ETV Bharat / entertainment

Aman Sutdhar Upcoming Film: ਪੰਜਾਬੀ ਸਿਨੇਮਾ ’ਚ ਸਥਾਪਤੀ ਵੱਲ ਵਧਿਆ ਅਦਾਕਾਰ ਅਮਨ ਸੁਤਧਾਰ, ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਵਿਚ ਨਿਭਾ ਰਿਹਾ ਅਹਿਮ ਭੂਮਿਕਾਵਾਂ - pollywood news

Aman Sutdhar: ਫਿਲਮ ‘ਆਸ਼ਿਕੀ ਨਾਟ ਅਲਾਊਡ’ ਨਾਲ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਹੋਣਹਾਰ ਅਦਾਕਾਰ ਅਮਨ ਸੁਤਧਾਰ ਹੁਣ ਕਈ ਵੱਡੀਆਂ ਪੰਜਾਬੀ ਫਿਲਮਾਂ ਵਿਚ ਨਜ਼ਰ ਆਉਣ ਵਾਲੇ ਹਨ।

Aman Sutdhar
Aman Sutdhar
author img

By ETV Bharat Punjabi Team

Published : Sep 23, 2023, 5:55 PM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿਚ ਪਿਛਲੇ ਲੰਮੇ ਸਮੇਂ ਤੋਂ ਕੁਝ ਅਲਹਦਾ ਕਰ ਗੁਜ਼ਰਨ ਅਤੇ ਨਿਵੇਕਲੀ ਪਹਿਚਾਣ ਕਾਇਮ ਕਰਨ ਲਈ ਯਤਨਸ਼ੀਲ ਰਹੇ ਸ਼ਾਨਦਾਰ ਐਕਟਰ ਅਮਨ ਸੁਤਧਾਰ (Aman Sutdhar upcoming film) ਦੀਆਂ ਆਸ਼ਾਵਾਂ ਨੂੰ ਆਖ਼ਰਕਾਰ ਹੁਣ ਬੂਰ ਪੈਣਾ ਸ਼ੁਰੂ ਹੋ ਹੀ ਗਿਆ ਹੈ, ਜੋ ਰਿਲੀਜ਼ ਹੋਣ ਵਾਲੀਆਂ ਕਈ ਚਰਚਿਤ ਫਿਲਮਾਂ ਵਿਚ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਸਾਲ 2013 ਵਿਚ ਆਈ ਕਾਮੇਡੀ-ਡਰਾਮਾ ਫਿਲਮ ‘ਆਸ਼ਿਕੀ ਨਾਟ ਅਲਾਊਡ’ ਨਾਲ ਆਪਣੇ ਅਦਾਕਾਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਐਕਟਰ ਹੁਣ ਤੱਕ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਪ੍ਰਭਾਵੀ ਸਪੋਟਿੰਗ ਕਿਰਦਾਰ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ‘ਯਾਰਾਂ ਨਾਲ ਬਹਾਰਾਂ’, ‘ਨਿਧੀ ਸਿੰਘ’, ‘ਖਾੜ੍ਹਕੂਵਾਦ’, ‘ਸ਼ਰੀਕ 2’, ‘ਮੋਹ’, ‘ਜਲਵਾਯੂ ਇਨਕਲੇਵ’, ‘ਜ਼ਖਮੀ’, 'ਬੱਲੇ ਓ ਚਾਲਾਕ ਸੱਜਣਾਂ' ਆਦਿ ਸ਼ਾਮਿਲ ਰਹੀਆਂ ਹਨ।

