ਚੰਡੀਗੜ੍ਹ: ਰੰਗਮੰਚ ਤੋਂ ਆਪਣੇ ਕਲਾ ਸਫ਼ਰ ਦਾ ਆਗਾਜ਼ ਕਰਨ ਵਾਲਾ ਹੋਣਹਾਰ ਮਲਵਈ ਨੌਜਵਾਨ ਕੁਮਾਰ ਅਜੇ ਹੁਣ ਲੇਖਣ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਿਹਾ ਹੈ, ਜਿਸ ਵੱਲੋਂ ਲਿਖੀਆਂ ਹਾਲੀਆ ਕਈ ਫਿਲਮਾਂ ਕਾਫ਼ੀ ਚਰਚਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।
ਮਾਲਵਾ ਅਧੀਨ ਆਉਂਦੇ ਜ਼ਿਲ੍ਹੇ ਮੋਗਾ ਨਾਲ ਸੰਬੰਧਤ ਇਸ ਪ੍ਰਤਿਭਾਸ਼ਾਲੀ ਲੇਖਕ ਦੁਆਰਾ ਲਿਖੀਆਂ ਹਾਲੀਆ ਫਿਲਮਾਂ ਵਿਚ ਆਰਿਆ ਬੱਬਰ ਦੀ ‘ਹੀਰ ਐਂਡ ਹੀਰੋ', ਨਿਰਦੇਸ਼ਕ ਸੁਨੀਲ ਪੁਰੀ ਦੀ ‘ਛੱਲੇ ਮੁੰਦੀਆਂ’, ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’, ਪ੍ਰੀਤ ਬਾਠ ਨਾਲ ‘ਜੁਗਨੀ ਯਾਰਾਂ ਦੀ’, ਨਵ ਬਾਜਵਾ ਦੀ ‘ਇਸ਼ਕਾਂ’, ਵਿਵੇਕ ਔਹਰੀ ਨਿਰਮਿਤ ਸਿੱਪੀ ਗਿੱਲ ਦੀ ‘ਘੋੜ੍ਹਾ ਢਾਈ ਕਦਮ’ ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਲੇਖਕ ਦੇ ਤੌਰ 'ਤੇ ਹੀ ਉਨ੍ਹਾਂ ਦੀਆਂ ਕਈ ਹੋਰ ਅਹਿਮ ਫਿਲਮਾਂ ਵੀ ਰਿਲੀਜ਼ ਲਈ ਤਿਆਰ ਹਨ। ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਦੇ ਨਾਲ ਨਾਲ ਦਿਲਚਸਪ ਅਤੇ ਡ੍ਰਾਮੈਟਿਕ ਫਿਲਮਾਂ ਲਿਖਣ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਕੁਮਾਰ ਅਜੇ ਅਨੁਸਾਰ ਥੀਏਟਰ ਉਨਾਂ ਦੀ ਪਹਿਲੀ ਕਰਮਭੂਮੀ ਰਿਹਾ ਹੈ, ਜਿਸ ਨਾਲ ਸਮੇਂ-ਸਮੇਂ ਜੁੜ੍ਹਨਾਂ ਅੱਜ ਵੀ ਉਹ ਆਪਣਾ ਅਹਿਮ ਫਰਜ਼ ਸਮਝਦੇ ਹਨ।
- Sonam Bajwa hottest Pics: ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ ਸੋਨਮ ਬਾਜਵਾ, ਦੇਖੋ ਤਸਵੀਰਾਂ
- ਐਂਕਰਿੰਗ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਡੈਬਿਊ ਕਰੇਗੀ ਸਾਇਰਾ, ਰੌਸ਼ਨ ਪ੍ਰਿੰਸ ਦੇ ਨਾਲ ਨਿਭਾ ਰਹੀ ਹੈ ਕਿਰਦਾਰ
