ETV Bharat / entertainment

Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੀ ਗਾਇਕੀ ਦੇ ਮੁਰੀਦ ਹੋਏ ਬਾਲੀਵੁੱਡ ਸਿਤਾਰੇ, ਕਰੀਨਾ ਤੋਂ ਲੈ ਕੇ ਆਲੀਆ ਤੱਕ ਨੇ ਲਿਆ ਅਨੰਦ - ਦਿਲਜੀਤ ਦੀ ਪਰਫਾਰਮੈਂਸ ਵੀਡੀਓ

ਬਾਲੀਵੁੱਡ ਅਦਾਕਾਰਾਂ ਕਰੀਨਾ ਕਪੂਰ, ਆਲੀਆ ਭੱਟ, ਪੂਜਾ ਹੇਗੜੇ, ਅਵਨੀਤ ਕੌਰ ਅਤੇ ਵਰੁਣ ਧਵਨ ਨੇ ਦਿਲਜੀਤ ਦੇ ਕੋਚੇਲਾ ਪੇਸ਼ਕਾਰੀ ਦੀ ਤਾਰੀਫ਼ ਕੀਤੀ ਹੈ ਅਤੇ ਆਪਣਾ ਇੰਸਟਾਗ੍ਰਾਮ ਦਿਲਜੀਤ ਦੀ ਪਰਫਾਰਮੈਂਸ ਵੀਡੀਓ ਨਾਲ ਭਰ ਦਿੱਤਾ ਹੈ।

Diljit Performance At Coachella
Diljit Performance At Coachella
author img

By

Published : Apr 17, 2023, 11:48 AM IST

ਮੁੰਬਈ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਨੇ ਕੋਚੇਲਾ ਈਵੈਂਟ 'ਚ ਆਪਣੀ ਜ਼ਬਰਦਸਤ ਪੇਸ਼ਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਉਸ ਦੀ ਪੇਸ਼ਕਾਰੀ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਪਾ ਰਹੀਆਂ ਹਨ।

ਸੋਨਮ ਕਪੂਰ
ਸੋਨਮ ਕਪੂਰ

ਪੰਜਾਬੀ ਗਾਇਕ ਦੇ ਇਸ ਪੇਸ਼ਕਾਰੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਇਸ ਦੇ ਨਾਲ ਹੀ ਸੈਲੇਬਸ ਵੀ ਦਿਲਜੀਤ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਉੱਥੇ ਹੀ ਬਾਲੀਵੁੱਡ ਅਦਾਕਾਰਾਂ ਆਲੀਆ ਭੱਟ, ਕਰੀਨਾ ਕਪੂਰ, ਸੋਨਮ ਕਪੂਰ, ਵਰੁਣ ਧਵਨ, ਅਵਨੀਤ ਕੌਰ ਅਤੇ ਹੋਰ ਸੈਲੇਬਸ ਨੇ ਦਿਲਜੀਤ ਦੀ ਪਰਫਾਰਮੈਂਸ ਨੂੰ ਐਪਿਕ ਅਤੇ ਇਤਿਹਾਸਕ ਦੱਸਿਆ ਹੈ।

ਅਰਜੁਨ ਕਪੂਰ
ਅਰਜੁਨ ਕਪੂਰ
ਸੋਨਮ ਕਪੂਰ
ਸੋਨਮ ਕਪੂਰ

ਉੱਥੇ ਹੀ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ ਵਿੱਚ ਤਾੜੀਆਂ ਵਜਾਉਂਦੇ ਇਮੋਜੀ ਦੇ ਨਾਲ 'ਏਪਿਕ' ਲਿਖਿਆ ਹੈ। ਇਸ ਦੇ ਨਾਲ ਹੀ ਸਾਂਵਰੀਆ ਅਦਾਕਾਰਾ ਸੋਨਮ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦਿਲਜੀਤ ਦੇ ਪਰਫਾਰਮੈਂਸ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ 'ਕਾਸ਼ ਮੈਂ ਉੱਥੇ ਹੁੰਦੀ।'

ਪੂਜਾ ਹੇਗੜੇ
ਪੂਜਾ ਹੇਗੜੇ

'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਅਦਾਕਾਰਾ ਪੂਜਾ ਹੇਗੜੇ ਨੇ ਵੀ ਦਿਲਜੀਤ ਦੀ ਤਾਰੀਫ਼ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਗਾਇਕ ਦਾ ਵੀਡੀਓ ਅਪਲੋਡ ਕੀਤਾ ਅਤੇ ਲਿਖਿਆ 'ਵਾਈਬ'। ਇਸ ਦੇ ਨਾਲ ਹੀ ਕ੍ਰਿਤੀ ਸੈਨਨ ਅਤੇ ਅਰਜੁਨ ਕਪੂਰ ਨੇ ਗਾਇਕ ਦੇ ਪ੍ਰਦਰਸ਼ਨ ਦੀ ਤਾਰੀਫ਼ ਕੀਤੀ ਹੈ।

ਕ੍ਰਿਤੀ ਸੈਨਨ
ਕ੍ਰਿਤੀ ਸੈਨਨ

'ਬਦਰੀਨਾਥ ਕੀ ਦੁਲਹਨੀਆ' 'ਚ ਬਦਰੀ ਨਾਥ ਦਾ ਕਿਰਦਾਰ ਨਿਭਾਉਣ ਵਾਲੇ ਵਰੁਣ ਧਵਨ ਨੂੰ ਦਿਲਜੀਤ ਦੀ ਗਾਇਕੀ ਪਸੰਦ ਆਈ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੰਜਾਬੀ ਗਾਇਕ ਦੀ ਵੀਡੀਓ ਅਪਲੋਡ ਕੀਤੀ ਹੈ ਅਤੇ ਉਸ ਦੇ ਪ੍ਰਦਰਸ਼ਨ ਨੂੰ ਇਤਿਹਾਸਕ ਦੱਸਿਆ ਹੈ। ਇਸ ਦੇ ਨਾਲ ਹੀ ਆਪਣੇ ਹੌਟ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ ਅਦਾਕਾਰਾ ਅਤੇ ਮਾਡਲ ਅਵਨੀਤ ਕੌਰ ਨੇ ਵੀ ਦਿਲਜੀਤ ਦੀ ਤਸਵੀਰ ਪੋਸਟ ਕੀਤੀ ਹੈ।

ਵਰੁਣ ਧਵਨ
ਵਰੁਣ ਧਵਨ

ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਖਾਨ ਵੀ ਦਿਲਜੀਤ ਦੀ ਤਾਰੀਫ ਕਰਦੀ ਨਜ਼ਰ ਆਈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਾਲ ਦਿਲ ਦੇ ਇਮੋਜੀ ਅਤੇ ਸਟਾਰ ਦੇ ਨਾਲ ਪੰਜਾਬੀ ਗਾਇਕ ਦੀ ਵੀਡੀਓ ਪੋਸਟ ਕੀਤੀ। ਦੱਸ ਦੇਈਏ ਕਿ ਬੇਬੋ ਅਤੇ ਦਿਲਜੀਤ ਫਿਲਮ 'ਗੁੱਡ ਨਿਊਜ਼' ਅਤੇ 'ਉੜਤਾ ਪੰਜਾਬ' 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਉਹ ਜਲਦ ਹੀ 'ਦਿ ਕਰੂ' 'ਚ ਇਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

ਆਲੀਆ ਭੱਟ
ਆਲੀਆ ਭੱਟ

ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਕੋਚੇਲਾ ਮਿਊਜ਼ਿਕ ਫੈਸਟੀਵਲ ਈਵੈਂਟ 'ਚ ਲਾਈਵ ਪਰਫਾਰਮੈਂਸ ਦਿੱਤੀ। ਇਸ ਦੌਰਾਨ ਅਮਰੀਕਨ ਡੀਜੇ ਅਤੇ ਮਿਊਜ਼ਿਕ ਪ੍ਰੋਡਿਊਸਰ ਡਿਪਲੋ ਨੇ ਆਪਣੇ ਦੋਸਤਾਂ ਨਾਲ ਗਾਇਕ ਦੇ ਪੰਜਾਬੀ ਗੀਤਾਂ 'ਤੇ ਖੂਬ ਡਾਂਸ ਕੀਤਾ।

ਇਹ ਵੀ ਪੜ੍ਹੋ: Diljit Performance At Coachella: ‘ਕੋਚੇਲਾ’ 'ਚ ਪੇਸ਼ਕਾਰੀ 'ਤੇ ਭਾਵੁਕ ਹੋਏ ਨਿਰਦੇਸ਼ਕ ਜਗਦੀਪ ਸਿੱਧੂ, ਸਾਂਝੀ ਕੀਤੀ ਦਿਲਜੀਤ ਦੇ ਸੰਘਰਸ਼ ਦੀ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.