ETV Bharat / entertainment

Waryam Mast: ਸਾਹਿਤਕਾਰ ਅਤੇ ਫਿਲਮ ਨਿਰਦੇਸ਼ਕ ਵਰਿਆਮ ਮਸਤ ਦੀ ਝੋਲੀ ਪਿਆ ਇੱਕ ਹੋਰ ਮਾਣ, ਯੂਨੀਵਰਸਿਟੀ ਦੇ ਸਿਲੇਬਸ ਦਾ ਹਿੱਸਾ ਬਣਿਆ ਚਰਚਿਤ ਨਾਟਕ 'ਰਿਸ਼ਤੇ' - bollywood news

Waryam Mast: ਅਜ਼ੀਮ ਸਾਹਿਤਕਾਰ ਅਤੇ ਨਿਰਦੇਸ਼ਕ ਵਰਿਆਮ ਮਸਤ ਦਾ ਬਹੁ-ਚਰਚਿਤ ਨਾਟਕ 'ਰਿਸ਼ਤੇ' ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਮ.ਏ ਪੰਜਾਬੀ ਦੇ ਸਿਲੇਬਸ ਦਾ ਹਿੱਸਾ ਬਣ ਗਿਆ ਹੈ।

Waryam Mast
Waryam Mast
author img

By ETV Bharat Punjabi Team

Published : Sep 28, 2023, 2:00 PM IST

ਚੰਡੀਗੜ੍ਹ: ਪੰਜਾਬੀ ਸਾਹਿਤ ਖੇਤਰ ਤੋਂ ਲੈ ਕੇ ਰੰਗਮੰਚ ਅਤੇ ਫਿਲਮੀ ਦੁਨੀਆਂ ਵਿਚ ਅਜ਼ੀਮ ਹਸਤੀ ਵਜੋਂ ਆਪਣੀ ਪ੍ਰਭਾਵੀ ਅਤੇ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਹਨ ਵਰਿਆਮ ਮਸਤ, ਜਿੰਨ੍ਹਾਂ ਵੱਲੋਂ ਲਿਖੇ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਨਾਟਕ ‘ਰਿਸ਼ਤੇ’ ਨੂੰ ਯੂਨੀਵਰਸਿਟੀ ਦੇ ਐਮ.ਏ ਪੰਜਾਬੀ ਸਿਲੇਬਸ (Waryam Mast Popular Rishte Natak) ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਪੰਜਾਬੀਅਤ ਦਾ ਰੁਤਬਾ ਬੁਲੰਦ ਕਰਨ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਇਹ ਮਾਣਮੱਤੇ ਪੰਜਾਬੀ ਉੱਘੇ ਨਾਟਕਕਾਰ ਸਵ.ਬਲਵੰਤ ਗਾਰਗੀ ਦੀ ਸੋਹਬਤ ਮਾਣਨ ਦਾ ਵੀ ਅਵਸਰ ਹਾਸਿਲ ਕਰ ਚੁੱਕੇ ਹਨ। ਪੰਜਾਬੀ ਸਿਨੇਮਾ ਵਿੱਚ ਇਤਿਹਾਸਕ ਮੌਜੂਦਗੀ ਦਰਜ ਕਰਵਾਉਣ ਵਾਲੀ ਨੈਸ਼ਨਲ ਐਵਾਰਡ ਜੇਤੂ ਫਿਲਮ ‘ਚੰਨ ਪ੍ਰਦੇਸ਼ੀ’ ਨੂੰ ਸ਼ੁਰੂਆਤੀ ਵਜ਼ੂਦ ਦੇਣ ਵਿੱਚ ਵੀ ਉਨਾਂ ਦਾ ਅਹਿਮ ਯੋਗਦਾਨ ਰਿਹਾ ਹੈ, ਜਿਸ ਤੋਂ ਇਲਾਵਾ ਉਨਾਂ ਵੱਲੋਂ ਬਤੌਰ ਨਿਰਦੇਸ਼ਕ ਬਣਾਈ ਗਈ ਲਘੂ ਪੰਜਾਬੀ ਫਿਲਮ ‘ਦਰੜ੍ਹੀ’ ਵੀ ਫਿਲਮੀ ਗਲਿਆਰਿਆਂ ਵਿੱਚ ਚੋਖ਼ੀ ਸਲਾਹੁਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਿੰਨ ਪੁਰਸਕਾਰ ਆਪਣੀ ਝੋਲੀ ਪਵਾਉਣ ਵਿੱਚ ਸਫ਼ਲ ਰਹੀ ਹੈ।

