ETV Bharat / entertainment

Any How Mitti Pao: ਨਵੀਂ ਫਿਲਮ 'ਐਨੀ ਹਾਓ ਮਿੱਟੀ ਪਾਓ' ਨਾਲ ਪਾਲੀਵੁੱਡ ਨੂੰ ਮਿਲੇਗੀ ਹਰੀਸ਼-ਅਮਾਇਰਾ ਦੀ ਖੂਬਸੂਰਤ ਜੋੜੀ - ਪੰਜਾਬੀ ਸਿਨੇਮਾ

ਪੰਜਾਬੀ ਅਦਾਕਾਰ ਹਰੀਸ਼ ਵਰਮਾ ਨੇ ਨਵੀਂ ਫਿਲਮ 'ਐਨੀ ਹਾਓ ਮਿੱਟੀ ਪਾਓ' ਦਾ ਐਲਾਨ ਕੀਤਾ ਹੈ, ਇਸ ਫਿਲਮ ਵਿੱਚ ਅਦਾਕਾਰ ਨਾਲ ਅਮਾਇਰਾ ਦਸਤੂਰ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Any how Mitti Pao
Any how Mitti Pao
author img

By

Published : Jun 22, 2023, 5:45 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਹਰ ਬੀਤਦੇ ਦਿਨ ਦੇ ਨਾਲ, ਹਰ ਨਵੀਂ ਫਿਲਮ ਦੇ ਨਾਲ ਉੱਚਾ ਕਦਮ ਵਧਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੁਆਰਾ ਤਿਆਰ ਕੀਤੇ ਗਏ ਸਿਨੇਮਾ ਦਾ ਪੱਧਰ ਉੱਤਮ ਹੈ ਅਤੇ ਦੇਸ਼ ਦੀ ਕਿਸੇ ਵੀ ਹੋਰ ਫਿਲਮ ਉਦਯੋਗ ਵਾਂਗ ਸ਼ਾਨਦਾਰ ਹੈ।

2023 ਬਹੁਤ ਸਾਰੀਆਂ ਨਵੀਆਂ ਫਿਲਮਾਂ ਦੀਆਂ ਘੋਸ਼ਣਾਵਾਂ ਅਤੇ ਰਿਲੀਜ਼ਾਂ ਦੇ ਨਾਲ ਪੰਜਾਬੀ ਸਿਨੇਮਾ ਦਾ ਸਾਲ ਖੂਬਸੂਰਤ ਰਿਹਾ ਹੈ। ਸਾਲ ਦਾ ਪਹਿਲਾਂ ਅੱਧ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਲਈ ਸਮੱਗਰੀ ਆਧਾਰਿਤ ਸਿਨੇਮਾ ਅਤੇ ਚੰਗੇ ਮੰਨੋਰੰਜਨ ਨਾਲ ਭਰਪੂਰ ਸੀ। 2023 ਦੀ ਤੀਜੀ ਤਿਮਾਹੀ ਦੀ ਸ਼ੁਰੂਆਤ ਦੇ ਨੇੜੇ ਆਉਂਦੇ ਹੋਏ ਪ੍ਰਸ਼ੰਸਕ ਅਸਮਾਨੀ ਉਮੀਦਾਂ ਅਤੇ ਉਤਸ਼ਾਹ ਨਾਲ ਚੰਗੇ ਪ੍ਰੋਜੈਕਟਾਂ ਦੀ ਉਡੀਕ ਕਰ ਰਹੇ ਹਨ।

ਫਿਲਮ ਦੇ ਸ਼ੌਕੀਨਾਂ ਨੂੰ ਵਧੀਆ ਸਿਨੇਮਾ ਪ੍ਰਦਾਨ ਕਰਨ ਲਈ ਪੰਜਾਬੀ ਫਿਲਮ ਨਿਰਮਾਤਾ ਉਪਕਾਰ ਸਿੰਘ ਅਤੇ ਜਰਨੈਲ ਸਿੰਘ ਨੇ ਇੱਕ ਬਿਲਕੁਲ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਫਿਲਮ ਦਾ ਸਿਰਲੇਖ ਹੈ 'ਐਨੀ ਹਾਓ ਮਿੱਟੀ ਪਾਓ' ਅਤੇ ਫਿਲਮ ਪੂਰੀ ਤਰ੍ਹਾਂ ਨਾਲ ਤੁਹਾਨੂੰ ਖੁਸ਼ ਕਰ ਦੇਣ ਵਾਲੀ ਹੋਣ ਦੀ ਉਮੀਦ ਹੈ। ਇਹ ਪ੍ਰੋਜੈਕਟ ਸਿੰਬਲਜ਼ ਐਂਟਰਟੇਨਮੈਂਟ ਲਿਮਟਿਡ ਅਤੇ ਵਿਰਾਸਤ ਫਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।

