ETV Bharat / entertainment

Punjabi Actress Hashneen Chauhan: ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੋਈ ਧੋਖਾਧੜੀ ਬਾਰੇ ਖੁੱਲ੍ਹ ਕੇ ਬੋਲੀ ਹਸ਼ਨੀਨ ਚੌਹਾਨ, ਦੱਸੀ ਇੱਕ ਘਟਨਾ - ਪੰਜਾਬੀ ਦੀ ਖੂਬਸੂਰਤ ਅਦਾਕਾਰਾ

ਪੰਜਾਬੀ ਅਦਾਕਾਰਾ ਹਸ਼ਨੀਨ ਚੌਹਾਨ ਨੇ ਯਾਦ ਕੀਤਾ ਕਿ ਕਿਵੇਂ ਮਨੋਰੰਜਨ ਉਦਯੋਗ ਵਿੱਚ ਉਸਦੇ ਕਰੀਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਉਸਨੂੰ ਕੁਝ ਲੋਕਾਂ ਦੁਆਰਾ ਧੋਖਾ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨਾਲ ਧੋਖਾ ਕੀਤਾ ਗਿਆ ਅਤੇ ਝੂਠੇ ਵਾਅਦੇ ਕੀਤੇ ਗਏ ਸਨ।

Punjabi Actress Hashneen Chauhan
Punjabi Actress Hashneen Chauhan
author img

By

Published : Feb 21, 2023, 10:45 AM IST

ਮੁੰਬਈ: ਪੰਜਾਬੀ ਦੀ ਖੂਬਸੂਰਤ ਅਦਾਕਾਰਾ ਹਸ਼ਨੀਨ ਚੌਹਾਨ ਨੇ ਯਾਦ ਕੀਤਾ ਕਿ ਕਿਵੇਂ ਉਸ ਨੂੰ ਮਨੋਰੰਜਨ ਉਦਯੋਗ ਵਿੱਚ ਆਪਣੇ ਕਰੀਅਰ ਦੇ ਸ਼ੁਰੂਆਤੀ ਸਾਲਾਂ ਵਿੱਚ ਕੁਝ ਲੋਕਾਂ ਦੁਆਰਾ ਧੋਖਾ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨਾਲ ਧੋਖਾ ਕੀਤਾ ਗਿਆ ਅਤੇ ਝੂਠੇ ਵਾਅਦੇ ਕੀਤੇ ਗਏ ਸਨ।

ਹਸ਼ਨੀਨ ਨੇ ਕਿਹਾ "ਇਹ ਕੁਝ ਸਮਾਂ ਪਹਿਲਾਂ ਹੋਇਆ ਜਦੋਂ ਮੈਂ ਸ਼ੋਅਬਿਜ਼ ਵਿੱਚ ਪੈਰ ਰੱਖਣ ਦੀ ਯੋਜਨਾ ਬਣਾ ਰਹੀ ਸੀ। ਇਹ ਮੇਰੇ ਲਈ ਇੱਕ ਨਵੀਂ ਦੁਨੀਆਂ ਸੀ ਇਸ ਲਈ ਮੈਂ ਇੱਥੇ ਅਤੇ ਉੱਥੋਂ ਦੇ ਲੋਕਾਂ ਤੋਂ ਸੰਪਰਕ ਲੈਣ ਦੀ ਕੋਸ਼ਿਸ਼ ਕੀਤੀ। ਮੈਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਵਿੱਚੋਂ ਇੱਕ ਨੇ ਖੁਦ ਨੂੰ ਇੱਕ ਕਾਸਟਿੰਗ ਡਾਇਰੈਕਟਰ ਵਜੋਂ ਪੇਸ਼ ਕੀਤਾ ਸੀ। ਉਸਨੇ ਮੈਨੂੰ ਮੇਰੀ ਪ੍ਰੋਫਾਈਲ ਸਾਂਝੀ ਕਰਨ ਲਈ ਕਿਹਾ ਅਤੇ ਉਸ ਨੇ ਦਆਵਾ ਕੀਤਾ ਸੀ ਕਿ ਉਹ ਇਸਨੂੰ ਪੰਜਾਬ ਦੇ ਨਾਮੀ ਪ੍ਰੋਡਕਸ਼ਨ ਹਾਊਸਾਂ ਤੱਕ ਪਹੁੰਚਾ ਦੇਵੇਗਾ। ਬਦਲੇ ਵਿੱਚ ਉਸਨੇ ਮੈਨੂੰ 10,000 ਦਾ ਭੁਗਤਾਨ ਕਰਨ ਲਈ ਕਿਹਾ ਸੀ।"

