ਚੰਡੀਗੜ੍ਹ: ਪੰਜਾਬੀ ਗਾਇਕਾ ਜੈਨੀ ਜੌਹਲ (Punjabi singer Jenny Johal) ਨੇ ਆਪਣੀ ਮਿਹਨਤ ਦੇ ਨਾਲ ਬਤੌਰ ਗਾਇਕਾ ਆਪਣੀ ਪਹਿਚਾਣ ਬਣਾਈ। ਉਹ ਇੱਕ ਅਜਿਹੀ ਗਾਇਕਾ ਹੈ ਜਿਸ ਦੀ ਅਵਾਜ਼ ਦਾ ਹਰ ਕੋਈ ਦੀਵਾਨਾ ਹੈ। ਹਾਲ ਹੀ ਵਿੱਚ ਜੈਨੀ ਜੌਹਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਗੀਤ ਗਾ ਕੇ ਸੁਰਖ਼ੀਆਂ ਵਿੱਚ ਆ ਗਈ ਸੀ।
ਦਰਅਸਲ, ਜੌਹਲ ਨੇ ਯੂਟਿਊਬ ਉਤੇ ਇੱਕ ਗੀਤ ਰਿਲੀਜ਼ ਕੀਤਾ ਸੀ, ਜਿਸਦਾ ਨਾਂ ਸੀ 'ਲੈਟਰ ਟੂ ਸੀਐੱਮ'। ਇਸ ਗੀਤ ਨੂੰ ਕੁੱਝ ਸਮੇਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਪਰ ਇਸ ਗੀਤ ਨੇ ਕੁੱਝ ਹੀ ਸਮੇਂ ਵਿੱਚ ਅਨੇਕਾਂ ਵਿਊਜ਼ ਪ੍ਰਾਪਤ ਕੀਤੇ। ਇਸ ਗੀਤ ਕਰਕੇ ਚਰਚਾ ਵਿੱਚ ਰਹਿਣ ਵਾਲੀ ਇਸ ਗਾਇਕਾ ਨੂੰ ਹੁਣ ਸਿੱਧੂ ਦੀਆਂ ਤਸਵੀਰਾਂ ਨਾਲ ਸਨਮਾਨਿਤ (Jenny Johal was honored with pictures of Sidhu Moosewala) ਕੀਤਾ ਗਿਆ ਹੈ।
- " class="align-text-top noRightClick twitterSection" data="
">
ਇਸ ਸਨਮਾਨ ਬਾਰੇ ਗਾਇਕਾ ਨੇ ਹੁਣ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ। ਅਦਾਕਾਰਾ ਨੇ ਦੋ ਤਸਵੀਰਾਂ ਨਾਲ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਭ ਮੈਨੂੰ ਇੰਨਾ ਮਾਨ ਦਿਵਾਉਣ ਲਈ। ਮੇਰੀ ਜ਼ਿੰਦਗੀ ਦੇ ਸਭ ਤੋਂ ਖਾਸ ਅਤੇ ਅਨਮੋਲ ਤੋਹਫ਼ੇ ਲਈ ਕਮਲ ਭਰਾ ਅਤੇ ਪੂਰੇ ਪਰਿਵਾਰ ਦਾ ਧੰਨਵਾਦ।' ਦੱਸ ਦਈਏ ਕਿ ਇਸ ਪੋਸਟ ਨੂੰ ਕੁੱਝ ਹੀ ਸਮੇਂ ਵਿੱਚ ਅਨੇਕਾਂ ਲਾਈਕਸ ਆ ਗਏ ਅਤੇ ਪ੍ਰਸ਼ੰਸਕ ਭਾਵੁਕ ਟਿੱਪਣੀਆਂ ਕਰ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਲਿਖਿਆ 'ਤੁਹਾਡਾ ਬਹੁਤ ਬਹੁਤ ਧੰਨਵਾਦ ਦੀਦੀ ਜੀ, ਕੱਲ ਸ਼ਾਮ ਦੇ ਅਨਮੋਲ ਪਲ!', ਇੱਕ ਹੋਰ ਨੇ ਲਿਖਿਆ 'ਗੁੱਡ ਭੈਣੇ'।
ਦੱਸ ਦਈਏ ਕਿ ਪਿਛਲੇ ਸਾਲ ਗਾਇਕਾ ਜੈਨੀ ਜੌਹਲ ਦਾ ਇੱਕ ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਉਸ ਨੇ ਸਰਕਾਰ ਉਤੇ ਤੰਜ ਕੱਸੇ ਸਨ। ਗੀਤ ਵਿੱਚ ਗਾਇਕਾ ਨੇ ਸਿੱਧੂ ਨੂੰ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਸੀ।
ਜੈਨੀ ਜੌਹਲ ਬਾਰੇ: ਸਾਲ 2015 ਵਿੱਚ ਗੀਤ 'ਜੱਟਾ ਦਾ ਪੁੱਤ' ਨਾਲ ਮਸ਼ਹੂਰ ਹੋਣ ਵਾਲੀ ਜੈਨੀ ਜੌਹਲ (Punjabi singer Jenny Johal) ਇੱਕ ਪੰਜਾਬੀ ਗਾਇਕਾ ਹੈ, ਜੌਹਲ 4 ਸਾਲ ਦੀ ਉਮਰ ਵਿੱਚ ਹੀ ਸੰਗੀਤ ਨਾਲ ਜੁੜ ਗਈ ਸੀ। ਗਾਇਕਾ ਨੇ ਹੁਣ ਤੱਕ 'ਮਾਂਝੇ ਦੀਏ ਮੋਮਬਤੀਏ', 'ਟੱਪੇ', 'ਯਾਰੀ ਜੱਟ ਦੀ', 'ਚੰਡੀਗੜ੍ਹ ਰਹਿਣ ਵਾਲੀ', 'ਨਖ਼ਰਾ' ਵਰਗੇ ਖੂਬਸੂਰਤ ਗੀਤ ਗਾਏ ਹਨ।
ਇਹ ਵੀ ਪੜ੍ਹੋ:Birthday Special: ਤੁਹਾਨੂੰ ਨੱਚਣ ਲਈ ਮਜ਼ਬੂਰ ਕਰ ਦੇਣਗੇ ਦਿਲਜੀਤ ਦੇ ਇਹ 5 ਗੀਤ...