ETV Bharat / entertainment

Film Laal Salaam: ਸੰਪੂਰਨਤਾ ਪੜਾਅ ਵੱਲ ਵਧੀ ਫਿਲਮ 'ਲਾਲ ਸਲਾਮ', ਕਈ ਮੰਨੇ ਪ੍ਰਮੰਨੇ ਕਲਾਕਾਰ ਆਉਣਗੇ ਨਜ਼ਰ - ਲਾਲ ਸਲਾਮ ਦੀ ਸ਼ੂਟਿੰਗ

Film Laal Salaam Shooting: ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਕਈ ਫਿਲਮਾਂ ਚਰਚਾ ਦਾ ਬਿੰਦੂ ਬਣੀਆਂ ਹੋਈਆਂ ਹਨ, ਉਹਨਾਂ ਵਿੱਚੋਂ ਹੀ ਇੱਕ ਲਾਲ ਸਲਾਮ ਵੀ ਹੈ, ਇਸ ਫਿਲਮ ਦੀ ਸ਼ੂਟਿੰਗ ਆਪਣੇ ਅੰਤਿਮ ਪੜਾਅ ਵੱਲ ਵੱਧ ਰਹੀ ਹੈ।

film Laal Salaam
film Laal Salaam
author img

By ETV Bharat Entertainment Team

Published : Dec 19, 2023, 12:43 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਵੇਂ ਅਤੇ ਪੁਰਾਣੇ ਫਿਲਮਕਾਰਾਂ ਵੱਲੋਂ ਮੇਨ ਸਟਰੀਮ ਸਿਨੇਮਾ ਤੋਂ ਹੱਟਵੀਆਂ ਫਿਲਮਾਂ ਦੀ ਸਿਰਜਣਾ ਕਰਨ ਦਾ ਜਾਰੀ ਸਿਲਸਿਲਾ ਅੱਜਕੱਲ੍ਹ ਹੋਰ ਜ਼ੋਰ ਫੜਦਾ ਨਜ਼ਰ ਆ ਰਿਹਾ, ਜਿਸ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਲਾਲ ਸਲਾਮ' ਜਿਸ ਵਿੱਚ ਪਾਲੀਵੁੱਡ ਅਤੇ ਬਾਲੀਵੁੱਡ ਨਾਲ ਸੰਬੰਧਤ ਕਈ ਮੰਨੇ ਪ੍ਰਮੰਨੇ ਐਕਟਰਜ਼ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

"ਕੇਕੇ ਫਿਲਮ" ਵੱਲੋਂ ਕੰਗ ਰੋਇਲ ਫਿਲਮ ਦੇ ਸੰਯੁਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਨਿਰਦੇਸ਼ਨ ਟੀਜੇ ਕਰ ਰਹੇ ਹਨ, ਜਦਕਿ ਇਸ ਦੇ ਨਿਰਮਾਤਾ ਬਲਕਾਰ ਸਿੰਘ ਅਤੇ ਸਹਿ ਨਿਰਮਾਤਾਵਾਂ ਵਿੱਚ ਦਲਵਿੰਦਰ ਕੰਗ, ਵਿਨੋਦ ਕੁਮਾਰ, ਮਨਪ੍ਰੀਤ ਸਿੰਘ ਆਦਿ ਸ਼ਾਮਿਲ ਹਨ।

ਦੁਆਬੇ ਦੇ ਜਲੰਧਰ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਇਸ ਅਰਥ ਭਰਪੂਰ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ, ਡਾ. ਸਾਹਿਬ ਸਿੰਘ, ਮਨਿੰਦਰ ਮੋਗਾ, ਸਪਨਾ ਬਸੀ ਜਿਹੇ ਕਈ ਮੰਝੇ ਹੋਏ ਐਕਟਰਜ਼ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੇ ਹਨ, ਇਸ ਤੋਂ ਇਲਾਵਾ ਫਿਲਮ ਦਾ ਖਾਸ ਆਕਰਸ਼ਨ ਬਾਲੀਵੁੱਡ ਦੇ ਸ਼ਾਨਦਾਰ ਐਕਟਰ ਗੁਲਸ਼ਨ ਪਾਂਡੇ ਵੀ ਹੋਣਗੇ।

ਗੁਲਸ਼ਨ ਪਾਂਡੇ 'ਕ੍ਰਾਈਮ ਪੈਟਰੋਲ', 'ਸੀਆਈਡੀ' ਆਦਿ ਬੇਸ਼ੁਮਾਰ ਵੱਡੇ ਅਤੇ ਮਕਬੂਲ ਸ਼ੋਅ ਵਿੱਚ ਬੇਹੱਦ ਖਾਸ ਭੂਮਿਕਾਵਾਂ ਅਦਾ ਕਰ ਚੁੱਕੇ ਹਨ ਅਤੇ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਆਪਣਾ ਅਧਾਰ ਅਤੇ ਦਰਸ਼ਕ ਦਾਇਰਾ ਪੜਾਅ-ਦਰ-ਪੜਾਅ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਦੇ ਜਾ ਰਹੇ ਹਨ।

ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਇਸ ਫਿਲਮ ਦੇ ਲੇਖਕ ਬਲਕਾਰ ਸਿੰਘ, ਸਿਨੇਮਾਟੋਗ੍ਰਾਫ਼ਰ ਸਮੀਰ ਗਿੱਲ-ਨਕਾਸ਼ ਚਿਤਵਾਨੀ, ਸੰਪਾਦਕ ਟੀਮ ਜੇਐਸਐਨ, ਲਾਈਨ ਨਿਰਮਾਤਾ ਰੌਕੀ ਸਹੋਤਾ ਹਨ, ਜਦਕਿ ਇਸ ਦਾ ਮਿਊਜ਼ਿਕ ਬੀਟ ਮੇਕਰਜ ਦੁਆਰਾ ਸੰਗੀਤਬੱਧ ਕੀਤਾ ਜਾ ਰਿਹਾ ਹੈ।

ਪਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਦੇ ਥੀਮ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਜ਼ਮੀਨੀ ਅਤੇ ਹਕੀਕੀ ਮਾਮਲਿਆਂ, ਮਸਲਿਆਂ ਦੀ ਤਰਜ਼ਮਾਨੀ ਕਰਨ ਜਾ ਰਹੀ ਇਸ ਫਿਲਮ ਵਿੱਚ ਪੰਜਾਬ ਦੇ ਕਈ ਕਰੰਟ ਮੁੱਦਿਆਂ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.