ਵਰਿਆਮ ਮਸਤ ਦਾ ਨਾਟਕ ਰਿਸ਼ਤੇ
ਵਰਿਆਮ ਮਸਤ ਦਾ ਨਾਟਕ ਰਿਸ਼ਤੇ

ਪੰਜਾਬ ਦੇ ਬਰਨਾਲਾ ਇਲਾਕੇ ਵਿੱਚ ਮਾਲਵਾ ਦੇ ਪਹਿਲੇ ਵੱਡੇ ਫਿਲਮਸਿਟੀ ਸਟੂਡਿਓ ਦੀ ਸਥਾਪਨਾ ਕਰਨ ਜਾ ਰਹੀ ਇਸ ਜ਼ਹੀਨ ਸਖ਼ਸ਼ੀਅਤ ਅਨੁਸਾਰ ਉਨਾਂ ਦਾ ਸੁਫ਼ਨਾ ਪੰਜਾਬੀ ਸਿਨੇਮਾ ਅਤੇ ਰੰਗਮੰਚ ਦੀ ਆਣ-ਬਾਣ-ਸ਼ਾਨ ਵਿੱਚ ਹੋਰ ਇਜ਼ਾਫਾ ਕਰਨ ਦਾ ਹੈ, ਜਿਸ ਲਈ ਜਿੱਥੇ ਮੇਨ ਸਟਰੀਮ ਸਿਨੇਮਾ ਤੋਂ ਅਲਹਦਾ ਫਿਲਮਾਂ ਬਣਾਉਣ ਦੀ ਆਪਣੀ ਖ਼ਵਾਹਿਸ਼ ਨੂੰ ਉਹ ਜਲਦ ਅੰਜ਼ਾਮ ਦੇਣ ਜਾ ਰਹੇ ਹਨ, ਉਥੇ ਵੱਡੇ ਪੱਧਰ 'ਤੇ ਪਲੇਠਾ ਥੀਏਟਰ ਫੈਸਟੀਵਲ ਕਰਵਾਉਣਾ ਵੀ ਉਨਾਂ ਦੀਆਂ ਆਗਾਮੀ ਅਹਿਮ ਯੋਜਨਾਵਾਂ ਵਿੱਚ ਸ਼ਾਮਿਲ ਹੈ, ਜਿਸ ਦੌਰਾਨ ਰੰਗਮੰਚ ਨੂੰ ਜਿਉਂਦਾ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲਿਆਂ ਦੇ ਨਾਲ-ਨਾਲ ਇਸ ਨਾਲ ਜੁੜੀਆਂ ਨਵ ਪ੍ਰਤਿਭਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਖੇ ਆਪਣੇ ਕਈ ਮਕਬੂਲ ਨਾਟਕਾਂ ਦਾ ਮੰਚਨ ਕਰ ਆਪਣੀ ਅਸਲ ਕਰਮਭੂਮੀ ਪੰਜਾਬ ਵਾਪਸ ਪਰਤੇ ਇਹ ਉਮਦਾ ਨਾਟਕਕਾਰ ਸਾਹਿਤ, ਰੰਗਮੰਚ ਅਤੇ ਫਿਲਮਾਂ ਦੇ ਖੇਤਰ ਵਿਚ ਪੜ੍ਹਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਅੱਗੇ ਵੱਧ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣਾ ਪਹਿਲਾਂ ਨਾਵਲ ‘ਸਲ੍ਹਾਬੇ ਚੁੱਲ੍ਹੇ’ ਵੀ ਬੀਤੇ ਦਿਨ੍ਹੀਂ ਲੋਕ-ਅਰਪਣ ਕਰ ਦਿੱਤਾ ਗਿਆ ਹੈ, ਜਿਸ ਨੂੰ ਪਾਠਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਸਿਲੇਬਸ ਵਿੱਚ ਸ਼ੁਮਾਰ ਕੀਤੇ ਗਏ ਉਕਤ ਨਾਟਕ ‘ਰਿਸ਼ਤੇ’ (Waryam Mast Popular Rishte Natak) ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਉਨਾਂ ਦੀ ਹੁਣ ਤੱਕ ਲਿਖੀ ਹਰ ਸਾਹਿਤ ਵੰਨਗੀ ਪੁਰਾਤਨ ਪੰਜਾਬ, ਇਸ ਨਾਲ ਜੁੜੇ ਆਮ ਅਤੇ ਪੇਂਡੂ ਜਨਜੀਵਨ ਦੀ ਗੱਲ ਕਰਦੀ ਰਹੀ ਹੈ, ਜਿਸ ਦੀ ਸ਼ਾਨਮੱਤੀ ਲੜੀ ਵਜੋਂ ਹੀ ਉਨਾਂ ਦੁਆਰਾ ਲਿਖਿਆ ਗਿਆ ਹੈ ਇਹ ਨਾਟਕ, ਜੋ ਬਣਦੇ ਅਤੇ ਵਿਗੜ੍ਹਦੇ ਅਤੇ ਕਦੇ ਸਨੇਹ ਅਤੇ ਕਦੀ ਨਫ਼ਰਤ ਦੀਆਂ ਬਾਤਾਂ ਪਾਉਂਦੇ ਆਪਸੀ ਰਿਸ਼ਤਿਆਂ 'ਤੇ ਆਧਾਰਿਤ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨਾਂ ਦੇ ਇਸ ਨਾਵਲ ਨੂੰ ਇਹ ਇੱਕ ਹੋਰ ਅਹਿਮ ਪ੍ਰਾਪਤੀ ਹਾਸਿਲ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਸੀਬੀਐਸਸੀ ਦੇ ਇਲੈਵਨ ਸਟੈਂਡਰਡ ਸਿਲੇਬਸ ਵਿੱਚ ਵੀ ਸ਼ਾਮਿਲ ਕੀਤਾ ਜਾ ਚੁੱਕਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.