ਅਮਨ ਸੁਤਧਾਰ
ਅਮਨ ਸੁਤਧਾਰ

‘ਡਰੀਮਯਾਤਾ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਹੇਠ ਨਿਰਮਾਤਾ ਸਰਗੁਣ ਮਹਿਤਾ ਅਤੇ ਰਵੀ ਦੂਬੇ ਵੱਲੋਂ ਨਿਰਮਿਤ ਕੀਤੇ ਜਾ ਰਹੇ ਅਤੇ ਇੰਨ੍ਹੀਂ ਦਿਨੀਂ ਕਲਰਜ਼ 'ਤੇ ਆਪਾਰ ਲੋਕਪ੍ਰਿਯਤਾ ਹਾਸਿਲ ਕਰ ਰਹੇ ਸੀਰੀਅਲ 'ਜਨੂੰਨੀਅਤ' ਵਿਚ ਇਹ ਉਮਦਾ ਐਕਟਰ (Aman Sutdhar upcoming film) ਕਾਫ਼ੀ ਅਹਿਮ ਕਿਰਦਾਰ ਪਲੇ ਕਰ ਰਿਹਾ ਹੈ।

ਅਮਨ ਸੁਤਧਾਰ
ਅਮਨ ਸੁਤਧਾਰ

ਪੰਜਾਬ ਦੇ ਉਦਯੋਗਿਕ ਜ਼ਿਲ੍ਹੇ ਲੁਧਿਆਣਾ ਨਾਲ ਸੰਬੰਧਤ ਇਸ ਪ੍ਰਤਿਭਾਸ਼ਾਲੀ ਐਕਟਰ ਨਾਲ ਉਨਾਂ ਦੇ ਮੌਜੂਦਾ ਕਰੀਅਰ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਮੇਰੇ ਲਈ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਦੇਰ ਨਾਲ ਹੀ ਸਹੀ, ਪਰ ਹੁਣ ਹੌਲੀ ਹੌਲੀ ਨਿਰਮਾਤਾ ਅਤੇ ਨਿਰਦੇਸ਼ਕਾਂ, ਚਾਹੇ ਉਹ ਸਿਨੇਮਾ ਨਾਲ ਸੰਬੰਧਤ ਹੋਣ ਜਾਂ ਫਿਰ ਛੋਟੇ ਪਰਦੇ ਦੇ ਵੱਲੋਂ ਮੇਰੀ ਅਦਾਕਾਰੀ ਸਮਰੱਥਾਵਾਂ 'ਤੇ ਵਿਸ਼ਵਾਸ਼ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਕਈ ਬਿੱਗ ਸੈਟਅੱਪ ਫਿਲਮਾਂ ਅਤੇ ਸੀਰੀਅਲਜ਼ ਵਿਚ ਬੇਹਤਰੀਨ ਭੂਮਿਕਾਵਾਂ ਦਾ ਹਿੱਸਾ ਬਣਿਆ ਨਜ਼ਰੀ ਆਵਾਂਗਾ।

ਬਤੌਰ ਹੀਰੋਂ ਤੋਂ ਸਪੋਰਟਿੰਗ ਕਿਰਦਾਰਾਂ ਵੱਲ ਰੁਖ਼ ਕਰਨਾ ਕਰੀਅਰ ਵਾਈਜ਼ ਇਸ ਐਕਟਰ ਲਈ ਸਹਾਈ ਰਿਹਾ ਜਾਂ ਨਹੀਂ, ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਸਮੇਂ ਦੇ ਅਨੁਸਾਰ ਅਤੇ ਅਨੁਕੂਲ ਆਪਣੇ ਆਪ ਨੂੰ ਢਾਲਣਾ ਬੇਹੱਦ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਨਾਲ ਹਰ ਐਕਟਰ ਦੀਆਂ ਅਦਾਕਾਰੀ ਸਮਰੱਥਾਵਾਂ ਵਿਚ ਵਾਧਾ ਤਾਂ ਹੁੰਦਾ ਹੀ ਹੈ, ਨਾਲ ਹੀ ਦਰਸ਼ਕ ਦਾਇਰਾ ਵੀ ਵਿਸ਼ਾਲ ਕਰਨ ਵਿਚ ਮਦਦ ਮਿਲਦੀ ਹੈ। ਸੋ ਜਿੱਥੋਂ ਤੱਕ ਕਰੀਅਰ ਦੇ ਇਸ ਅਹਿਮ ਪੜ੍ਹਾਅ ਦੌਰਾਨ ਲਏ ਮੇਰੇ ਇਸ ਫੈਸਲੇ ਅਤੇ ਅਪਣਾਈ ਸੋਚ ਦੀ ਗੱਲ ਹੈ ਤਾਂ ਅਜਿਹਾ ਕਰਨਾ ਕਾਫ਼ੀ ਚੰਗੇਰ੍ਹਾ ਸਾਬਿਤ ਹੋ ਰਿਹਾ ਹੈ, ਜਿਸ ਨਾਲ ਪਾਲੀਵੁੱਡ ਦੇ ਨਾਲ-ਨਾਲ ਹੁਣ ਬਾਲੀਵੁੱਡ ਵਿਚ ਅਦਾਕਾਰੀ ਨੂੰ ਹੁੰਗਾਰਾ ਮਿਲ ਰਿਹਾ ਹੈ।

