ਚੰਡੀਗੜ੍ਹ: ਮਸ਼ਹੂਰ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਫਿਲਮ 'ਜੋੜੀ' 5 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਨਿਮਰਤ ਖਹਿਰਾ ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਫਿਲਮ 'ਚ ਦੋਵਾਂ ਦੀ ਜੋੜੀ ਜਿੱਥੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ, ਉਥੇ ਹੀ ਕਹਾਣੀ ਨੇ ਆਲੋਚਕਾਂ ਦਾ ਦਿਲ ਵੀ ਮੋਹ ਲਿਆ ਹੈ। ਦਿਲਜੀਤ ਦੁਸਾਂਝ ਦੀ ਇਸ ਫਿਲਮ ਨੂੰ ਕਾਫੀ ਚੰਗੇ ਰਿਵਿਊ ਮਿਲੇ ਹਨ ਅਤੇ ਕਮਾਈ ਵੀ ਚੰਗੀ ਹੋ ਰਹੀ ਹੈ। ਹੁਣ ਫਿਲਮ ਦੇ ਨਿਰਦੇਸ਼ਕ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਕੀ ਕਿਹਾ ਫਿਲਮ ਦੇ ਨਿਰਦੇਸ਼ਕ ਅੰਬਰਦੀਪ ਨੇ: ਤੁਹਾਨੂੰ ਦੱਸ ਦਈਏ ਕਿ ਜੋੜੀ ਦੀ ਟੀਮ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਈ ਵਾਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਚੁੱਕੀ ਹੈ ਅਤੇ ਇਸ ਤਰ੍ਹਾਂ ਉਹਨਾਂ ਦਾ ਇੱਕ ਕੱਲ੍ਹ ਦਾ ਲਾਈਵ ਸੈਸ਼ਨ ਸੀ ਜੋ ਕੁਝ ਖਾਸ ਸੀ। ਦਿਲਜੀਤ ਦੁਸਾਂਝ, ਨਿਮਰਤ ਖਹਿਰਾ ਅਤੇ ਅੰਬਰਦੀਪ ਸਿੰਘ ਲਵ ਸੈਸ਼ਨ ਵਿੱਚ ਸਨ ਅਤੇ ਗੱਲਬਾਤ ਦੌਰਾਨ ਅੰਬਰਦੀਪ ਨੇ ਇੱਕ ਚੰਗੀ ਖ਼ਬਰ ਦਾ ਖੁਲਾਸਾ ਕੀਤਾ ਅਤੇ ਸਭ ਨੂੰ ਹੈਰਾਨ ਕਰ ਦਿੱਤਾ।
- " class="align-text-top noRightClick twitterSection" data="
">
- ਤਾਰਕ ਮਹਿਤਾ ਸੀਰੀਅਲ ਦੀ ਰੌਸ਼ਨ ਭਾਬੀ ਨੇ ਅਸਿਤ 'ਤੇ ਲਗਾਇਆ ਜਿਨਸੀ ਸ਼ੋਸ਼ਣ ਦਾ ਇਲਜ਼ਾਮ, ਕਿਹਾ-'ਨਿਰਮਾਤਾ ਨੇ ਮੇਰਾ ਫਾਇਦਾ ਉਠਾਇਆ'
- Raghav-Parineeti Engagement: ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਦਾ ਘਰ ਦੁਲਹਨ ਵਾਂਗ ਸਜਿਆ, ਇੱਥੇ ਦੇਖੋ ਤਸਵੀਰਾਂ
- ਰੀਆ ਚੱਕਰਵਰਤੀ ਨੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ, ਮਾਰੋ ਇੱਕ ਨਜ਼ਰ
ਲਾਈਵ ਸੈਸ਼ਨ ਵਿੱਚ ਅੰਬਰਦੀਪ ਨੇ ਕਿਹਾ ਕਿ ਜੋੜੀ ਜਲਦੀ ਹੀ ਇੱਕ ਸਭ ਤੋਂ ਵੱਡੇ ਐਵਾਰਡ 'ਆਸਕਰ' ਨਾਲ ਜੁੜਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਐਵਾਰਡ ਬਾਰੇ ਬਿਲਕੁਲ ਗੱਲ ਨਹੀਂ ਕਰ ਰਹੇ ਹਨ ਪਰ ਜੋੜੀ ਜਲਦੀ ਹੀ ਕਿਸੇ ਨਾ ਕਿਸੇ ਤਰ੍ਹਾਂ ਆਸਕਰ ਨਾਲ ਜੁੜ ਜਾਵੇਗੀ। ਉਸ ਨੇ ਅਜੇ ਵੀ ਹੈਰਾਨੀ ਵਿਚ ਰੱਖਿਆ ਕਿ ਕੀ ਹੋਣ ਵਾਲਾ ਹੈ ਇਹ ਆਸਕਰ ਲਈ ਨਾਮਜ਼ਦ ਹੋਣ ਜਾ ਰਹੀ ਹੈ ਜਾਂ ਕੁੱਝ ਹੋਰ ਹੋਣ ਵਾਲਾ ਹੈ। ਉਸ ਨੇ ਸਾਰੀ ਜਾਣਕਾਰੀ ਨੂੰ ਲੁਕਾ ਕੇ ਰੱਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ 'ਜੋੜੀ' ਭਾਰਤ ਤੋਂ ਇਲਾਵਾ ਅਮਰੀਕਾ 'ਚ ਵੀ ਰਿਲੀਜ਼ ਹੋਈ ਹੈ। ਅਮਰੀਕਾ 'ਚ ਇਹ ਫਿਲਮ 125 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਅਜਿਹੇ 'ਚ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਦੀ ਭੀੜ ਇੱਕਠੀ ਹੋ ਗਈ ਸੀ। ਇੱਕ ਰਿਪੋਰਟ ਦੇ ਅਨੁਸਾਰ ਫਿਲਮ ਨੇ ਵਿਦੇਸ਼ੀ ਬਾਜ਼ਾਰ ਵਿੱਚ $ 734,000 ਦੀ ਕਮਾਈ ਕੀਤੀ ਹੈ। ਹਾਲਾਂਕਿ 'ਜੋੜੀ' ਨੇ ਘਰੇਲੂ ਬਾਕਸ ਆਫਿਸ 'ਤੇ ਹੌਲੀ ਸ਼ੁਰੂਆਤ ਕੀਤੀ ਪਰ ਚੌਥੇ ਦਿਨ ਫਿਲਮ ਨੇ ਇੱਥੇ ਵੀ ਧਮਾਲ ਮਚਾ ਦਿੱਤੀ। ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ ਸਿਰਫ 65 ਲੱਖ ਦਾ ਕਾਰੋਬਾਰ ਕੀਤਾ ਸੀ। ਹੁਣ ਜੇਕਰ ਤਾਜ਼ਾ ਰਿਪੋਰਟ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਹਫ਼ਤੇ 20 ਕਰੋੜ ਤੋਂ ਉਪਰ ਦੀ ਕਮਾਈ ਕਰ ਲਈ ਹੈ, ਜੋ ਕਿ ਪੰਜਾਬੀ ਫਿਲਮ ਜਗਤ ਲਈ ਕਾਫੀ ਖੁਸ਼ੀ ਦੀ ਗੱਲ ਹੈ। ਇਸ ਬਾਰੇ ਖੁਦ ਨਿਰਦੇਸ਼ਕ ਅੰਬਰਦੀਪ ਨੇ ਪੋਸਟ ਸਾਂਝੀ ਕਰਕੇ ਦੱਸਿਆ ਹੈ।