ਉਨ੍ਹਾਂ ਅਨੁਸਾਰ ‘ਅਵੰਤੀ ਫ਼ਿਲਮਜ਼’ ਆਪਣੇ ਹਰ ਪ੍ਰੋਜੈਕਟ ਵਿਚ ਕੁਝ ਨਾ ਕੁਝ ਵੱਖਰਾ ਦਰਸ਼ਕਾਂ ਸਾਹਮਣੇ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ ਅਤੇ ਉਮੀਦ ਹੈ ਕਿ ਇਹ ਫ਼ਿਲਮ ਵੀ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ 'ਤੇ ਪੂਰੀ ਖਰੀ ਉਤਰੇਗੀ।
ਉਹ ਦੱਸਦੇ ਹਨ ਕਿ ਫ਼ਿਲਮ ਦਾ ਗੀਤ ਅਤੇ ਸੰਗੀਤ ਵੀ ਚੰਗਾ ਤਿਆਰ ਕੀਤਾ ਗਿਆ ਹੈ, ਜਿਸ ਦੇ ਗੀਤਾਂ ਨੂੰ ਸ਼ਾਨ ਅਤੇ ਹੋਰ ਕਈ ਵੱਡੇ ਬਾਲੀਵੁੱਡ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਇੰਨ੍ਹੀਂ ਦਿਨ੍ਹੀਂ ਮੁੰਬਈ ਦੇ ਮੈਵੇਰਿਕ ਸਟੂਡਿਓ ਵਿਖੇ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ, ਜਿਸ ਉਪਰੰਤ ਫ਼ਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ।
ਫ਼ਿਲਮ ਟੀਮ ਅਨੁਸਾਰ ਬਾਲੀਵੁੱਡ ਦਾ ਚਰਚਿਤ ਨਾਂਅ ਬਣਦੀ ਜਾ ਰਹੀ ਪਾਇਲ ਘੋਸ਼ ਦੀ ਇਹ ਪਹਿਲੀ ਡੈਬਿਊ ਫਿਲਮ ਹੈ, ਜਿਸ ਵਿਚ ਪਹਿਲਾ ਇਕ ਘਰੇਲੂ ਮਹਿਲਾ ਅਤੇ ਬਾਅਦ ਵਿਚ ਇਕ ਬਿਲਕੁਲ ਸਨਸਨੀਖੇਜ਼ ਕਿਰਦਾਰ ਵਿਚ ਦਰਸ਼ਕ ਉਨ੍ਹਾਂ ਨੂੰ ਵੇਖਣਗੇ। ਕ੍ਰਿਸ਼ਨਾ ਟੀਵੀ 'ਤੇ ਦਿ ਕਪਿਲ ਸ਼ਰਮਾ ਸ਼ੋਅ ਵਿੱਚ ਹੈ, ਜਦੋਂ ਕਿ ਪਾਇਲ ਨੇ 'ਪਟੇਲ ਕੀ ਪੰਜਾਬੀ ਸ਼ਾਦੀ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੀ ਪਛਾਣ ਬਣਾਈ ਹੈ। ਉਸ ਨੂੰ 2021 ਵਿੱਚ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਭਾਰਤ ਰਤਨ ਏਪੀਜੇ ਅਬਦੁਲ ਕਲਾਮ ਪੁਰਸਕਾਰ ਵੀ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Bomb Threat: OMG !...ਅਮਿਤਾਭ ਬੱਚਨ ਅਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਜਾਂਚ 'ਚ ਲੱਗੀ