ETV Bharat / entertainment

Jasmin Bajwa Pics: ਕਦੇ ਸਾੜੀ ਅਤੇ ਕਦੇ ਵਨ ਪੀਸ 'ਚ ਹੌਟਨੈੱਸ ਦੇ ਜਲਵੇ ਬਿਖੇਰਦੀ ਐ ਪੰਜਾਬ ਦੀ ਇਹ ਅਦਾਕਾਰਾ - ਜੈਸਮੀਨ ਬਾਜਵਾ ਦੀਆਂ ਨਵੀਆਂ ਫੋਟੋਆਂ

Jasmin Bajwa Pics: ਜੈਸਮੀਨ ਬਾਜਵਾ ਨੇ ਵਨ ਪੀਸ ਡਰੈੱਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਹਨਾਂ ਤਸਵੀਰਾਂ ਨੇ ਇੰਟਰਨੈੱਟ ਉਤੇ ਤੂਫਾਨ ਲਿਆ ਦਿੱਤਾ ਹੈ। ਤਸਵੀਰਾਂ ਨੂੰ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ।

Jasmin Bajwa
Jasmin Bajwa
author img

By

Published : Apr 5, 2023, 11:07 AM IST

Updated : Apr 5, 2023, 12:22 PM IST

ਚੰਡੀਗੜ੍ਹ: ਜੈਸਮੀਨ ਬਾਜਵਾ ਪਾਲੀਵੁੱਡ ਵਿੱਚ ਇੱਕ ਨਵੀਂ ਉਭਰਦੀ ਅਦਾਕਾਰਾ ਹੈ, ਜਿਸ ਨੇ ਫਿਲਮ 'ਫੁੱਫੜ ਜੀ' ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਜੀ ਹਾਂ...ਅੱਜ ਅਸੀਂ ਅਦਾਕਾਰਾ ਜੈਸਮੀਨ ਦੀਆਂ ਤਸਵੀਰਾਂ ਤੋਂ ਲੈ ਕੇ ਉਸ ਬਾਰੇ ਦਿਲਚਸਪ ਗੱਲਾਂ ਕਰਾਂਗੇ।

ਅਦਾਕਾਰਾ ਦੀਆਂ ਤਸਵੀਰਾਂ ਇੰਨੀ ਦਿਨੀਂ ਸਭ ਦਾ ਧਿਆਨ ਪ੍ਰਾਪਤ ਕਰ ਰਹੀਆਂ ਹਨ ਅਤੇ ਜਿਸ ਕਾਰਨ ਆਏ ਦਿਨ ਜੈਸਮੀਨ ਦੀ ਫੈਨ ਫਾਲੋਇੰਗ ਵਿੱਚ ਵਾਧਾ ਹੋ ਰਿਹਾ ਹੈ। ਜੈਸਮੀਨ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਦਿਲਚਸਪ ਗੱਲਾਂ ਨਾਲ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਮੰਨੋਰੰਜਨ ਕਰਨ 'ਚ ਕਦੇ ਅਸਫਲ ਨਹੀਂ ਰਹਿੰਦੀ। ਭਾਵੇਂ ਸਾੜੀ ਹੋਵੇ ਜਾਂ ਫਿਰ ਕੋਈ ਹੋਰ ਡਰੈੱਸ, ਜੈਸਮੀਨ ਹਰ ਪਹਿਰਾਵੇ ਵਿੱਚ ਪ੍ਰਸ਼ੰਸਕਾਂ ਦਾ ਦਿਲ ਲੁੱਟ ਲੈਂਦੀ ਹੈ।

