ਹੈਦਰਾਬਾਦ: ਬਾਲੀਵੁੱਡ ਦੀ ਗੰਗੂਬਾਈ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਤੋਂ ਗੁਜ਼ਰ ਰਹੀ ਹੈ। 27 ਜੂਨ ਨੂੰ ਆਲੀਆ ਭੱਟ ਨੇ ਆਪਣੇ ਪਤੀ ਰਣਬੀਰ ਕਪੂਰ ਨਾਲ ਪ੍ਰੈਗਨੈਂਸੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣ ਇੱਕ ਵਾਰ ਫਿਰ ਆਲੀਆ ਭੱਟ ਆਪਣੇ ਕੰਮ ਵਿੱਚ ਰੁੱਝ ਗਈ ਹੈ। ਹਾਲ ਹੀ ਵਿੱਚ ਉਹ ਇਕ ਇਸ਼ਤਿਹਾਰ ਵਿੱਚ ਨਜ਼ਰ ਆਈ ਸੀ। ਆਲੀਆ ਨੇ ਇਸ ਇਸ਼ਤਿਹਾਰ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀਆਂ ਹਨ। ਇਸ ਇਸ਼ਤਿਹਾਰ ਵਿੱਚ ਹਰੇ ਅਤੇ ਸਲੇਟੀ ਰੰਗ ਦੀ ਟੀਸ਼ਰਟ ਪਹਿਨੀ ਇੱਕ ਬੱਚਾ ਬਿਲਕੁਲ ਰਣਬੀਰ ਕਪੂਰ ਵਰਗਾ ਲੱਗ ਰਿਹਾ ਹੈ।
ਸੋਸ਼ਲ ਮੀਡੀਆ ਉਤੇ ਰੌਲਾ: ਜਦੋਂ ਪ੍ਰਸ਼ੰਸਕਾਂ ਨੇ ਆਲੀਆ ਦੀ ਪੋਸਟ ਨੂੰ ਦੇਖਿਆ ਤਾਂ ਉਨ੍ਹਾਂ ਨੇ ਕਮੈਂਟਸ ਦਾ ਹੜ੍ਹ ਲਿਆ ਦਿੱਤਾ। ਇਕ ਯੂਜ਼ਰ ਨੇ ਲਿਖਿਆ, ਇਹ ਬੱਚਾ ਬਿਲਕੁਲ ਰਣਬੀਰ ਵਰਗਾ ਲੱਗਦਾ ਹੈ। ਇੱਕ ਨੇ ਲਿਖਿਆ ਇੱਕ ਪਲ ਲਈ ਇਹ ਰਣਬੀਰ ਕਪੂਰ ਸਨ। ਇੱਕ ਪ੍ਰਸ਼ੰਸਕ ਨੇ ਲਿਖਿਆ ਆਲੀਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਬੱਚਾ ਰਣਬੀਰ ਕਪੂਰ ਵਰਗਾ ਹੈ।
ਬੇਬੀ ਮੂਨ ਨਾਲ ਰੋਲ ਕਰਦੀ ਹੋਈ ਆਲੀਆ ਭੱਟ: ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੇ ਬੇਬੀ ਮੂਨ ਉਤੇ ਗਏ ਸਨ, ਜਿੱਥੋਂ ਆਲੀਆ ਦੀ ਇਕ ਤਸਵੀਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਕਪੂਰ ਪਹਿਲੀ ਵਾਰ ਵੱਡੇ ਪਰਦੇ ਉਤੇ ਇਕੱਠੇ ਨਜ਼ਰ ਆਉਣ ਵਾਲੇ ਹਨ।
ਇਸ ਜੋੜੀ ਦੀ ਫਿਲਮ ਬ੍ਰਹਮਾਸਤਰ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਇਸ ਸਾਲ 9 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਅਤੇ ਆਲੀਆ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ, ਕਿਉਂਕਿ ਹਾਲ ਹੀ ਵਿੱਚ ਰਣਬੀਰ ਕਪੂਰ ਦੀ ਫਿਲਮ ਸ਼ਮਸ਼ੇਰਾ ਬਾਕਸ ਆਫਿਸ ਉਤੇ ਧਮਾਲਾਂ ਪਾ ਚੁੱਕੀ ਹੈ। ਇਸ ਤੋਂ ਇਲਾਵਾ ਆਲੀਆ ਭੱਟ ਦੀ ਹਾਲ ਹੀ ਵਿਚ ਫਿਲਮ ਡਾਰਲਿੰਗਸ OTT ਉਤੇ ਰਿਲੀਜ਼ ਹੋਈ ਸੀ, ਜਿਸ ਨੂੰ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ।
ਇਹ ਵੀ ਪੜ੍ਹੋ: ਆਪਣੀ ਬੋਲਡ ਬਿਊਟੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਰਾਜ ਕਰਦੀ ਹੈ ਨਿਆ ਸ਼ਰਮਾ