ਮੁੰਬਈ: ਫਿਲਮ 'ਗਦਰ 2' ਨਾਲ ਤਬਾਹੀ ਮਚਾ ਰਹੇ ਸੰਨੀ ਦਿਓਲ ਦੇ ਫੈਨਜ਼ ਲਈ ਖੁਸ਼ਖਬਰੀ ਹੈ, ਬੀਤੇ ਦਿਨ ਕਿਹਾ ਜਾ ਰਿਹਾ ਸੀ ਕਿ ਲੋਨ ਵਾਪਿਸ ਨਾ ਕਰਨ ਕਾਰਨ ਬੈਂਕ ਆਫ਼ ਬੜੌਦਾ ਉਹਨਾਂ ਦਾ ਜੁਹੂ ਵਾਲਾ ਬੰਗਲਾ ਨਿਲਾਮ ਕਰਨ ਜਾ ਰਹੀ ਹੈ। ਇਸ ਸੰਬੰਧੀ ਬੈਂਕ ਨੇ ਗਦਰ ਐਕਟਰ ਨੂੰ ਨੋਟਿਸ ਵੀ ਭੇਜਿਆ ਸੀ। ਹੁਣ ਇਸ ਮਾਮਲੇ 'ਚ ਸੰਨੀ ਦਿਓਲ ਨੂੰ ਵੱਡੀ ਰਾਹਤ ਮਿਲੀ ਹੈ। ਬੈਂਕ ਨੇ ਬੰਗਲਾ ਨਿਲਾਮ ਕਰਨ ਦਾ ਨੋਟਿਸ ਵਾਪਸ ਲੈ ਲਿਆ ਹੈ। ਦੱਸ ਦਈਏ ਕਿ ਬੈਂਕ 25 ਸਤੰਬਰ ਨੂੰ ਸੰਨੀ ਦਿਓਲ ਦੇ ਇਸ ਬੰਗਲੇ ਦੀ ਨਿਲਾਮੀ ਕਰਨ ਜਾ ਰਹੀ ਸੀ। ਸੰਨੀ 'ਤੇ ਬੈਂਕ ਦਾ ਕਰੀਬ 56 ਕਰੋੜ ਰੁਪਏ ਬਕਾਇਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਅਜੇ ਤੱਕ ਬੈਂਕ ਦਾ 55.99 ਕਰੋੜ ਦਾ ਕਰਜ਼ਾ ਨਹੀਂ ਚੁਕਾ ਸਕੇ ਹਨ। ਅਜਿਹੇ 'ਚ ਜਦੋਂ 'ਗਦਰ 2' ਦੀ ਸਫਲਤਾ ਅਸਮਾਨ ਨੂੰ ਛੂਹ ਰਹੀ ਸੀ ਤਾਂ ਬੈਂਕ ਨੇ ਅਦਾਕਾਰ ਦੇ ਘਰ 'ਤੇ ਕਰਜ਼ਾ ਵਸੂਲੀ ਦਾ ਨੋਟਿਸ ਭੇਜਿਆ। ਇਸ ਦੇ ਨਾਲ ਹੀ ਬੈਂਕ ਨੇ ਆਪਣੇ ਕਰਜ਼ੇ ਦੀ ਵਸੂਲੀ ਲਈ ਅਦਾਕਾਰ ਦੇ ਜੁਹੂ ਬੰਗਲੇ ਦੀ ਬੇਸ ਪ੍ਰਾਈਸ 51.43 ਕਰੋੜ ਰੁਪਏ ਰੱਖੀ ਸੀ।
ਇਹ ਨੋਟਿਸ ਕਿਉਂ ਵਾਪਿਸ ਲਿਆ ਗਿਆ?: ਤੁਹਾਨੂੰ ਦੱਸ ਦੇਈਏ ਕਿ ਬੈਂਕ ਨੇ ਸੰਨੀ ਨੂੰ ਭੇਜਿਆ ਈ-ਨਿਲਾਮੀ ਨੋਟਿਸ ਵਾਪਸ ਲੈ ਲਿਆ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਦੇ ਬੰਗਲੇ ਦੀ ਨਿਲਾਮੀ ਨਹੀਂ ਹੋਵੇਗੀ। ਇਹ ਨੋਟਿਸ ਪਿਛਲੇ ਐਤਵਾਰ 20 ਅਗਸਤ ਨੂੰ ਜਾਰੀ ਕੀਤਾ ਗਿਆ ਸੀ।ਜ਼ਿਕਰਯੋਗ ਹੈ ਕਿ ਸੰਨੀ ਦਿਓਲ ਦਾ ਜੁਹੂ ਬੰਗਲਾ 600 ਵਰਗ ਮੀਟਰ 'ਚ ਫੈਲਿਆ ਹੋਇਆ ਹੈ। ਇਸ ਵਿੱਚ ਵਿਲਾ ਅਤੇ ਸਨੀ ਸਾਊਂਡਸ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਲਾ 'ਚ ਸੰਨੀ ਦੀ ਇਕ ਸਾਊਂਡ ਕੰਪਨੀ ਹੈ ਅਤੇ ਇਸ ਦੇ ਲਈ ਸੰਨੀ ਨੇ ਬੈਂਕ ਤੋਂ ਲੋਨ ਲਿਆ ਸੀ। ਇਸ ਦੇ ਨਾਲ ਹੀ ਸੰਨੀ ਨੇ ਪਿਤਾ ਧਰਮਿੰਦਰ ਦਿਓਲ ਨੂੰ ਗਾਰੰਟਰ ਵਜੋਂ ਅੱਗੇ ਕੀਤਾ ਸੀ।
ਦੱਸ ਦਈਏ ਕਿ ਇਸ ਬੰਗਲੇ 'ਚ ਪੂਲ ਟੂ ਪਾਰਕਿੰਗ, ਹੈਲੀਪੈਡ ਏਰੀਆ, ਮੂਵੀ ਥੀਏਟਰ ਅਤੇ ਸ਼ਾਨਦਾਰ ਗਾਰਡਨ ਵੀ ਹੈ। ਦੂਜੇ ਪਾਸੇ ਸੰਨੀ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 120 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੰਨੀ ਇਕ ਫਿਲਮ ਲਈ 5 ਤੋਂ 6 ਕਰੋੜ ਰੁਪਏ ਲੈਂਦੇ ਹਨ। ਇਸ ਦੇ ਨਾਲ ਹੀ ਅਦਾਕਾਰ ਨੇ 'ਗਦਰ 2' ਲਈ 20 ਕਰੋੜ ਰੁਪਏ ਫੀਸ ਵਜੋਂ ਲਏ ਹਨ।