ਅਮਨ ਸੁਤਧਾਰ
ਅਮਨ ਸੁਤਧਾਰ

ਕਲਰਜ਼ ਦੇ ਉਕਤ ਸੀਰੀਅਲ ਵਿਚ ਨਿਭਾਏ ਉਮਦਾ ਕਿਰਦਾਰ ਨਾਲ ਘਰ ਘਰ ਦਾ ਪਿਆਰ, ਸਨੇਹ ਹਾਸਿਲ ਕਰਦੇ ਜਾ ਰਹੇ ਇਸ ਬਹੁਗੁਣੀ ਪ੍ਰਤਿਭਾ ਦੇ ਧਨੀ ਐਕਟਰ ਨੇ ਦੱਸਿਆ ਕਿ ਲੀਡ ਐਕਟ੍ਰੈਸ ਦੇ ਪਿਤਾ ਦੀ ਇਹ ਪ੍ਰਭਾਵੀ ਭੂਮਿਕਾ ਨਿਭਾਉਣਾ ਮੇਰੇ ਲਈ ਕਾਫ਼ੀ ਚੁਣੌਤੀਪੂਰਨ ਰਿਹਾ ਹੈ, ਕਿਉਂਕਿ ਇਸ ਵਿੱਚ ਕਈ ਅਜਿਹੇ ਭਾਵਪੂਰਨ ਸ਼ੇਡਜ਼ ਹਨ, ਜਿਸ ਤਰ੍ਹਾਂ ਦਾ ਪਹਿਲਾਂ ਕੋਈ ਵੀ ਰੋਲ ਮੇਰੇ ਵੱਲੋਂ ਪਲੇ ਨਹੀਂ ਕੀਤਾ ਗਿਆ।

ਨੈਗੇਟਿਵ ਅਤੇ ਪੋਜੀਟਿਵ ਦੋਨੋਂ ਰੰਗਾਂ ਦੀਆਂ ਭੂਮਿਕਾਵਾਂ ਵਿਚ ਸਵੀਕਾਰੇ ਜਾ ਰਹੇ ਇਹ ਐਕਟਰ ਦੀ ਰਿਲੀਜ਼ ਹੋਈ ਪੰਜਾਬੀ ਵੈੱਬ ਸੀਰੀਜ਼ 'ਯੈਂਕੀ' ਵਿਚ ਨਿਭਾਏ ਆਪਣੇ ਨੈਗੇਟਿਵ ਕਿਰਦਾਰ ਲਈ ਵੀ ਚੋਖ਼ੀ ਸਲਾਹੁਤਾ ਹਾਸਿਲ ਕਰ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਕਈ ਬਹੁ-ਚਰਚਿਤ ਫਿਲਮਾਂ ਵਿਚ ਵੀ ਉਨਾਂ ਦੀਆਂ ਕਾਫ਼ੀ ਅਹਿਮ ਭੂਮਿਕਾਵਾਂ(Aman Sutdhar new film) ਹਨ, ਜਿੰਨ੍ਹਾਂ ਵਿਚ ਗੈਵੀ ਚਾਹਲ ਨਾਲ ‘ਸੰਗਰਾਂਦ’ ਵੀ ਪ੍ਰਮੁੱਖ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.