- ਆਸਟ੍ਰੇਲੀਆ-ਨਿਊਜ਼ੀਲੈਂਡ ’ਚ ਪਹਿਲੇ ਲਾਈਵ ਸੋਅਜ਼ ਦਾ ਹਿੱਸਾ ਬਣੇਗੀ ਪੰਜਾਬੀ ਸਿਨੇਮਾ ਕੁਈਨ ਸਰਗੁਣ ਮਹਿਤਾ
ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਜਗਤ ਵਿਚ ਉਨਾਂ ਦੀ ਸ਼ੁਰੂਆਤ ਵੀ ਅਦਾਕਾਰ ਦੇ ਤੌਰ 'ਤੇ ਹੀ ਹੋਈ ਸੀ, ਪਰ ਹੌਲੀ ਹੌਲੀ ਉਨਾਂ ਦਾ ਜਿਆਦਾ ਝੁਕਾਅ ਲੇਖਨ ਵਾਲੇ ਪਾਸੇ ਹੁੰਦਾ ਗਿਆ ਹੈ ਅਤੇ ਫਿਰ ਕਹਾਣੀਕਾਰ ਦੇ ਤੌਰ 'ਤੇ ਰੁਝੇਵੇ ਹੀ ਐਸੇ ਬਣਦੇ ਗਏ ਕਿ ਉਹ ਅਦਾਕਾਰ ਵਜੋਂ ਜਿਆਦਾ ਖੁੱਲ ਕੇ ਵਿਚਰ ਨਹੀਂ ਸਕੇ। ਪਰ ਹੁਣ ਜਿਓ ਜਿਓ ਪਹਿਚਾਣ, ਮੁਕਾਮ ਅਤੇ ਦਰਸ਼ਕ ਦਾਇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ ਤਾਂ ਉਹ ਕੁਝ ਸਮਾਂ ਆਪਣੇ ਅਦਾਕਾਰੀ ਨੂੰ ਪੂਰਾ ਕਰਨ ਵਿਚ ਲਗਾ ਰਹੇ ਹਨ ।
’ਬੁ-ਰ-ਰਾ’ ਜਿਹੀਆਂ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ਵਿਚ ਪ੍ਰਭਾਵੀ ਭੂਮਿਕਾਵਾਂ ਨਿਭਾ ਚੁੱਕੇ ਕੁਮਾਰ ਅਜੇ ਦੀਆਂ ਅਦਾਕਾਰ ਦੇ ਤੌਰ 'ਤੇ ਆਗਾਮੀ ਅਹਿਮ ਫਿਲਮਾਂ ਵਿਚ ਜਗਜੀਤ ਸੰਧੂ ਸਟਾਰਰ ‘ਭੋਲੇ ਓਏ’, ਨਿਰਦੇਸ਼ਕ ਨਵਨੀਅਤ ਸਿੰਘ ਦੀ ਦੇਵ ਖਰੌੜ-ਰਾਜ ਸਿੰਘ ਝਿੰਜਰ ਸਟਾਰਰ ‘ਬਲੈਕੀਆਂ 2’ ਵੀ ਸ਼ਾਮਿਲ ਹੈ, ਜਿੰਨ੍ਹਾਂ ਵਿਚ ਇਹ ਸ਼ਾਨਦਾਰ ਐਕਟਰ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਉਣਗੇ।
ਅਦਾਕਾਰੀ ਅਤੇ ਲੇਖਣੀ ਦੋਹਾਂ ਖੇਤਰਾਂ ਵਿਚ ਵੱਧ ਚੜ੍ਹ ਕੇ ਮੌਜੂਦਗੀ ਦਰਜ ਕਰਵਾਉਣ ਲਈ ਯਤਨਸ਼ੀਲ ਹੋ ਚੁੱਕੇ ਕੁਮਾਰ ਅਜੇ ਦੱਸਦੇ ਹਨ ਕਿ ਉਨ੍ਹਾਂ ਲਈ ਇਹ ਬੇਹੱਦ ਖੁਸ਼ਕਿਸਮਤੀ ਅਤੇ ਮਾਣ ਵਾਲੀ ਗੱਲ ਹੈ ਕਿ ਅਦਾਕਾਰ ਅਤੇ ਲੇਖਕ ਦੋਨਾਂ ਕਲਾਵਾਂ ਵਿਚ ਪੰਜਾਬੀ ਸਿਨੇਮਾ ਵੱਲੋਂ ਉਨ੍ਹਾਂ ਨੂੰ ਪ੍ਰਵਾਨਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਅੰਦਰ ਆਉਂਦੇ ਦਿਨ੍ਹੀਂ ਹੋਰ ਚੰਗੇਰ੍ਹੇ ਉੱਦਮ ਅਮਲ ਵਿਚ ਲਿਆਉਣ ਦਾ ਉਤਸ਼ਾਹ ਵੀ ਪੈਦਾ ਹੋਇਆ ਹੈ।