ਮੁੰਬਈ (ਬਿਊਰੋ): ਅਕਸ਼ੈ ਕੁਮਾਰ ਸਟਾਰਰ ਸੁਪਰਹਿੱਟ ਫਿਲਮ 'ਰਾਊਡੀ ਰਾਠੌਰ' ਦੇ ਦੂਜੇ ਭਾਗ ਦੀ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦੇ ਦੂਜੇ ਭਾਗ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਹੈ। ਹੁਣ 'ਰਾਊਡੀ ਰਾਠੌਰ 2' ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ। ਬਾਲੀਵੁੱਡ ਦੇ ਸਭ ਤੋਂ ਖੂਬਸੂਰਤ ਕਲਾਕਾਰਾਂ 'ਚੋਂ ਇਕ ਸਿਧਾਰਥ ਮਲਹੋਤਰਾ ਰਾਊਡੀ ਰਾਠੌਰ-2 ਨੂੰ ਲੈ ਕੇ ਚਰਚਾ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਅਕਸ਼ੈ ਕੁਮਾਰ ਨਹੀਂ ਬਲਕਿ ਸਿਧਾਰਥ ਮਲਹੋਤਰਾ ਰਾਊਡੀ ਰਾਠੌਰ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਰਾਊਡੀ ਰਾਠੌਰ 2 'ਚ ਸਿਧਾਰਥ ਮਲਹੋਤਰਾ ਨੂੰ ਲੀਡ ਸਟਾਰ ਦੇ ਤੌਰ 'ਤੇ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਬਾਰੇ ਮੇਕਰਸ ਅਤੇ ਐਕਟਰ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਖਬਰਾਂ ਮੁਤਾਬਕ ਰਾਊਡੀ ਰਾਠੌਰ 2 ਲਈ ਸਿਧਾਰਥ ਨੂੰ ਅਪ੍ਰੋਚ ਕੀਤਾ ਗਿਆ ਹੈ। ਫਿਲਮ 'ਚ ਉਹ ਪੁਲਿਸ ਵਾਲੇ ਦੀ ਭੂਮਿਕਾ 'ਚ ਨਜ਼ਰ ਆਉਣਗੇ।
ਫਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ?: ਫਿਲਮ ਦੀ ਸ਼ੂਟਿੰਗ ਇਸ ਸਾਲ ਮਈ ਦੇ ਅੰਤ 'ਚ ਸ਼ੁਰੂ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2012 ਵਿੱਚ ਰਿਲੀਜ਼ ਹੋਈ ਫਿਲਮ ਰਾਊਡੀ ਰਾਠੌਰ ਦੱਖਣ ਫਿਲਮ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ 'ਵਿਕਰਮਕੁਡੂ' ਦੀ ਅਧਿਕਾਰਤ ਹਿੰਦੀ ਰੀਮੇਕ ਸੀ। ਇਸ ਫਿਲਮ ਨੂੰ ਮਸ਼ਹੂਰ ਕੋਰੀਓਗ੍ਰਾਫਰ, ਐਕਟਰ ਅਤੇ ਡਾਇਰੈਕਟਰ ਪ੍ਰਭੂਦੇਵਾ ਨੇ ਬਣਾਇਆ ਸੀ। 60 ਕਰੋੜ ਰੁਪਏ ਦੇ ਬਜਟ 'ਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ 281 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਰਾਊਡੀ ਰਾਠੌਰ ਅਕਸ਼ੈ ਕੁਮਾਰ ਦੀਆਂ ਹਿੱਟ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਅਕਸ਼ੈ ਕੁਮਾਰ ਲਈ ਵੱਡਾ ਨੁਕਸਾਨ?: ਤੁਹਾਨੂੰ ਦੱਸ ਦਈਏ ਕਿ ਜੇਕਰ ਰਾਊਡੀ ਰਾਠੌਰ 2 ਲਈ ਸਿਧਾਰਥ ਮਲਹੋਤਰਾ ਫਾਈਨਲ ਹੁੰਦੇ ਹਨ ਤਾਂ ਇਹ ਅਕਸ਼ੈ ਕੁਮਾਰ ਲਈ ਇੱਕ ਹੋਰ ਵੱਡਾ ਝਟਕਾ ਹੋਵੇਗਾ। ਇਸ ਤੋਂ ਪਹਿਲਾਂ ਫਿਲਮ 'ਭੂਲ ਭੁਲਈਆ' ਦਾ ਦੂਜਾ ਭਾਗ ਅਕਸ਼ੈ ਕੁਮਾਰ ਦੇ ਹੱਥੋਂ ਨਿਕਲ ਚੁੱਕਾ ਹੈ। ਫਿਲਮ ਭੂਲ ਭੁਲਈਆ 2 ਵਿੱਚ ਅਕਸ਼ੈ ਕੁਮਾਰ ਦੀ ਥਾਂ ਕਾਰਤਿਕ ਆਰੀਅਨ ਨੂੰ ਕਾਸਟ ਕੀਤਾ ਗਿਆ ਸੀ। ਕਾਰਤਿਕ ਆਰੀਅਨ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਫਿਲਮ ਨੇ ਬਾਕਸ ਆਫਿਸ 'ਤੇ 250 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ।
ਦੂਜੇ ਪਾਸੇ ਜੇਕਰ ਰਾਊਡੀ ਰਾਠੌਰ 2 'ਚ ਅਕਸ਼ੈ ਦੀ ਐਂਟਰੀ ਦੀ ਗੱਲ ਕਰੀਏ ਤਾਂ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਕਿਹਾ ਜਾ ਸਕਦਾ। ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਅਦਾਕਾਰ ਫਿਲਮ ਵਿੱਚ ਹੋ ਸਕਦਾ ਹੈ ਜਾਂ ਨਹੀਂ। ਫਿਲਹਾਲ ਇਸ ਧਮਾਕੇਦਾਰ ਮਨੋਰੰਜਨ ਲਈ ਸਿਧਾਰਥ ਮਲਹੋਤਰਾ ਨੂੰ ਪੁਲਿਸ ਵਾਲੇ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਆਈ ਹੈ।
ਇਹ ਵੀ ਪੜ੍ਹੋ:Shehnaaz Gill: ਰਾਘਵ ਜੁਆਲ ਨਾਲ ਡੇਟਿੰਗ ਦੀਆਂ ਅਫਵਾਹਾਂ ਵਿਚਕਾਰ ਟੁੱਟੇ ਦਿਲ ਵਾਲਾ ਗੀਤ ਸੁਣਦੀ ਨਜ਼ਰ ਆਈ ਸ਼ਹਿਨਾਜ਼ ਗਿੱਲ