ਹੈਦਰਾਬਾਦ: ਬਾਲੀਵੁੱਡ ਅਤੇ ਪੰਜਾਬੀ ਮੰਨੋਰੰਜ਼ਨ ਦੀ ਦੁਨੀਆਂ ਵਿਚ ਕਈ ਸਾਲਾਂ ਤੋਂ ਬੇਹਤਰੀਣ ਅਤੇ ਸੁਨਿਹਰਾ ਸਫ਼ਰ ਹੰਢਾ ਚੁੱਕੇ ਫ਼ਿਲਮਕਾਰ ਹਰਵਿੰਦਰ ਮਾਨਕਰ ਆਪਣੀ ਹਾਲ ਹੀ ਦੀ ਫ਼ਿਲਮ ‘ਖ਼ੋਜ ਏ ਜਰਨੀ ਆਫ਼ ਸੋਲ’ ਨੂੰ ਨਵੇਂ ਬਦਲਾਵਾਂ ਅਧੀਨ ਮੁੜ ਰਿਲੀਜ਼ ਕਰਨ ਜਾ ਰਹੇ ਹਨ। ਜਿਸ ਦੀ ਰਿਲਜ਼ਿੰਗ ਤਰੀਕ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।
2017 ਵਿੱਚ ਮੋਬਾਇਲ ਨਾਲ ਸ਼ੂਟ ਕੀਤੀ ਗਈ ਸੀ ਇਹ ਫ਼ਿਲਮ: ਇਸ ਫ਼ਿਲਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਹਰਵਿੰਦਰ ਮਾਨਕਰ ਦੱਸਦੇ ਹਨ ਕਿ 2017 ਵਿਚ ਪਹਿਲੀ ਵਾਰ ਮੋਬਾਈਲ ਨਾਲ ਸ਼ੂਟ ਕੀਤੀ ਗਈ ਇਸ ਫ਼ਿਲਮ ਨੂੰ ਦੇਸ਼, ਵਿਦੇਸ਼ ਵਿਚ ਕਾਫ਼ੀ ਮਾਨ ਸਨਮਾਨ ਮਿਲ ਚੁੱਕਿਆ ਹੈ। ਜਿਸ ਦੇ ਮੱਦੇਨਜਰ ਉਨ੍ਹਾਂ ਨੂੰ ਇਸ ਫ਼ਿਲਮ ਨੂੰ ਮੁੜ ਰਿਲੀਜ਼ ਕਰਨ ਦਾ ਮੌਕਾਂ ਮਿਲਿਆ ਹੈ।
ਇਸ ਫ਼ਿਲਮ ਦੀ ਕਾਮਯਾਬੀ ਦੀ ਟੀਮ ਨੇ ਵੀ ਨਹੀ ਕੀਤੀ ਸੀ ਕਲਪਨਾ: ਮੋਟੂ ਪਤਲੂ ਕਾਰਟੂਨ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਇਹ ਹੋਣਹਾਰ ਨਿਰਦੇਸ਼ਕ ਦੱਸਦੇ ਹਨ ਕਿ ਆਪਣੇ ਤਜੁਰਬੇ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਵੱਲੋਂ ਇਹ ਫ਼ਿਲਮ ਪੂਰੀ ਤਰ੍ਹਾ ਵੱਖਰੇ ਅਤੇ ਪ੍ਰਭਾਵੀ ਤਰੀਕੇ ਨਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਪਰ ਉਨ੍ਹਾਂ ਲਈ ਅਤੇ ਪੂਰੀ ਟੀਮ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਰਹੀ ਕਿ ਅਜਿਹੇ ਸਾਧਾਰਨ ਢਾਂਚੇ ਅਧੀਨ ਬਣਾਈ ਗਈ ਇਸ ਫ਼ਿਲਮ ਨੂੰ ਕਾਮਯਾਬੀ ਮਿਲੀ। ਉਨ੍ਹਾਂ ਅਨੁਸਾਰ ਇਹ ਫ਼ਿਲਮ ਕਲਾਚਿੱਤਰ ਅਤੇ ਕਲਪਨਾ ਦਾ ਬਹੁਤ ਹੀ ਬੇਹਤਰੀਣ ਸੁਮੇਲ ਸੀ, ਜੋ ਇਕ ਔਰਤ ਦੇ ਸਵੈੇ ਮਨ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਫ਼ਿਲਮ ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਕੈਮਰਿਆਂ ਅਤੇ ਲਾਈਟਿੰਗ ਵਿਵਸਥਾ ਤੋਂ ਕਿਨਾਰਾ ਕਰਦਿਆਂ ਬਣਾਈ ਗਈ ਇਹ ਪਹਿਲੀ ਫ਼ਿਲਮ ਵਿਚ ਲੀਡ ਐਕਟ੍ਰੈਸ ਨੂੰ ਵੀ ਸਧਾਰਨ ਪਹਿਰਾਵੇ ਅਤੇ ਅਸਲ ਲੁੱਕ ਵਿੱਚ ਦਿਖਾਇਆ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਦਰਸ਼ਕਾਂ ਦਾ ਇਸ ਫ਼ਿਲਮ ਨਾਲ ਅਜਿਹਾ ਜੁੜਾਵ ਬਣਿਆ, ਜਿਸ ਦੀ ਕਲਪਨਾ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਵੀ ਨਹੀਂ ਕੀਤੀ ਸੀ। ਸਕਰਿਪਟਡਰੋਪ ਬੈਨਰ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਆਧੁਨਿਕ ਅਤੇ ਤਕਨੀਕੀ ਪੱਖੋਂ ਹੋਰ ਬੇਹਤਰੀਣ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਹਰਵਿੰਦਰ ਮਾਨਕਰ ਦਾ ਕਰੀਅਰ: ਜੇ ਹਰਵਿੰਦਰ ਮਾਨਕਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਕਾਰਟੂਨਿਸਟ, ਲੇਖਕ ਅਤੇ 800 ਤੋਂ ਵੱਧ ਐਡ ਫਿਲਮਾਂ, ਜਿੰਗਲਜ਼, ਪ੍ਰਮੋਸ਼ਨ, ਲਾਈਵ ਸ਼ੋਅ, ਟੀਵੀ ਸ਼ੋਅ ਅਤੇ ਫੀਚਰ ਫਿਲਮਾਂ ਦਾ ਨਿਰਦੇਸ਼ਕ ਕਰ ਚੁੱਕੇ ਹਨ। ਉਹ ਇੱਕ ਕਾਰਟੂਨਿਸਟ ਅਤੇ ਐਨੀਮੇਸ਼ਨ ਜਗਤ ਵਜੋਂ ਆਪਣੇ ਕੰਮ ਲਈ ਮਸ਼ਹੂਰ ਹਨ। ਉਨ੍ਹਾਂ ਦੇ ਕਿਰਦਾਰ ਮੋਟੂ ਪਤਲੂ ਲੌਟ ਪੋਟ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਸੀ। ਉਹ ਦ ਆਰਟ ਸਟੂਡੀਓ ਦੇ ਸੰਸਥਾਪਕ, ਹਫਤਾਵਾਰੀ ਲੋਟਪੋਟ ਦੇ ਮੁੱਖ ਕਾਰਟੂਨਿਸਟ, ਵਰਲਡ ਵਾਈਡ ਮਲਟੀਮੀਡੀਆ ਦੇ ਐਮਡੀ ਅਤੇ ਮਾਇਆਪੁਰੀ ਫਿਲਮ ਵੀਕਲੀ ਦੇ ਨਿਰਦੇਸ਼ਕ ਹਨ। ਇੱਕ ਸਕ੍ਰਿਪਟ ਲੇਖਕ ਵਜੋਂ ਲਗਭਗ ਉਨ੍ਹਾਂ ਨੇ 800 ਵਿਗਿਆਪਨ ਫਿਲਮਾਂ ਲਿਖੀਆਂ ਜੋ ਦੂਰਦਰਸ਼ਨ, MTV, Sony TV, Discovery Channel, Lashkara, Z Punjabi, Etc Punjabi, MH1, DD Urdu, Zee TV ਅਤੇ Singapore TV ਵਿੱਚ ਪ੍ਰਸਾਰਿਤ ਕੀਤੀਆਂ ਗਈਆਂ ਹਨ। ਹਰਵਿੰਦਰ ਨੇ ਆਪਣੇ ਕਰੀਅਰ ਦੌਰਾਨ ਕਾਫ਼ੀ ਮਾਣ ਹਾਸਿਲ ਕੀਤਾ ਹੈ।