ਚੰਡੀਗੜ੍ਹ: ਪੰਜਾਬੀ ਸੰਗੀਤਕ ਜਗਤ ਵਿਚ ਚੋਟੀ ਦੇ ਮਸ਼ਹੂਰ ਗਾਇਕਾਂ ਵਿਚ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਿਹਾ ਹੈ ਦਵਿੰਦਰ ਕੋਹੀਨੂਰ, ਜਿਸ ਵੱਲੋਂ ਗਾਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।
ਦਰਦ ਭਰੇ ਅਤੇ ਨੌਜਵਾਨੀ ਵਰਗ ਦੀ ਤਰਜ਼ਮਾਨੀ ਕਰਦੇ ਕਈ ਭਾਵਪੂਰਨ ਗੀਤਾਂ ਨੂੰ ਆਪਣੀ ਬੇਹਤਰੀਨ ਅਤੇ ਸੁਰੀਲੀ ਗਾਇਕੀ ਨਾਲ ਅਮਰ ਕਰ ਦੇਣ ਵਾਲੇ ਇਸ ਹੋਣਹਾਰ ਗਾਇਕ ਦੀ ਸਰਦਾਰੀ ਕਈ ਸਾਲਾਂ ਤੱਕ ਸੰਗੀਤਕ ਖੇਤਰ ਵਿਚ ਕਾਇਮ ਰਹੀ ਹੈ, ਜਿੰਨ੍ਹਾਂ ਵੱਲੋਂ ਗਾਏ ਸੁਪਰ-ਹਿੱਟ ਗਾਣਿਆਂ ਵਿਚ ‘ਟਾਹਣਿਓ ਟੁੱਟੇ ਫ਼ੁੱਲ’, ‘ਪਰਦੇਸੀਆਂ ਦੀ ਜ਼ਿੰਦਗੀ’, ‘ਅਸੀਂ ਤੇਰੀ ਜ਼ਿੰਦਗੀ ’ਚ’, ‘ਇਕ ਕੁੜ੍ਹੀ ਜੋ ਭੁੱਲ ਨਾ ਹੋਵੇ’, ‘ਯਾਰ ਪੁਰਾਣੇ ਭੁੱਲਦੇ ਨਹੀਂ’, ‘ਤੈਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦੇਵਾਂ’, ‘ਕਦੇ ਤੈਨੂੰ ਸਾਥੋਂ ਨਫ਼ਰਤ ਸੀ’, ‘ਤੂੰ ਵਿਆਹ ਕਰਵਾ ਲਿਆ’, ‘ਤੇਰਾ ਪਿੰਡ ਛੱਡ ਕੇ’, ‘ਗੈਰਾਂ ਸੰਗ ਜਾਣ ਵਾਲੀਏ’, ‘ਦੋਸਤੀ’, ‘ਬੇਵਕਤ ਵਿਛੋੜ੍ਹਾਂ ਸੱਜਣਾਂ ਦਾ’ ਆਦਿ ਸ਼ੁਮਾਰ ਰਹੇ ਹਨ।
ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਇਸ ਬਾਕਮਾਲ ਗਾਇਕ ਦਾ ਪੁੱਤਰ ਸੁਰਜੀਤ ਕੋਹੀਨੂਰ ਵੀ ਸੰਗੀਤ ਖੇਤਰ ਵਿਚ ਸ਼ਾਨਦਾਰ ਦਸਤਕ ਦੇਣ ਜਾ ਰਿਹਾ ਹੈ, ਜੋ ਆਪਣੇ ਪਲੇਠੇ ਸੰਗੀਤਕ ਗਾਣੇ ‘ਫੇਸਬੁੱਕ ਲਾਈਵ’ ਨਾਲ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਵੇਗਾ।
- Kareena Kapoor Khan Birthday Special: ਆਉਣ ਵਾਲੇ ਦਿਨਾਂ 'ਚ ਇਹਨਾਂ ਫਿਲਮਾਂ ਵਿੱਚ ਨਜ਼ਰ ਆਏਗੀ ਕਰੀਨਾ ਕਪੂਰ, ਦੇਖੋ ਪੂਰੀ ਲਿਸਟ
- Shehnaaz Gill: ਇਥੇ ਦੇਖੋ 'ਪੰਜਾਬ ਦੀ ਕੈਟਰੀਨਾ ਕੈਫ਼' ਸ਼ਹਿਨਾਜ਼ ਗਿੱਲ ਦੀਆਂ 10 ਸਭ ਤੋਂ ਜਿਆਦਾ ਹੌਟ ਤਸਵੀਰਾਂ
- Short Film Mazdoor: ਪੰਜਾਬੀ ਲਘੂ ਫਿਲਮ ‘ਮਜ਼ਦੂਰ’ ਦਾ ਪਹਿਲਾਂ ਲੁੱਕ ਆਇਆ ਸਾਹਮਣੇ, ਫਿਲਮ ਦੁਆਰਾ ਬਤੌਰ ਨਿਰਦੇਸ਼ਕ ਨਵੀਂ ਫਿਲਮੀ ਪਾਰੀ ਦਾ ਆਗਾਜ਼ ਕਰਨਗੇ ਰਤਨ ਔਲਖ
