ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਹੱਦ ਉਡੀਕੀ ਜਾ ਰਹੀ ਫਿਲਮ 'ਜਵਾਨ' ਨੇ ਸਿਨੇਮਾਘਰਾਂ 'ਚ ਧਮਾਕੇਦਾਰ ਐਂਟਰੀ ਕੀਤੀ ਹੈ। ਭਾਰਤ ਦੇ ਬਾਕਸ ਆਫਿਸ (Jawan box office collection day 8) 'ਤੇ 350 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਤੋਂ ਬਾਅਦ ਫਿਲਮ ਨੇ ਟਿਕਟ ਕਾਊਂਟਰ 'ਤੇ ਮਜ਼ਬੂਤ ਪਕੜ ਬਣਾਈ ਹੋਈ ਹੈ। ਐਟਲੀ ਦੁਆਰਾ ਨਿਰਦੇਸ਼ਤ ਫਿਲਮ ਨੇ ਹਾਲ ਹੀ ਵਿੱਚ ਵਿਸ਼ਵ ਪੱਧਰ 'ਤੇ 600 ਕਰੋੜ ਰੁਪਏ ਦਾ ਮੀਲ ਪੱਥਰ ਪਾਰ ਕੀਤਾ ਹੈ।
ਇੰਡਸਟਰੀ ਟਰੈਕਰ ਸੈਕਨਿਲਕ (Jawan box office collection day 8) ਦੀ ਇੱਕ ਰਿਪੋਰਟ ਦੇ ਅਨੁਸਾਰ ਐਕਸ਼ਨ ਨਾਲ ਭਰਪੂਰ ਫਿਲਮ ਨੇ ਸਾਰੀਆਂ ਭਾਸ਼ਾਵਾਂ ਵਿੱਚ ਘਰੇਲੂ ਬਾਕਸ ਆਫਿਸ 'ਤੇ 75 ਕਰੋੜ ਰੁਪਏ ਦੀ ਕਮਾਈ ਨਾਲ ਸਿਨੇਮਾਘਰਾਂ ਵਿੱਚ ਸ਼ੁਰੂਆਤ ਕੀਤੀ ਸੀ। ਕਿੰਗ ਖਾਨ ਦੀ ਫਿਲਮ ਨੇ ਦੂਜੇ ਅਤੇ ਤੀਜੇ ਦਿਨ ਕ੍ਰਮਵਾਰ 53.23 ਕਰੋੜ ਰੁਪਏ ਅਤੇ 77.83 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। 4ਵੇਂ ਦਿਨ ਜਵਾਨ ਨੇ 80 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਫਿਲਮ ਨੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇੰਨਾ ਕਲੈਕਸ਼ਨ ਹਾਸਲ ਕਰਨ ਵਾਲੀ ਪਹਿਲੀ ਫਿਲਮ ਹੋਣ ਦਾ ਨਾਂ ਮਾਣ ਹਾਸਿਲ ਕੀਤਾ ਹੈ।
- " class="align-text-top noRightClick twitterSection" data="">
- Jawan box office collection 7: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਕਿੰਗ ਖਾਨ ਦੀ 'ਜਵਾਨ', ਜਾਣੋ 7ਵੇਂ ਦਿਨ ਦੀ ਕਮਾਈ
- Jawan 8 Box Office Records: ਸਿਰਫ 5 ਦਿਨਾਂ 'ਚ 'ਜਵਾਨ' ਨੇ ਬਣਾਏ ਇਹ 8 ਧਮਾਕੇਦਾਰ ਰਿਕਾਰਡ, ਬਾਕਸ ਆਫਿਸ 'ਤੇ ਕਰ ਰਹੀ ਹੈ ਰਾਜ
- Jawan Box Office Collection Day 6: ਲੋਕਾਂ ਦੀ ਪਹਿਲੀ ਪਸੰਦ ਬਣ ਰਹੀ ਹੈ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ', ਜਾਣੋ 6ਵੇਂ ਦਿਨ ਦੀ ਕਮਾਈ
ਹਾਲਾਂਕਿ ਪਹਿਲੇ ਵੀਕਐਂਡ ਤੋਂ ਬਾਅਦ ਫਿਲਮ ਦੇ ਕਲੈਕਸ਼ਨ ਵਿੱਚ ਮਾਮੂਲੀ ਗਿਰਾਵਟ ਦੇਖੀ ਗਈ ਹੈ। ਰਿਲੀਜ਼ ਤੋਂ ਬਾਅਦ ਅੱਠਵੇਂ (Jawan box office collection day 8) ਦਿਨ ਕਿੰਗ ਖਾਨ ਦੀ ਫਿਲਮ ਨੇ ਭਾਰਤ ਵਿੱਚ ਲਗਭਗ 19.36 ਕਰੋੜ ਰੁਪਏ ਦੀ ਕਮਾਈ ਕਰਨ ਦਾ ਅੰਦਾਜ਼ਾ ਲਗਾਇਆ ਹੈ, ਜਿਸ ਨਾਲ ਇਸਦੀ ਕੁੱਲ ਕਮਾਈ 387.74 ਕਰੋੜ ਰੁਪਏ ਹੋ ਜਾਵੇਗੀ।
'ਜਵਾਨ' ਪਿਛਲੇ ਹਫਤੇ ਵੀਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਈ ਸੀ। ਮੁੱਖ ਭੂਮਿਕਾ ਵਿੱਚ ਸ਼ਾਹਰੁਖ ਖਾਨ ਤੋਂ ਇਲਾਵਾ ਫਿਲਮ ਵਿੱਚ ਦੱਖਣੀ ਅਦਾਕਾਰਾ ਨਯਨਤਾਰਾ ਅਤੇ ਵਿਜੇ ਸੇਤੂਪਤੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਸੰਜੇ ਦੱਤ ਕੈਮਿਓ 'ਚ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਮਾਣ ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਕੀਤਾ ਹੈ।