ETV Bharat / entertainment

Cannes 2023: ਕਾਨਸ ਫਿਲਮ ਫੈਸਟੀਵਲ 'ਚ ਜਲਵਾ ਬਿਖੇਰਣ ਲਈ ਤਿਆਰ ਹੈ ਈਸ਼ਾ ਗੁਪਤਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ - ਕਾਨਸ ਡੈਬਿਊ

Cannes 2023: ਬਾਲੀਵੁੱਡ 'ਚ ਆਪਣੇ ਬੋਲਡ ਅੰਦਾਜ਼ ਨਾਲ ਦਰਸ਼ਕਾਂ ਨੂੰ ਖੁਸ਼ ਕਰਨ ਵਾਲੀ ਅਦਾਕਾਰਾ ਈਸ਼ਾ ਗੁਪਤਾ ਇਸ ਸਾਲ ਕਾਨਸ ਫਿਲਮ ਫੈਸਟੀਵਲ 'ਚ ਨਜ਼ਰ ਆਵੇਗੀ।

Cannes 2023
Cannes 2023
author img

By

Published : May 16, 2023, 5:21 PM IST

ਮੁੰਬਈ: ਕਾਨਸ ਫਿਲਮ ਫੈਸਟੀਵਲ 2023 ਭਾਰਤ ਲਈ ਇਸ ਸਾਲ ਬਹੁਤ ਖਾਸ ਹੋਣ ਵਾਲਾ ਹੈ। ਇਸ ਸਾਲ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਇੱਥੇ ਆਪਣਾ ਡੈਬਿਊ ਕਰਨ ਜਾ ਰਹੀਆਂ ਹਨ। ਹੌਟ ਅਤੇ ਬੋਲਡ ਅਦਾਕਾਰਾ ਈਸ਼ਾ ਗੁਪਤਾ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਅਦਾਕਾਰਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਵਨ-ਪੀਸ ਡਰੈੱਸ ਪਾਈ ਹੋਈ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਈਸ਼ਾ ਗੁਪਤਾ ਨੇ ਆਪਣੇ ਕੈਪਸ਼ਨ 'ਚ ਕਾਨਸ ਲਿਖਿਆ ਹੈ। ਹੁਣ ਪ੍ਰਸ਼ੰਸਕ ਈਸ਼ਾ ਦੀਆਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਇਸ ਤੋਂ ਪਹਿਲਾਂ ਆਪਣੇ ਕਾਨਸ ਡੈਬਿਊ ਦੀ ਘੋਸ਼ਣਾ ਕਰਦੇ ਹੋਏ ਈਸ਼ਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿੱਥੇ ਉਸਨੇ ਕਿਹਾ ਸੀ ਕਿ “ਮੈਂ ਇੱਥੇ ਭਾਰਤ ਸਰਕਾਰ ਦੇ ਇੱਕ ਹਿੱਸੇ ਵਜੋਂ ਕਾਨਸ ਫਿਲਮ ਫੈਸਟੀਵਲ 2023 ਵਿੱਚ ਆ ਕੇ ਖੁਸ਼ ਹਾਂ। ਕਾਨਸ ਵਿੱਚ ਰੈੱਡ ਕਾਰਪੇਟ ਉੱਤੇ ਚੱਲਣਾ ਇੱਕ ਸੁਪਨਾ ਸਾਕਾਰ ਹੋਣ ਤੋਂ ਇਲਾਵਾ ਕੁਝ ਨਹੀਂ ਹੈ।” ਵੀਡੀਓ ਵਿੱਚ ਇਸ ਫੈਸਟੀਵਲ ਨੂੰ ਲੈ ਕੇ ਈਸ਼ਾ ਗੁਪਤਾ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਸੀ।

  1. Cannes 2023: ਬਾਲੀਵੁੱਡ ਦੀਆਂ ਇਹ ਸੁੰਦਰੀਆਂ ਕਰਨਗੀਆਂ ਕਾਨਸ ਫਿਲਮ ਫੈਸਟੀਵਲ 'ਚ ਡੈਬਿਊ
  2. ਅਮਿਤਾਭ ਬੱਚਨ ਅਤੇ ਅਨੁਸ਼ਕਾ ਨੇ ਬਿਨ੍ਹਾਂ ਹੈਲਮੇਟ ਤੋਂ ਕੀਤੀ ਬਾਈਕ 'ਤੇ ਸਵਾਰੀ, ਮੁੰਬਈ ਪੁਲਿਸ ਕਰੇਗੀ ਕਾਰਵਾਈ
  3. ਸ਼ਹਿਨਾਜ਼ ਗਿੱਲ ਨੇ ਗਰਮੀ 'ਚ ਵਧਾਇਆ ਤਾਪਮਾਨ, ਬੀਚ ਤੋਂ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਫੋਟੋਆਂ

ਈਸ਼ਾ ਗੁਪਤਾ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਵੀ ਕਾਨਸ ਵਿੱਚ ਆਪਣੀ ਪਹਿਲੀ ਆਊਟਿੰਗ ਕਰਨਗੀਆਂ। ਸਾਰਾ ਅਲੀ ਖਾਨ ਭਾਰਤੀ ਪ੍ਰਤੀਨਿਧੀ ਦੇ ਤੌਰ 'ਤੇ ਇਸ ਦੇ 76ਵੇਂ ਸੰਸਕਰਨ ਲਈ ਕਾਨਸ ਲਈ ਗਈ ਹੈ।

ਇਸ ਸਾਲ ਕਾਨਸ ਦੀ ਸੂਚੀ ਵਿੱਚ ਹੋਰ ਨਾਵਾਂ ਵਿੱਚ ਐਸ਼ਵਰਿਆ ਰਾਏ, ਵਿਜੇ ਵਰਮਾ, ਅਦਿਤੀ ਰਾਓ ਹੈਦਰੀ ਵੀ ਸ਼ਾਮਲ ਹਨ। ਫਿਲਮ ਫੈਸਟੀਵਲ ਅੱਜ 16 ਮਈ ਤੋਂ ਸ਼ੁਰੂ ਹੋਵੇਗਾ ਅਤੇ 27 ਮਈ ਤੱਕ ਚੱਲੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲਾਨਾ ਸਮਾਗਮ ਵਿੱਚ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਦੀ ਹਾਜ਼ਰੀ ਦੇਖਣ ਨੂੰ ਮਿਲੇਗੀ।

ਹੁਣ ਇਥੇ ਜੇਕਰ ਈਸ਼ਾ ਗੁਪਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਈਸ਼ਾ ਗੁਪਤਾ ਨੂੰ ਪਿਛਲੇ ਸਾਲ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ 'ਆਸ਼ਰਮ 3' ਵਿੱਚ ਦੇਖਿਆ ਗਿਆ ਸੀ। 'ਆਸ਼ਰਮ 3' ਵਿੱਚ ਈਸ਼ਾ ਨੇ ਇੱਕ ਚਿੱਤਰ ਨਿਰਮਾਤਾ ਸੋਨੀਆ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਬੌਬੀ ਦਿਓਲ ਵਾਲੇ ਕਿਰਦਾਰ ਭਾਵ ਕਿ 'ਨਿਰਾਲਾ ਬਾਬਾ' ਦੀ ਤਸਵੀਰ ਨੂੰ ਬਦਲਣ ਲਈ ਲਿਆਂਦਾ ਗਿਆ ਹੈ। ਸੀਰੀਜ਼ ਦਾ ਰਹਿੰਦਾ ਹਿੱਸਾ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.