ਹੁਣ ਇਥੇ ਅਦਾਕਾਰਾ ਦੀਆਂ ਨਵੀਆਂ ਫੋਟੋਆਂ ਹੀ ਦੇਖ ਲਓ। ਆਪਣੀਆਂ ਨਵੀਆਂ ਸ਼ਾਨਦਾਰ ਤਸਵੀਰਾਂ ਨਾਲ ਜੈਸਮੀਨ ਆਪਣੇ ਪ੍ਰਸ਼ੰਸਕਾਂ ਨੂੰ ਮੋਹਿਤ ਕਰ ਦਿੱਤਾ ਹੈ। ਪ੍ਰਸ਼ੰਸਕਾਂ ਨੇ ਮਿੰਟਾਂ ਵਿੱਚ ਕਮੈਂਟ ਬਾਕਸ ਲਾਲ ਇਮੋਜੀ ਨਾਲ ਭਰ ਦਿੱਤਾ। ਤਸਵੀਰਾਂ ਵਿੱਚ ਜੈਸਮੀਨ ਨੇ ਬ੍ਰਾਉਨ ਰੰਗ ਦੀ ਹੌਟ ਡਰੈੱਸ ਪਾ ਰੱਖੀ ਹੈ, ਜਿਸ ਹੁਣ ਤੱਕ ਲੱਖਾਂ ਲੋਕਾਂ ਨੇ ਪਸੰਦ ਕੀਤਾ ਹੈ। ਤਸਵੀਰਾਂ ਦੀ ਲੜੀ ਸਾਂਝੀ ਕਰਦੇ ਹੋਏ ਜੈਸਮੀਨ ਨੇ ਲਿਖਿਆ 'ਮਨ ਇੱਕ ਹਨੇਰੀ ਅਵਸਥਾ ਵਿੱਚ।'

ਜੈਸਮੀਨ ਬਾਰੇ: ਅਦਾਕਾਰਾ ਇਸ ਸਮੇਂ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਵਿੱਚ ਇੱਕ ਪ੍ਰਮੁੱਖ ਅਦਾਕਾਰਾ ਵਜੋਂ ਆਪਣਾ ਨਾਮ ਬਣਾਉਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੰਜਾਬੀ ਮਿਊਜ਼ਿਕ ਅਤੇ ਆਨਲਾਈਨ ਵੈੱਬ ਸੀਰੀਜ਼ ਵਿੱਚ ਆਪਣਾ ਨਾਮ ਕਮਾਉਣ ਤੋਂ ਬਾਅਦ, ਉਹ ਬਾਲੀਵੁੱਡ ਵਿੱਚ ਵੀ ਕਦਮ ਰੱਖਣ ਦੀ ਉਮੀਦ ਕਰ ਰਹੀ ਹੈ।

ਜੈਸਮੀਨ ਨੇ ਗੀਤ 'ਗੋਰੀਆਂ ਗੋਰੀਆਂ' ਵਿੱਚ ਗਾਇਕ ਰੋਮਾਣਾ ਨਾਲ ਆਪਣੀ ਦਿੱਖ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕੀਤੀ। ਫਿਲਮ 'ਸੂਰਮਾ' ਵਿੱਚ ਜੈਸਮੀਨ ਨੇ ਦਿਲਜੀਤ ਦੁਸਾਂਝ ਅਤੇ ਤਾਪਸੀ ਪੰਨੂ, ਅੰਗਦ ਬੇਦੀ ਦੇ ਨਾਲ ਆਪਣੇ ਵੱਡੇ ਪਰਦੇ ਦੀ ਬਾਲੀਵੁੱਡ ਸ਼ੁਰੂਆਤ ਕੀਤੀ। ਅਦਾਕਾਰਾ ਹੌਲੀ-ਹੌਲੀ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ।

ਜੈਸਮੀਨ ਬਾਜਵਾ ਜਿਸ ਨੇ ਦੂਰਦਰਸ਼ਨ ਰਾਹੀਂ ਪਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਉਹ ਐਮੀ ਵਿਰਕ ਅਤੇ ਤਾਨੀਆ ਦੇ ਨਾਲ 'ਸੁਫਨਾ' ਵਿੱਚ ਵੀ ਨਜ਼ਰ ਆਈ ਸੀ। ਅਦਾਕਾਰਾ 2022 ਵਿੱਚ ਰਿਲੀਜ਼ ਹੋਈ ਫਿਲਮ ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੇ ਨਾਲ ਸਹੁਰਿਆਂ ਦਾ ਪਿੰਡ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੇ ਨਾਲ 'ਖਾਓ ਪਿਓ ਐਸ਼ ਕਰੋ' ਵਿੱਚ ਵੀ ਉਸ ਨੇ ਕੰਮ ਕੀਤਾ।

ਇਹ ਵੀ ਪੜ੍ਹੋ:Adipurush Poster: 'ਆਦਿਪੁਰਸ਼' ਦੇ ਨਵੇਂ ਪੋਸਟਰ ਨੂੰ ਲੈ ਕੇ ਹੋਇਆ ਵੱਡਾ ਵਿਵਾਦ, ਥਾਣੇ 'ਚ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ

Last Updated : Apr 5, 2023, 12:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.