ਪੰਜਾਬੀ ਫਿਲਮਾਂ, ਟੀਵੀ ਸ਼ੋਅ ਅਤੇ ਸੰਗੀਤ ਵੀਡੀਓਜ਼ ਵਿੱਚ ਕੰਮ ਕਰਨ ਵਾਲੀ ਹਸ਼ਨੀਨ ਨੇ ਅੱਗੇ ਕਿਹਾ "ਇਹ ਮੇਰੇ ਸਫ਼ਰ ਦੇ ਸ਼ੁਰੂਆਤੀ ਦਿਨ ਸਨ ਅਤੇ ਮੈਂ ਉਸ ਸਮੇਂ ਭੋਲੀ-ਭਾਲੀ ਸੀ। ਮੈਂ ਫਿਲਮੀ ਪਿਛੋਕੜ ਨਾਲ ਸਬੰਧਤ ਨਹੀਂ ਹਾਂ ਇਸ ਲਈ ਮੇਰੇ ਕੋਲ ਕੋਈ ਸਰੋਤ ਨਹੀਂ ਸੀ। ਮੈਂ ਉਸ ਵਿਅਕਤੀ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ। ਹਾਲਾਂਕਿ, ਮੈਨੂੰ ਯਕੀਨਨ ਲੱਗ ਰਿਹਾ ਸੀ ਕਿ ਉਹ ਆਪਣੇ ਆਪ ਨੂੰ ਇੱਕ ਬੁੱਧੀਮਾਨ, ਪੜ੍ਹੇ-ਲਿਖੇ ਅਤੇ ਬੋਲਣ ਵਾਲੇ ਵਿਅਕਤੀ ਵਜੋਂ ਦਰਸਾਉਂਦਾ ਸੀ। ਮੇਰੇ ਕੋਲ ਉਸ 'ਤੇ ਭਰੋਸਾ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਇਸ ਲਈ ਮੈਂ ਉਸ ਨੂੰ ਮੰਗੀ ਰਕਮ ਦੇ ਦਿੱਤੀ ਅਤੇ ਮੈਂ ਹੈਰਾਨ ਰਹਿ ਗਈ। ਇਹ ਦੇਖਣ ਲਈ ਕਿ ਅੱਗੇ ਕੀ ਹੋਇਆ। ਉਸ ਨੇ ਪੈਸੇ ਲੈਣ ਤੋਂ ਬਾਅਦ ਮੈਨੂੰ ਬਲਾਕ ਕਰ ਦਿੱਤਾ।"

ਅੰਤ ਵਿੱਚ ਹਸ਼ਨੀਨ ਨੇ ਕਿਹਾ "ਇਹ ਮੇਰੇ ਲਈ ਸੱਚਮੁੱਚ ਇੱਕ ਨਿਰਾਸ਼ਾਜਨਕ ਪੜਾਅ ਸੀ ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਕਿ ਕੀ ਇਹ ਪੇਸ਼ਾ ਮੇਰੇ ਲਈ ਚੰਗਾ ਹੈ ਜਾਂ ਨਹੀਂ। ਹਾਲਾਂਕਿ, ਮੈਂ ਹਿੰਮਤ ਕੀਤੀ ਅਤੇ ਅੱਗੇ ਲੰਘ ਜਾਣ ਦਾ ਫੈਸਲਾ ਕੀਤਾ ਅਤੇ ਆਪਣੇ ਲਈ ਕਰੀਅਰ ਬਣਾਉਣ ਲਈ ਸਖਤ ਮਿਹਨਤ ਕਰਨ ਦਾ ਫੈਸਲਾ ਕੀਤਾ।"

ਅਦਾਕਾਰਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਹਸ਼ਨੀਨ ਇੰਨੀਂ ਦਿਨੀਂ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਵਿੱਚ ਅਦਾਕਾਰਾ ਗਿੱਪੀ ਗਰੇਵਾਲ, ਬਿਨੂੰ ਢਿਲੋਂ ਅਤੇ ਕਰਮਜੀਤ ਅਨਮੋਲ ਨਾਲ ਸ੍ਰਕੀਨ ਸਪੇਸ ਸਾਂਝੀ ਕਰਦੀ ਨਜ਼ਰ ਆਵੇਗੀ। ਇਹ ਫਿਲਮ ਇਸ ਸਾਲ 8 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।

ਇਹ ਵੀ ਪੜ੍ਹੋ: Scuffle with Sonu Nigam in Chembur: ਸੈਲਫੀ ਲਈ ਸੋਨੂੰ ਨਿਗਮ ਨਾਲ ਕੀਤੀ ਧੱਕਾਮੁੱਕੀ, ਇਥੇ ਜਾਣੋ ਪੂਰੀ ਘਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.