ETV Bharat / entertainment

Raquel Welch Passes Away: ਮਸ਼ਹੂਰ ਹਾਲੀਵੁੱਡ ਅਭਿਨੇਤਰੀ ਰਾਕੇਲ ਵੇਲਚ ਦਾ ਦੇਹਾਂਤ, ਕਰੀਨਾ ਕਪੂਰ ਖਾਨ ਨੇ ਜਤਾਇਆ ਸੋਗ

Raquel Welch Passes Away: ਮਸ਼ਹੂਰ ਹਾਲੀਵੁੱਡ ਅਦਾਕਾਰਾ ਰਾਕੇਲ ਵੇਲਚ ਦਾ ਦੇਹਾਂਤ ਹੋ ਗਿਆ ਹੈ। ਉਹ 60 ਦੇ ਦਹਾਕੇ ਵਿੱਚ ਇੱਕ ਸੈਕਸ ਸਿੰਬਲ ਵਜੋਂ ਪਛਾਣਿਆ ਗਿਆ ਸੀ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਅਦਾਕਾਰਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।

Raquel Welch Passes Away
Raquel Welch Passes Away
author img

By

Published : Feb 16, 2023, 5:22 PM IST

ਸ਼ਿਕਾਗੋ: ਅਮਰੀਕੀ ਅਦਾਕਾਰਾ ਰਾਕੇਲ ਵੇਲਚ ਦਾ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਕਰੀਨਾ ਕਪੂਰ ਨੇ ਹਾਲੀਵੁੱਡ ਫਿਲਮਾਂ ਦੇ ਇਸ ਵੱਡੇ ਕਲਾਕਾਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਅਮਰੀਕੀ ਅਭਿਨੇਤਰੀ ਰਾਕੇਲ ਵੇਲਚ ਇੱਕ ਐਕਸ਼ਨ ਹੀਰੋਇਨ ਵਜੋਂ ਜਾਣੀ ਜਾਂਦੀ ਸੀ, ਜਿਸ ਨੇ ਹੋਰ ਅਭਿਨੇਤਰੀਆਂ ਨੂੰ ਐਕਸ਼ਨ ਫਿਲਮਾਂ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਅਮਰੀਕੀ ਅਭਿਨੇਤਰੀ ਰਾਕੇਲ ਵੇਲਚ ਦੇ ਮੈਨੇਜਰ ਨੇ ਇਕ ਬਿਆਨ 'ਚ ਕਿਹਾ ਕਿ ਮਹਾਨ ਕਲਾਕਾਰ ਦਾ ਬੁੱਧਵਾਰ ਸਵੇਰੇ ਉਮਰ ਸੰਬੰਧੀ ਸਿਹਤ ਬੀਮਾਰੀਆਂ ਕਾਰਨ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਅਭਿਨੇਤਰੀ ਰਾਕੇਲ ਵੇਲਚ 1960 ਦੇ ਦਹਾਕੇ ਵਿੱਚ ਇੱਕ ਅੰਤਰਰਾਸ਼ਟਰੀ ਸੈਕਸ ਸਿੰਬਲ ਵਜੋਂ ਜਾਣੀ ਜਾਂਦੀ ਹੈ। ਉਸਨੂੰ 1966 ਦੀ ਫਿਲਮ ਵਨ ਮਿਲੀਅਨ ਈਅਰਜ਼ ਬੀ ਸੀ ਵਿੱਚ ਇੱਕ ਬਿਕਨੀ ਪਹਿਨੀ ਗੁਫਾ ਔਰਤ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।

ਅਮਰੀਕੀ ਅਭਿਨੇਤਰੀ ਰਾਕੇਲ ਵੇਲਚ ਨੇ 1974 ਦੀ ਦ ਥ੍ਰੀ ਮਸਕੈਟੀਅਰਜ਼ (The Three Musketeers) ਵਿੱਚ ਆਪਣੀ ਭੂਮਿਕਾ ਲਈ ਗੋਲਡਨ ਗਲੋਬ ਅਵਾਰਡ ਵੀ ਜਿੱਤਿਆ। ਰਾਕੇਲ ਵੇਲਚ ਦਾ ਜਨਮ 1940 ਵਿੱਚ ਹੋਇਆ ਸੀ ਅਤੇ ਉਹ ਕੈਲੀਫੋਰਨੀਆ ਵਿੱਚ ਵੱਡੀ ਹੋਈ ਸੀ, ਜਿੱਥੇ ਉਸਨੇ ਇੱਕ ਕਿਸ਼ੋਰ ਸੁੰਦਰਤਾ ਮੁਕਾਬਲਾ ਵੀ ਜਿੱਤਿਆ ਸੀ ਅਤੇ ਬਾਅਦ ਵਿੱਚ ਇੱਕ ਸਥਾਨਕ ਮੌਸਮ ਭਵਿੱਖਬਾਣੀ ਕਰਨ ਵਾਲੇ ਵਜੋਂ ਕੰਮ ਕੀਤਾ ਸੀ।

ਉਸੇ ਸਮੇਂ, ਮਰਹੂਮ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੇਥ ਨੇ ਰਾਇਲ ਫਿਲਮ ਪ੍ਰਦਰਸ਼ਨ ਦੌਰਾਨ ਰਾਕੇਲ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ, ਵੇਲਚ ਨੇ ਵੀਅਤਨਾਮ ਦੇ ਦਾ ਨੰਗ ਵਿੱਚ ਅਮਰੀਕੀ ਸੈਨਾ ਲਈ ਬੌਬ ਹੋਪ ਸ਼ੋਅ ਦੌਰਾਨ ਸਟੇਜ 'ਤੇ ਸੈਨਿਕਾਂ ਦੇ ਇੱਕ ਸਮੂਹ ਨਾਲ ਜ਼ਬਰਦਸਤ ਡਾਂਸ ਵੀ ਕੀਤਾ। ਸਾਲ 1968 'ਚ 'ਲੇਡੀ ਇਨ ਸੀਮੈਂਟ' 'ਚ ਫਰੈਂਕ ਸਿਨਾਟਰਾ ਨਾਲ ਕਿੱਟ ਫੋਰੈਸਟ ਦੀ ਭੂਮਿਕਾ ਨਿਭਾਈ। ਵੇਲਚ ਨੇ 1970 ਦੇ ਕਾਮੇਡੀ-ਡਰਾਮਾ ਮਾਈਰਾ ਬ੍ਰੇਕਿਨਰਿਜ ਵਿੱਚ ਇੱਕ ਟ੍ਰਾਂਸਜੈਂਡਰ ਸਟਾਰ ਦੀ ਭੂਮਿਕਾ ਵੀ ਨਿਭਾਈ, ਜੋ ਇੱਕ ਹਿੱਟ ਸਾਬਤ ਹੋਈ। ਇਸ ਤੋਂ ਇਲਾਵਾ ਸਾਲ 1996 'ਚ ਮਰਹੂਮ ਅਦਾਕਾਰਾ ਨੂੰ 'ਹਾਲੀਵੁੱਡ ਵਾਕ ਆਫ ਫੇਮ' 'ਤੇ ਸਟਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜੋ:- Pathaan Ticket Price: ਪਠਾਨ ਦੇ 500 ਕਰੋੜ ਕਲੱਬ ਵਿੱਚ ਸ਼ਾਮਿਲ ਹੋਣ 'ਤੇ ਪ੍ਰਸ਼ਸਕਾਂ ਨੂੰ ਮਿਲਿਆ ਤੋਹਫਾ, ਫਿਲਮ ਦਾ ਟਿਕਟ ਹੋਇਆ ਸਸਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.