ETV Bharat / entertainment

ਵਰਲਡ ਟੂਰ ਕਰਨ ਜਾ ਰਹੇ ਹਨ ਗਿੱਪੀ ਗਰੇਵਾਲ, ਪਾਕਿਸਤਾਨ ਤੋਂ ਹੋਵੇਗੀ ਸ਼ੁਰੂਆਤ - ਗਿੱਪੀ ਗਰੇਵਾਲ

ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਵਰਲਡ ਟੂਰ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਪਾਕਿਸਤਨ ਤੋਂ ਕਰਨਗੇ।

Etv Bharat
Etv Bharat
author img

By

Published : Dec 10, 2022, 12:47 PM IST

ਚੰਡੀਗੜ੍ਹ: 'ਕੈਰੀ ਆਨ ਜੱਟਾ', 'ਜੀਹਨੇ ਮੇਰਾ ਦਿਲ ਲੁੱਟਿਆ' ਵਰਗੀਆਂ ਮਸ਼ਹੂਰ ਫਿਲਮਾਂ ਦੇਣ ਵਾਲੇ ਪੰਜਾਬੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਵਿਦੇਸ਼ਾਂ ਵਿੱਚ ਬੈਠੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਜੀ ਹਾਂ... ਹੁਣ ਪੰਜਾਬੀ ਗਾਇਕ ਵਰਲਡ ਟੂਰ ਕਰਨ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਉਹ ਪਾਕਿਸਤਨ ਤੋਂ ਕਰਨਗੇ।

ਇਸ ਬਾਰੇ ਜਾਣਕਾਰੀ ਗਾਇਕ ਨੇ ਇੱਕ ਵੀਡੀਓ ਵਿੱਚ ਦਿੱਤੀ, ਵੀਡੀਓ ਵਿੱਚ ਹਿੱਟ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ' ਅਤੇ ਐਮੀ ਵਿਰਕ ਨਾਲ 'ਆਜਾ ਮੈਕਸੀਕੋ ਚੱਲੀਏ' ਵਿੱਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਨਯੋਤੀ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਹਨ।

ਅਦਾਕਾਰ ਕਹਿ ਰਹੇ ਹਨ 'ਖੁਸ਼ਖਬਰੀ, ਖੁਸ਼ਖਬਰੀ, ਖੁਸ਼ਖਬਰੀ, ਗਿੱਪੀ ਗਰੇਵਾਲ ਦਾ ਵਰਲਡ ਟੂਰ ਸ਼ੁਰੂ ਹੋਣ ਵਾਲਾ ਹੈ ਅਤੇ ਇਹ ਵਰਲਡ ਟੂਰ ਪਾਕਿਸਤਾਨ ਤੋਂ ਸ਼ੁਰੂ ਹੋ ਰਿਹਾ ਹੈ, ਤਿਆਰ ਹੋ ਜਾਵੋ ਪਾਕਿਸਤਾਨ ਵਾਲਿਓ, ਗਿੱਪੀ ਗਰੇਵਾਲ ਆ ਰਹੇ ਹਨ, ਪੰਜਾਬੀ ਗੀਤਾਂ ਉਤੇ ਤੁਹਾਡੇ ਭੰਗੜੇ ਪਵਾਉਣ।' ਇਹ ਕਦੋਂ ਸ਼ੁਰੂ ਹੋ ਰਿਹਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਗਾਇਕ ਅਤੇ ਅਦਾਕਾਰ ਨੂੰ ਹਾਲ ਹੀ ਵਿੱਚ ਫਿਲਮ 'ਹਨੀਮੂਨ' ਵਿੱਚ ਦੇਖਿਆ ਗਿਆ ਸੀ, 'ਹਨੀਮੂਨ' ਵਿੱਚ ਗਾਇਕ, ਅਦਾਕਾਰਾ ਜੈਸਮੀਨ ਭਸੀਨ ਨਾਲ ਰੁਮਾਂਸ ਕਰਦੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ:ਦਿਲਜੀਤ ਦੁਸਾਂਝ ਫਿਲਮ 'ਚਮਕੀਲਾ' ਵਿੱਚ ਪਰਿਣੀਤੀ ਚੋਪੜਾ ਨਾਲ ਕਰਨਗੇ ਸਕ੍ਰੀਨ ਸਪੇਸ ਸ਼ੇਅਰ

ETV Bharat Logo

Copyright © 2024 Ushodaya Enterprises Pvt. Ltd., All Rights Reserved.