ਚੰਡੀਗੜ੍ਹ: ਫਿਲਮ 'ਜੋੜੀ' ਲਈ ਆਪਣੇ ਆਪ ਨੂੰ ਨਿਰਾਸ਼ ਕਰਕੇ ਬੈਠੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਫਿਲਮ 'ਜੋੜੀ' ਹੁਣ ਰਿਲੀਜ਼ ਹੋ ਰਹੀ ਹੈ, ਇਸ ਬਾਰੇ ਖੁਦ ਨਿਰਦੇਸ਼ਕ ਅੰਬਰਦੀਪ ਨੇ ਪੋਸਟ ਸਾਂਝੀ ਕਰਕੇ ਦੱਸਿਆ ਹੈ।
ਜੀ ਹਾਂ...ਤੁਸੀਂ ਬਿਲਕੁੱਲ ਸਹੀ ਪੜ੍ਹਿਆ ਹੈ, ਨਿਰਦੇਸ਼ਕ ਅੰਬਰਦੀਪ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਵਾਹਿਗੁਰੂ...ਜੋੜੀ...ਜੋੜੀ ਪਹੁੰਚ ਗਈ ਹੈ, ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ 'ਚ…ਤੁਸੀਂ ਵੀ ਪਹੁੰਚਣ ਦੀ ਕਿਰਪਾਲਤਾ ਕਰਨਾ…ਦੇਰੀ ਲਈ ਜੋੜੀ ਵੱਲੋਂ ਮੁਆਫ਼ੀ…ਪਰ ਵਾਅਦਾ ਹੈ ਸਬਰ ਦਾ ਫਲ ਮਿੱਠਾ ਹੋਵੇਗਾ। ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ…ਆਪਣਾ ਬੈਸਟ ਦੇਣ ਲਈ...ਕੁਝ ਨਾਮ ਮਿਸ ਹੋ ਗਏ ਨੇ...ਜਿਵੇਂ ਜਿਵੇਂ ਯਾਦ ਆਉਂਦੇ ਆ ਟੈਗ ਕਰਾਂਗਾ।'
- " class="align-text-top noRightClick twitterSection" data="
">
ਇਸ ਤੋਂ ਇਲਾਵਾ ਨਿਰਦੇਸ਼ਕ ਨੇ ਲਿਖਿਆ ਹੈ ਕਿ 'ਅਣਕਿਆਸੀਆਂ ਮੁਸ਼ਕਲਾਂ ਦੇ ਕਾਰਨ, ਜੋੜੀ ਲਈ ਸਵੇਰ ਦੇ ਸ਼ੋਅ ਨਿਰਧਾਰਿਤ ਤੌਰ 'ਤੇ ਖੁੱਲ੍ਹਣ ਵਿੱਚ ਅਸਮਰੱਥ ਸਨ। ਸਾਰੇ ਮੁੱਦਿਆਂ ਦਾ ਹੱਲ ਹੋ ਗਿਆ ਹੈ ਅਤੇ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਜੋੜੀ ਦੇ ਸ਼ੋਅ ਪੂਰੇ ਭਾਰਤ ਵਿੱਚ ਦੁਬਾਰਾ ਖੁੱਲ੍ਹਣਗੇ, ਸਕ੍ਰੀਨਿੰਗ ਦੇ ਸਮੇਂ ਲਈ ਆਪਣੇ ਨਜ਼ਦੀਕੀ ਸਿਨੇਮਾਘਰਾਂ ਵਿੱਚ ਜਾਓ।'
ਤੁਹਾਨੂੰ ਦੱਸ ਦਈਏ ਕਿ ਫਿਲਮ ਅੱਜ 5 ਮਈ ਨੂੰ ਰਿਲੀਜ਼ ਹੋਣ ਸੀ, ਪਰ ਕਈ ਮੁਸ਼ਕਲਾਂ ਕਾਰਨ ਫਿਲਮ ਰਿਲੀਜ਼ ਨਹੀਂ ਹੋਈ, ਜਿਸ ਨਾਲ ਫਿਲਮ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਸਨ, ਇਸ ਤੋਂ ਪਹਿਲਾਂ ਫਿਲਮ ਦੇ ਸਟਾਰ ਦਿਲਜੀਤ ਦੁਸਾਂਝ ਨੇ ਵੀ ਫਿਲਮ ਰਿਲੀਜ਼ ਨਾ ਹੋਣ ਕਾਰਨ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਸੀ।
ਕੀ ਸੀ ਪੂਰਾ ਮਾਮਲਾ: ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਦੀ ਇੱਕ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਦੀ ਅਦਾਕਾਰੀ ਵਾਲੀ ਦਿਲਜੀਤ ਦੁਸਾਂਝ ਦੀ ਪੰਜਾਬੀ ਫਿਲਮ ‘ਜੋੜੀ’ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਸੀ। ਇਹ ਫਿਲਮ 5 ਮਈ ਨੂੰ ਰਿਲੀਜ਼ ਹੋਣੀ ਸੀ। ਫਿਲਮ ਦੀ ਸੁਣਵਾਈ 8 ਮਈ ਨੂੰ ਹੋਣੀ ਸੀ, ਪਰ ਹੁਣ ਨਿਰਮਾਤਾ ਨੇ ਸਾਰਾ ਸਾਫ਼ ਕਰ ਦਿੱਤਾ ਹੈ ਕਿ ਫਿਲਮ ਅੱਜ ਹੀ ਰਿਲੀਜ਼ ਹੋ ਰਹੀ ਹੈ।
ਫਿਲਮ ਜੋੜੀ ਬਾਰੇ: ਫਿਲਮ 'ਜੋੜੀ' ਤੁਹਾਨੂੰ ਆਪਣੇ ਅਦਭੁਤ ਗੀਤਾਂ ਨਾਲ ਸੰਗੀਤਕ ਸਫ਼ਰ 'ਤੇ ਲੈ ਕੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਵਿੱਚ ਦਿਲਜੀਤ ਅਤੇ ਨਿਮਰਤ ਇੱਕ ਖੂਬਸੂਰਤ ਆਨ ਸਕਰੀਨ ਲਵ ਸਟੋਰੀ ਨਾਲ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਰਿਦਮ ਬੁਆਏਜ਼ ਅਤੇ ਦੁਸਾਂਝਵਾਲਾ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ 'ਜੋੜੀ' ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਅਮਰਿੰਦਰ ਗਿੱਲ, ਦਿਲਜੀਤ ਦੁਸਾਂਝ ਅਤੇ ਕਾਰਜ ਗਿੱਲ ਦੁਆਰਾ ਨਿਰਮਿਤ ਹੈ।
ਇਹ ਵੀ ਪੜ੍ਹੋ:Diljit Dosanjh: ਫਿਲਮ 'ਜੋੜੀ' ਦੇ ਰਿਲੀਜ਼ 'ਤੇ ਲੱਗੀ ਰੋਕ ਕਾਰਨ ਦਿਲਜੀਤ ਨੇ ਮੰਗੀ ਪ੍ਰਸ਼ੰਸਕਾਂ ਤੋਂ ਮੁਆਫੀ, ਸਾਂਝੀ ਕੀਤੀ ਪੋਸਟ