ETV Bharat / entertainment

ਪਰਿਵਾਰ ਨਾਲ ਜਲੰਧਰ 'ਚ ਦੀਵਾਲੀ ਮਨਾਉਣਗੇ ਗੀਤਾ ਬਸਰਾ-ਹਰਭਜਨ ਸਿੰਘ - ਗੀਤਾ ਬਸਰਾ

Geeta Basra-Harbhajan Singh Celebrate Diwali: ਹਰਭਜਨ ਸਿੰਘ ਅਤੇ ਗੀਤਾ ਬਸਰਾ ਜਲੰਧਰ 'ਚ ਦੀਵਾਲੀ ਮਨਾਉਣ ਲਈ ਤਿਆਰ ਹਨ। ਇਸ ਦੇ ਨਾਲ ਹੀ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਵੀ ਦਿੱਤੀ ਸੀ।

Geeta Basra Harbhajan Singh
Geeta Basra Harbhajan Singh
author img

By ETV Bharat Entertainment Team

Published : Nov 11, 2023, 9:29 AM IST

ਜਲੰਧਰ: ਭਾਰਤੀ ਸਪਿਨਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਪੰਜਾਬ ਦੇ ਜਲੰਧਰ 'ਚ ਦੀਵਾਲੀ ਮਨਾਉਣ ਲਈ ਤਿਆਰ ਹਨ। ਗੀਤਾ ਜਲੰਧਰ 'ਚ ਆਪਣੇ ਸਹੁਰਿਆਂ ਨਾਲ ਦੀਵਾਲੀ ਮਨਾਏਗੀ। ਅਦਾਕਾਰਾ ਪਤੀ ਹਰਭਜਨ ਸਿੰਘ ਅਤੇ ਬੱਚਿਆਂ ਨਾਲ ਆਪਣੇ ਸਹੁਰੇ ਘਰ ਰੌਸ਼ਨੀਆਂ ਦਾ ਤਿਉਹਾਰ ਮਨਾਉਂਦੀ ਨਜ਼ਰ ਆਵੇਗੀ। ਉਹ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਤਿਉਹਾਰਾਂ ਅਤੇ ਖਾਸ ਸਮਾਂ ਬਿਤਾਉਣ ਲਈ ਸ਼ਹਿਰ ਪਹੁੰਚੀ ਹੈ।

ਅਦਾਕਾਰਾ ਗੀਤਾ ਬਸਰਾ ਨੇ ਕਿਹਾ, 'ਅਜ਼ੀਜ਼ਾਂ ਦੇ ਨਾਲ ਤਿਉਹਾਰ ਹਮੇਸ਼ਾ ਸੁੰਦਰ ਹੁੰਦੇ ਹਨ ਅਤੇ ਮੇਰੇ ਬੱਚੇ ਪਰਿਵਾਰ ਨਾਲ ਰਹਿਣ ਦਾ ਆਨੰਦ ਲੈਂਦੇ ਹਨ, ਉਨ੍ਹਾਂ ਨੂੰ ਜਿਸ ਤਰ੍ਹਾਂ ਦਾ ਪਿਆਰ ਅਤੇ ਲਾਡ ਮਿਲਦਾ ਹੈ ਉਹ ਬਹੁਤ ਖਾਸ ਹੈ'।

ਉਨ੍ਹਾਂ ਅੱਗੇ ਕਿਹਾ ਕਿ 'ਇਸ ਸਾਲ ਦੀਵਾਲੀ ਦਾ ਤਿਉਹਾਰ ਬਹੁਤ ਯਾਦਗਾਰੀ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਪੂਰਾ ਪਰਿਵਾਰ ਇਕੱਠੇ ਹੋਵੇਗਾ।' ਤੁਹਾਨੂੰ ਅੱਗੇ ਦੱਸ ਦੇਈਏ ਕਿ 'ਅਵਸਥੀ ਵਰਸਿਜ਼ ਅਵਸਥੀ' ਨਾਲ ਬਾਲੀਵੁੱਡ 'ਚ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਗੀਤਾ ਨੇ ਆਉਣ ਵਾਲੀ ਫਿਲਮ ਬਾਰੇ ਵੀ ਗੱਲ ਕੀਤੀ ਹੈ।

ਇਸ ਦੌਰਾਨ ਗੀਤਾ ਬਸਰਾ ਨੇ ਕਿਹਾ ਕਿ ਮੈਂ 'ਅਵਸਥੀ ਵਰਸਿਜ਼ ਅਵਸਥੀ' ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ ਅਤੇ ਇਹ ਮੇਰੀ ਵਾਪਸੀ ਲਈ ਬਹੁਤ ਵਧੀਆ ਪ੍ਰੋਜੈਕਟ ਹੈ। ਫਿਲਮ ਦੀ ਸ਼ੂਟਿੰਗ ਦਾ ਪੂਰਾ ਤਜ਼ਰਬਾ ਬਹੁਤ ਵਧੀਆ ਰਿਹਾ ਅਤੇ ਮੈਂ ਅਜਿਹੀ ਸ਼ਾਨਦਾਰ ਟੀਮ ਨਾਲ ਕੰਮ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਦੇਖਣ ਲਈ ਸੱਚਮੁੱਚ ਉਤਸੁਕ ਹਾਂ।'

ਉਲੇਖਯੋਗ ਹੈ ਕਿ ਗੀਤਾ 'ਦਿਲ ਦੀਆ ਹੈ', 'ਦਿ ਟਰੇਨ' ਅਤੇ 'ਜ਼ਿਲਾ ਗਾਜ਼ੀਆਬਾਦ' ਵਰਗੀਆਂ ਫਿਲਮਾਂ 'ਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਇਸ ਦੌਰਾਨ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਅਵਸਥੀ ਵਰਸਿਜ਼ ਅਵਸਥੀ' 'ਚ ਨਜ਼ਰ ਆਵੇਗੀ ਅਤੇ ਅਦਾਕਾਰਾ ਦੀਆਂ ਹੋਰ ਵੀ ਕਈ ਫਿਲਮਾਂ ਪਾਈਪਲਾਈਨ ਵਿੱਚ ਪਈਆਂ ਹਨ।

ਦੱਸ ਦਈਏ ਕਿ ਹਰਭਜਨ ਅਤੇ ਗੀਤਾ ਦਾ ਵਿਆਹ 29 ਅਕਤੂਬਰ 2015 ਨੂੰ ਜਲੰਧਰ 'ਚ ਹੋਇਆ ਸੀ। ਅਗਲੇ ਸਾਲ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸੁਆਗਤ ਕੀਤਾ, ਇੱਕ ਧੀ, ਜਿਸਦਾ ਨਾਮ ਹਿਨਾਯਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਇੱਕ ਪੁੱਤਰ ਜੋਬਨਵੀਰ ਸਿੰਘ ਵੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.