ਚੰਡੀਗੜ੍ਹ: ਪੰਜਾਬੀ ਦੇ ਦਿੱਗਜ ਅਦਾਕਾਰਾ ਗੁਰਪ੍ਰੀਤ ਘੁੱਗੀ ਇੰਨੀਂ ਦਿਨੀਂ ਆਪਣੀ ਨਵੀਂ ਫਿਲਮ 'ਫ਼ਰਲੋ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਇਸ ਵਿੱਚ ਤੁਸੀਂ 'ਸਨ ਆਫ ਮਨਜੀਤ ਸਿੰਘ' ਦੀ ਰਿਲੀਜ਼ ਤੋਂ ਕਰੀਬ ਪੰਜ ਸਾਲ ਬਾਅਦ ਗੁਰਪ੍ਰੀਤ ਘੁੱਗੀ ਅਤੇ ਵਿਕਰਮ ਗਰੋਵਰ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਕੰਮ ਕਰਦੇ ਦੇਖ ਸਕਦੇ ਹੋ।
ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ ਅਤੇ ਲਵ ਗਿੱਲ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ, ਨਾਲ ਹੀ ਗੁਰਿੰਦਰ ਮਕਨਾ, ਹਨੀ ਮੱਟੂ, ਮਨਵੀਰ ਰਾਏ ਅਤੇ ਕਈ ਹੋਰ ਮੁੱਖ ਸਹਾਇਕ ਭੂਮਿਕਾਵਾਂ ਵਿੱਚ ਹਨ। ਫਿਲਮ ਨੂੰ ਵਿਕਰਮ ਗਰੋਵਰ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ ਅਤੇ ਗੁਰਲਵ ਸਿੰਘ ਰਟੌਲ ਪਰਵਿੰਦਰ ਸਿੰਘ ਵੱਲੋਂ ਲਿਖਿਆ ਗਿਆ ਹੈ।
ਟੀਮ ਨੇ ਸ਼ੂਟ ਦੇ ਪਹਿਲੇ ਸ਼ੈਡਿਊਲ ਨੂੰ ਪੂਰਾ ਕਰਦੇ ਹੀ ਸੋਸ਼ਲ ਮੀਡੀਆ 'ਤੇ ਅਧਿਕਾਰਤ ਐਲਾਨ ਕੀਤਾ। ਦੱਸ ਦਈਏ ਕਿ ਵਿਕਰਮ ਨੇ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕਈ ਪੰਜਾਬੀ ਫਿਲਮਾਂ ਜਿਵੇਂ 'ਭਾਜੀ ਇਨ ਪ੍ਰੋਬਲਮ', 'ਡਬਲ ਦੀ ਟ੍ਰਬਲ' ਅਤੇ ਹੋਰਾਂ ਦਾ ਸਹਿ-ਨਿਰਦੇਸ਼ ਕੀਤਾ ਹੈ।
- Rajinikanth in Uttarakhand : ਸਾਊਥ ਸੁਪਰਸਟਾਰ ਰਜਨੀਕਾਂਤ ਨੇ ਮਹਾਵਤਾਰ ਬਾਬਾ ਦੀ ਗੁਫਾ 'ਚ ਕੀਤਾ ਧਿਆਨ ਤੇ ਸੰਨਿਆਸੀਆਂ ਨਾਲ ਕੀਤੀ ਮੁਲਾਕਾਤ
- ਪੰਜਾਬੀ ਸਿਨੇਮਾ ’ਚ ਇਕ ਹੋਰ ਸ਼ਾਨਦਾਰ ਪਾਰੀ ਵੱਲ ਵਧੇ ਦਿੱਗਜ ਬਾਲੀਵੁੱਡ ਐਕਟਰ ਕਬੀਰ ਬੇਦੀ, ਰਿਲੀਜ਼ ਹੋਣ ਜਾ ਰਹੀ ‘ਜੂਨੀਅਰ’ ’ਚ ਪ੍ਰਭਾਵੀ ਭੂਮਿਕਾ ਵਿਚ ਆਉਣਗੇ ਨਜ਼ਰ
- Maujaan Hi Maujaan First Look Poster: ਰਿਲੀਜ਼ ਹੋਇਆ ਗਿੱਪੀ-ਬਿਨੂੰ ਅਤੇ ਕਰਮਜੀਤ ਅਨਮੋਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਦਮਦਾਰ ਪੋਸਟਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਇੱਕ ਨਿੱਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਕਈ ਤਰ੍ਹਾਂ ਦੇ ਵਿਸ਼ਿਆਂ ਨੂੰ ਛੂਹਦੀ ਨਜ਼ਰ ਆਵੇਗੀ। ਫਿਲਮ ਦੀ ਵੰਨਗੀ ਇੱਕ ਰੁਮਾਂਟਿਕ ਕਾਮੇਡੀ ਹੋਵੇਗੀ। ਉਹਨਾਂ ਨੇ ਦੱਸਿਆ ਕਿ ਫਿਲਮ ਅਗਲੇ ਸਾਲ ਵਿਸਾਖੀ ਦੇ ਮੌਕੇ ਰਿਲੀਜ਼ ਹੋ ਸਕਦੀ ਹੈ।
- " class="align-text-top noRightClick twitterSection" data="">
ਦੱਸ ਦਈਏ ਕਿ ਵਿਕਰਮ ਗਰੋਵਰ ਦੀ 'ਸਨ ਆਫ਼ ਮਨਜੀਤ ਸਿੰਘ' (2018) ਇੱਕ ਮੱਧ-ਵਰਗ ਦੇ ਆਦਮੀ ਦੀ ਕਹਾਣੀ 'ਤੇ ਆਧਾਰਿਤ ਸੀ, ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੈ। ਭਾਵਨਾਤਮਕ ਡਰਾਮਾ ਨਾ ਸਿਰਫ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਸੀ ਬਲਕਿ ਆਲੋਚਕਾਂ ਤੋਂ ਵੀ ਚੰਗੀ ਸਮੀਖਿਆ ਪ੍ਰਾਪਤ ਕੀਤੀ ਸੀ। ਖੈਰ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਫ਼ਰਲੋ' ਦੇ ਨਾਲ ਦਰਸ਼ਕਾਂ ਲਈ ਨਿਰਦੇਸ਼ਕ ਕੀ ਨਵਾਂ ਲੈ ਕੇ ਆ ਰਹੇ ਹਨ।