ਮੋਹਾਲੀ: 'ਅਲੀਬਾਬਾ' ਸਮੇਤ ਕਈ ਟੀਵੀ ਸ਼ੋਅ ਕਰ ਚੁੱਕੀ ਅਦਾਕਾਰਾ ਤੁਨੀਸ਼ਾ ਸ਼ਰਮਾ (Funeral prayer of actress Tunisha Sharma) ਨੇ ਪਿਛਲੇ ਸਮੇਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਅਦਾਕਾਰਾ ਦੀ ਉਮਰ ਸਿਰਫ 20 ਸਾਲ ਸੀ, ਉਸ ਦੀ ਆਤਮਹੱਤਿਆ ਪਿੱਛੇ ਕੀ ਕਾਰਨ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਅੰਤਿਮ ਅਰਦਾਸ: ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਅੰਤਿਮ ਸੰਸਕਾਰ ਦੀ ਅਰਦਾਸ (Funeral prayer of actress Tunisha Sharma) ਅੱਜ (5 ਜਨਵਰੀ) ਉਨ੍ਹਾਂ ਦੀ ਯਾਦ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਖਰੜ ਵਿਖੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਉਹਨਾਂ ਦੀ ਮਾਤਾ ਨੇ ਨਮ ਅੱਖਾਂ ਨਾਲ ਮੀਡੀਆ ਨੂੰ ਬੇਨਤੀ ਕੀਤੀ ਕਿ ਮੈਂ ਇਸ ਸਮੇਂ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਹਾਂ ਪਰ ਜੋ ਕੁਝ ਮੇਰੀ ਧੀ ਨਾਲ ਹੋਇਆ ਹੈ, ਉਹ ਕਿਸੇ ਹੋਰ ਧੀ ਨਾਲ ਨਾ ਹੋਵੇ ਅਤੇ ਕਿਹਾ ਕਿ ਮੇਰੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਗੁਰਦੁਆਰਾ ਸਾਹਿਬ ਦੀ ਸੰਗਤ ਨੇ ਅਦਾਕਾਰਾ ਤੁਨੀਸ਼ਾ ਸ਼ਰਮਾ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
ਖੁਦਕੁਸ਼ੀ ਕਾਰਨ ਖੜ੍ਹੇ ਹੋਏ ਸਵਾਲ: ਟੀਵੀ ਦੀ ਉਭਰਦੀ ਸਟਾਰ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਕਾਰਨ ਅਦਾਕਾਰੀ ਜਗਤ ਅਤੇ ਪ੍ਰਸ਼ੰਸਕਾਂ ਵਿਚਕਾਰ ਸੰਨਾਟਾ ਛਾ ਗਿਆ। ਸਿਰਫ 20 ਸਾਲ ਦੀ ਉਮਰ 'ਚ ਅਦਾਕਾਰਾ ਦੀ ਖੁਦਕੁਸ਼ੀ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਉਮਰ 'ਚ ਅਦਾਕਾਰਾ ਆਪਣੇ ਸਹਿ-ਅਦਾਕਾਰ ਅਤੇ ਖੁਦਕੁਸ਼ੀ ਮਾਮਲੇ ਦੇ ਕਥਿਤ ਦੋਸ਼ੀ ਸ਼ੀਜਾਨ ਖਾਨ ਨਾਲ ਰਿਸ਼ਤੇ 'ਚ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਬ੍ਰੇਕਅੱਪ ਕਾਰਨ ਤਣਾਅ 'ਚ ਸੀ। ਖੁਦਕੁਸ਼ੀ ਤੋਂ ਪਹਿਲਾਂ ਉਹ ਕਿਹੜੀਆਂ ਚੀਜ਼ਾਂ ਸਨ, ਜੋ ਅਦਾਕਾਰਾ ਨੂੰ ਅੰਦਰੋਂ-ਅੰਦਰੀ ਖਾ ਰਹੀਆਂ ਸਨ।
ਇਹ ਵੀ ਪੜ੍ਹੋ:ਅਮਿਤਾਭ ਬੱਚਨ ਦੇ ਦੋਹਤੇ ਨੂੰ ਡੇਟ ਕਰ ਰਹੀ ਹੈ ਸ਼ਾਹਰੁਖ ਦੀ ਲਾਡਲੀ ਸੁਹਾਨਾ ਖਾਨ