ਇਹ ਫਿਲਮ ਜੱਸ ਗਰੇਵਾਲ ਦੁਆਰਾ ਲਿਖੀ ਗਈ ਹੈ। ਫਿਲਮ ਦਾ ਨਿਰਦੇਸ਼ਨ ਬਹੁਤ ਹੀ ਪ੍ਰਤਿਭਾਸ਼ਾਲੀ ਨਿਰਦੇਸ਼ਕ ਜਨਜੋਤ ਸਿੰਘ ਕਰ ਰਹੇ ਹਨ। ਜਨਜੋਤ ਸਿੰਘ ਪੰਜਾਬੀ ਇੰਡਸਟਰੀ ਦੇ ਚੋਟੀ ਦੇ ਨਿਰਦੇਸ਼ਕਾਂ ਵਿੱਚੋਂ ਇੱਕ ਹੈ ਅਤੇ ਉਹ 'ਚੱਲ ਮੇਰਾ ਪੁੱਤ' ਅਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਨ ਲਈ ਜਾਣਿਆ ਜਾਂਦਾ ਹੈ। ਜਨਜੋਤ ਸਿੰਘ ਆਪਣੀ ਕਲਾ ਦਾ ਮਾਸਟਰ ਹੈ ਅਤੇ ਆਪਣੇ ਨਵੇਂ ਆਉਣ ਵਾਲੇ ਪ੍ਰੋਜੈਕਟ ਵਿੱਚ ਆਪਣਾ ਸ਼ਾਨਦਾਰ ਜਾਦੂ ਫੈਲਾਉਣ ਲਈ ਤਿਆਰ ਹੈ।

ਪਾਲੀਵੁੱਡ ਨੂੰ ਮਿਲੇਗੀ ਇੱਕ ਨਵੀਂ ਜੋੜੀ: ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ। ਹਰੀਸ਼ ਵਰਮਾ ਪੰਜਾਬੀ ਸਿਨੇਮਾ ਦੇ ਚੋਟੀ ਦੇ ਸਿਤਾਰਿਆਂ ਵਿੱਚੋਂ ਇੱਕ ਹੈ ਅਤੇ ਅਮਾਇਰਾ ਦਸਤੂਰ ਇੱਕ ਮਸ਼ਹੂਰ ਅਦਾਕਾਰਾ ਹੈ ਜਿਸਨੇ ਹਿੰਦੀ, ਪੰਜਾਬੀ ਅਤੇ ਦੱਖਣੀ ਫਿਲਮ ਉਦਯੋਗ ਵਿੱਚ ਜ਼ਿਕਰਯੋਗ ਕੰਮ ਕੀਤਾ ਹੈ। ਫਿਲਮ ਦੀ ਸ਼ਾਨਦਾਰ ਸਟਾਰਕਾਸਟ ਵਿੱਚ ਕਰਮੀਤ ਅਨਮੋਲ, ਬੀਐਨ ਸ਼ਰਮਾ ਸਮੇਤ ਕਈ ਮੰਝੇ ਹੋਏ ਕਲਾਕਾਰ ਵੀ ਹਨ। ਇਹ ਫਿਲਮ ਇੱਕ ਕਾਮੇਡੀ ਫਿਲਮ ਹੋਵੇਗੀ, ਜਿਸ ਵਿੱਚ ਪਰਿਵਾਰਕ ਮਨੋਰੰਜਨ, ਡਰਾਮੇ ਨਾਲ ਭਰਪੂਰ ਬਾਕਸ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.