‘ਸ਼ਾਇਨਾ ਰਿਕਾਡਜ਼’ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗੀਤ ਨੂੰ ਆਪਣੀ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸ਼ਬਦ ਰਚਨਾ ਖੁਦ ਸੁਰਜੀਤ ਕੋਹੀਨੂਰ ਨੇ ਕੀਤੀ ਹੈ ਅਤੇ ਇਸ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਕੇਵੀ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਪਿਆਰ, ਸਨੇਹ ਭਰੇ ਰਿਸ਼ਤਿਆਂ ਅਤੇ ਇੰਨ੍ਹਾਂ ਸਾਝਾਂ ਦਰਮਿਆਨ ਸਮੇਂ ਦਰ ਸਮੇਂ ਸਾਹਮਣੇ ਆਉਣ ਵਾਲੇ ਵਿਛੋੜਿਆਂ ਨਾਲ ਅੋਤ ਪੋਤ ਇਸ ਸੰਗੀਤਕ ਪ੍ਰੋਜੈਕਟ ਸੰਬੰਧਤ ਮਿਊਜ਼ਿਕ ਵੀਡੀਓਜ਼ ਦੀ ਪ੍ਰਭਾਵੀ ਸਿਰਜਨਾ ਭੁਪਿੰਦਰ ਬਰਨਾਲਾ ਨੇ ਕੀਤੀ ਹੈ।
ਸਾਲ 19ਵੇਂ ਅਤੇ 20ਵੇਂ ਦੇ ਦਹਾਕਿਆਂ ਦੌਰਾਨ ਨੌਜਵਾਨਾਂ ਦੇ ਮਨਪਸੰਦ ਗਾਇਕ ਵਜੋਂ ਪ੍ਰਸਿੱਧੀ ਦਾ ਸ਼ਿਖਰ ਹੰਢਾਉਣ ਵਾਲੇ ਦਵਿੰਦਰ ਕੋਹੀਨੂਰ ਹੁਣ ਆਪਣੇ ਪੁੱਤਰ ਦੀ ਆਪਣੀ ਕਰਮਭੂਮੀ ਵਿਚ ਆਮਦ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ, ਜਿੰਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਗਾਇਕੀ ਪ੍ਰਤੀ ਚੇਟਕ ਰੱਖਦੇ ਆ ਰਹੇ ਉਨਾਂ ਦੇ ਬੇਟੇ ਸੁਰਜੀਤ ਕੋਹੀਨੂਰ ਪੂਰੀ ਸੰਗੀਤਕ ਤਿਆਰੀ ਅਤੇ ਲੰਮੇਰ੍ਹੇ ਰਿਆਜ਼ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕਦਮ ਧਰਨ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਗਾਣੇ ਹਰ ਇਨਸਾਨ ਦੀ ਜ਼ਿੰਦਗੀ ਵਿਚ ਆਉਣ ਵਾਲੇ ਕਈ ਉਤਰਾਅ ਚੜਾਵਾਂ ਦਾ ਦਿਲ-ਟੁੰਬਵਾਂ ਵਰਣਨ ਕੀਤਾ ਗਿਆ ਹੈ, ਜਿਸ ਨੂੰ ਸੁਣਦਿਆਂ ਹਰ ਕੋਈ ਇਸ ਨਾਲ ਜੁੜਾਂਵ ਮਹਿਸੂਸ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਗਾਣੇ ਨੂੰ ਜਲਦ ਹੀ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੁਰਜੀਤ ਵੱਲੋਂ ਵੱਖ-ਵੱਖ ਸੰਗੀਤਕ ਰੰਗਾਂ ਨਾਲ ਰੰਗੇ ਕੁਝ ਹੋਰ ਗਾਣਿਆਂ ਦੀ ਵੀ ਰਿਕਾਰਡਿੰਗ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਸਰੋਤਿਆਂ ਅਤੇ ਦਰਸ਼ਕਾਂ ਨਾਲ ਉਸ ਦੀ ਬਰਾਬਰਤਾ ਪ੍ਰਭਾਵੀ ਰੂਪ ਵਿਚ ਲਗਾਤਾਰ ਬਣੀ ਰਹੇ।