ETV Bharat / entertainment

ਦਿਲਜੀਤ ਦੁਸਾਂਝ ਦੀ 'ਬਾਬੇ ਭੰਗੜਾ ਪਾਉਂਦੇ ਨੇ' OTT 'ਤੇ ਹੋਈ ਰਿਲੀਜ਼ - ਬਾਬੇ ਭੰਗੜਾ ਪਾਉਂਦੇ ਨੇ OTT ਸਟ੍ਰੀਮਰ

ਬਹੁਤ ਹੀ ਪਿਆਰੀ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਪ੍ਰਸਿੱਧ OTT ਸਟ੍ਰੀਮਰ Zee5 'ਤੇ ਰਿਲੀਜ਼ (Babe Bhangra Paunde Ne releases on OTT) ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਦੁਸਾਂਝ ਅਤੇ ਸਰਗੁਣ ਮਹਿਤਾ ਨੇ ਦਿੱਤੀ।

Diljit Dosanjh Babe Bhangra Paunde Ne
Diljit Dosanjh Babe Bhangra Paunde Ne
author img

By

Published : Jan 7, 2023, 4:36 PM IST

ਚੰਡੀਗੜ੍ਹ: ਦਿਲਜੀਤ ਦੁਸਾਂਝ ਅਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne releases on OTT) ਹੁਣ ਪ੍ਰਸਿੱਧ OTT ਸਟ੍ਰੀਮਰ Zee5 'ਤੇ ਰਿਲੀਜ਼ ਕੀਤੀ ਗਈ ਹੈ, ਇਸ ਗੱਲ ਬਾਰੇ ਜਾਣਕਾਰੀ ਖੁਦ ਸਰਗੁਣ ਅਤੇ ਦਿਲਜੀਤ ਨੇ ਦਿੱਤੀ।

OTT ਉਤੇ ਰਿਲੀਜ਼ (Babe Bhangra Paunde Ne) ਦੀ ਖ਼ਬਰ ਨੂੰ ਸਾਂਝਾ ਕਰਦੇ ਹੋਏ ਸਰਗੁਣ ਮਹਿਤਾ ਨੇ ਇੰਸਟਾਗ੍ਰਾਮ 'ਤੇ ਲਿਖਿਆ 'ਬੇਬੇ ਭੰਗੜਾ ਪਾਉਂਦੇ ਨੇ @zee5 'ਤੇ ਜਨਮਦਿਨ ਵਾਲੇ ਮੁੰਡੇ @diljitdosanjh ਨਾਲ ਹੁਣੇ ਦੇਖੋ'। ਇਸ ਦੇ ਨਾਲ ਹੀ ਅਦਾਕਾਰਾ ਨੇ ਫਿਲਮ ਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

Zee5 ਦੇ ਅਧਿਕਾਰਤ ਇੰਸਟਾਗ੍ਰਾਮ 'ਤੇ ਲਿਖਿਆ "ਸਭ ਨੂੰ ਹਸਾਉਣ ਵਾਸਤੇ, ਨਚਾਉਣ ਵਾਸਤੇ, ਤੇ ਬਿਜ਼ਨਸ ਦੀਆਂ ਅਤਰੰਗੀ ਸਕੀਮ ਸਿਖਾਉਣ, ਆ ਗਏ ਨੇ ਤਿੰਨ ਟਾਈਕੂਨ। ਹੁਣ ਵੇਖੋ #BabeBhangraPaundeNe Sirf #ZEE5 ਉਤੇ। ਹੁਣੇ ਦੇਖੋ!

'ਬਾਬੇ ਭੰਗੜਾ ਪਾਉਂਦੇ ਨੇ' (Babe Bhangra Paunde Ne releases on OTT) ਫਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਾਰੋਂ ਨੇ ਕੀਤਾ ਹੈ ਅਤੇ ਦਲਜੀਤ ਥਿੰਦ-ਦਿਲਜੀਤ ਦੁਸਾਂਝ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਸੋਹੇਲ ਅਹਿਮਦ, ਗੁਰਪ੍ਰੀਤ ਭੰਗੂ, ਬਲਿੰਦਰ ਜੌਹਲ, ਜੱਸਿਕਾ ਗਿੱਲ, ਸੰਗਤਾਰ ਸਿੰਘ, ਲਖਨ ਪਾਲ, ਬੀਕੇ ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ, ਡਾਕਟਰ ਪ੍ਰਗਟ ਸਿੰਘ ਭੁਰਜੀ ਹਨ। ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਦਿਲਜੀਤ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਗਾਇਕ ਦੀ ਫਿਲਮ 'ਜੋਗੀ' ਨੈਟਫਿਲਕਸ ਉਤੇ ਰਿਲੀਜ਼ ਹੋਈ ਹੈ, ਇਸ ਸਾਲ ਗਾਇਕ ਕਈ ਫਿਲਮਾਂ ਵਿੱਚ ਨਜ਼ਰ ਆਉਣ ਵਾਲਾ ਹੈ। ਹਾਲ ਹੀ ਵਿੱਚ ਗਾਇਕ ਨੇ 'ਜ਼ੋਰਾ-ਮਲਕੀ' ਫਿਲਮ ਦਾ ਐਲਾਨ ਵੀ ਕੀਤਾ ਹੈ।

ਸਰਗੁਣ ਮਹਿਤਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ 16 ਸਤੰਬਰ ਨੂੰ ਫਿਲਮ 'ਮੋਹ' ਰਿਲੀਜ਼ ਹੋਈ ਸੀ, ਜਿਸ ਕਾਰਨ ਸਰਗੁਣ ਦੀ ਕਾਫੀ ਤਾਰੀਫ਼ ਹੋ ਰਹੀ ਹੈ, ਇਸ ਫਿਲਮ ਵਿੱਚ ਅਦਾਕਾਰਾ ਨਾਲ ਗਿਤਾਜ ਬਿੰਦਰਖੀਆ ਨੇ ਕਿਰਦਾਰ ਨਿਭਾਇਆ ਸੀ।

ਇਹ ਵੀ ਪੜ੍ਹੋ:ਜਗਦੀਪ ਸਿੱਧੂ ਨੇ ਦਿਲਜੀਤ ਨੂੰ ਇਸ ਅੰਦਾਜ਼ ਵਿੱਚ ਦਿੱਤੀ ਜਨਮਦਿਨ ਦੀ ਵਧਾਈ, ਦਿਲਜੀਤ ਨਾਲ ਫਿਲਮ ਦਾ ਕੀਤਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.