ETV Bharat / entertainment

White Punjab: 'ਚਮਕੀਲਾ' ਤੋਂ ਬਾਅਦ ਇਮਤਿਆਜ਼ ਅਲੀ ਨੇ ਫਿਲਮ 'ਵਾਈਟ ਪੰਜਾਬ' ਦਾ ਕੀਤਾ ਐਲਾਨ - ਬਾਲੀਵੁੱਡ ਫਿਲਮਕਾਰ ਇਮਤਿਆਜ਼ ਅਲੀ

'ਚਮਕੀਲਾ' ਦੀ ਸ਼ੂਟਿੰਗ ਤੋਂ ਬਾਅਦ ਇਮਤਿਆਜ਼ ਅਲੀ ਨੇ ਇੱਕ ਹੋਰ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਇਸ ਫਿਲਮ ਵਿੱਚ ਕਈ ਪੰਜਾਬੀ ਕਲਾਕਾਰ ਨਜ਼ਰ ਆਉਣ ਵਾਲੇ ਹਨ।

White Punjab
White Punjab
author img

By

Published : Mar 29, 2023, 1:37 PM IST

ਚੰਡੀਗੜ੍ਹ: ਬਾਲੀਵੁੱਡ ਫਿਲਮਕਾਰ ਇਮਤਿਆਜ਼ ਅਲੀ ਜੋ ਹਾਲ ਹੀ ਵਿੱਚ 'ਚਮਕੀਲਾ' ਬਾਇਓਪਿਕ 'ਤੇ ਦਿਲਜੀਤ ਦੁਸਾਂਝ ਨਾਲ ਕੰਮ ਕਰ ਰਹੇ ਸਨ, ਨੇ ਪੰਜਾਬੀ ਸਿਨੇਮਾ ਵਿੱਚ ਦਿਲਚਸਪੀ ਦਿਖਾਈ ਹੈ। ਜੀ ਹਾਂ... ਉਹਨਾਂ ਨੇ ਅੱਜ 29 ਮਾਰਚ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਟੋਰੀ ਸਾਂਝੀ ਕੀਤੀ ਅਤੇ ਨਿਰਦੇਸ਼ਕ ਨੇ ਆਉਣ ਵਾਲੀ ਪੰਜਾਬੀ ਫਿਲਮ 'ਵਾਈਟ ਪੰਜਾਬ' ਬਾਰੇ ਅਪਡੇਟ ਸਾਂਝੀ ਕੀਤੀ ਹੈ।

White Punjab
White Punjab

ਉਸ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਫਿਲਮ ਦੇ ਕਲੈਪਬੋਰਡ ਫੜੇ ਹੋਏ ਗੱਬਰ ਸੰਗਰੂਰ' ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ। ਇੱਕ ਹੋਰ ਕਹਾਣੀ ਵਿੱਚ ਉਸਨੇ ਸਿਰਫ ਕਲੈਪਬੋਰਡ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਤਸਵੀਰਾਂ ਦੇ ਨਾਲ ਉਸ ਨੇ ਲਿਖਿਆ “ਗੱਬਰ ਸੰਗਰੂਰ ਅਤੇ ਵਾਈਟ ਚਿੱਟਾ ਪੰਜਾਬ ਨੂੰ ਸ਼ੁੱਭਕਾਮਨਾਵਾਂ”।

Imtiaz Ali announced another Punjabi film white Punjab

ਤੁਹਾਨੂੰ ਦੱਸ ਦਈਏ ਕਿ 'ਚਿੱਟਾ ਪੰਜਾਬ' ਪੰਜਾਬ ਵਿੱਚ ਵੱਧ ਰਹੇ ਗੈਂਗ ਕਲਚਰ 'ਤੇ ਕੇਂਦਰਿਤ ਹੈ। ਫਿਲਮ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਉਜਾਗਰ ਕਰਦੀ ਹੈ ਅਤੇ ਰੰਗਲਾ ਪੰਜਾਬ ਦੇ ਮੁੜ ਨਿਰਮਾਣ ਵਿੱਚ ਨੌਜਵਾਨ ਕਿਵੇਂ ਵੱਡੀ ਭੂਮਿਕਾ ਨਿਭਾ ਸਕਦੇ ਹਨ। ਫਿਲਮ ਦੀ ਕਾਸਟ ਵਿੱਚ ਕਰਤਾਰ ਚੀਮਾ, ਦਕਸ਼ ਅਜੀਤ ਸਿੰਘ, ਰੱਬੀ ਕੰਦੋਲਾ ਸ਼ਾਮਲ ਹਨ। ਫਿਲਮ ਦੀ ਸਿਨੇਮੈਟੋਗ੍ਰਾਫੀ ਸੋਨੀ ਸਿੰਘ ਕਰਨਗੇ।

White Punjab
White Punjab

ਇਮਤਿਆਜ਼ ਅਲੀ ਫਿਲਮ ਆਉਣ ਵਾਲੀ ਫਿਲਮ ਜਿਸਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਸੀ, ਵਿੱਚ ਪਰਿਣੀਤੀ ਅਮਰਜੋਤ ਕੌਰ ਦੇ ਕਿਰਦਾਰ ਵਿੱਚ ਹੈ, ਜਦੋਂ ਕਿ ਦਿਲਜੀਤ ਫਿਲਮ ਵਿੱਚ ਚਮਕੀਲਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਹਿ-ਅਦਾਕਾਰਾ ਪਰਿਣੀਤੀ ਚੋਪੜਾ ਦੀ ਤਾਰੀਫ਼ ਕੀਤੀ। ਇਸ ਤੋਂ ਬਾਅਦ ਪਰਿਣੀਤੀ ਨੇ ਵੀ ਫਿਲਮ ਦੇ ਪੂਰੇ ਕਰੂ ਦਾ ਧੰਨਵਾਦ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਅਨੁਭਵ ਸਾਂਝਾ ਕੀਤਾ।

ਇਸ ਤੋਂ ਨਿਰਦੇਸ਼ਕ ਨੇ ਵੀ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਪੰਜਾਬ ਦੇ ਅਨੁਭਵ ਬਾਰੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ' 'ਮਾਲਿਕ ਦੀ ਮੇਹਰ ਰਹੇ, ਸਦਾ ਚੜ੍ਹਦੀਕਲਾ ਅਤੇ ਮੇਰਾ ਵਸਦਾ ਰਹੇ ਪੰਜਾਬ!!! ਇਸ ਮੁਬਾਰਕ ਧਰਤੀ ਲਈ, ਪੰਜਾਬ ਖਾਸ ਕਰਕੇ ਸੰਗਰੂਰ ਦੇ ਸਮੂਹ ਲੋਕਾਂ, ਪਿੰਡ ਖਿਆਲਾਂ, ਚੂੜਲ ਕਲਾਂ, ਸਰਾਂਓ, ਹਥਨ, ਮਹਿਸਮਪੁਰ, GHG ਖਾਲਸਾ ਕਾਲਜ, ਪ੍ਰਸ਼ਾਸਨ ਅਤੇ ਪੁਲਿਸ ਦਾ ਫਿਲਮ ਦੀ ਸ਼ੂਟਿੰਗ ਵਿੱਚ ਬੇਮਿਸਾਲ ਮਦਦ ਲਈ ਤਹਿ ਦਿਲੋਂ ਧੰਨਵਾਦ - ਇਸ ਤੋਂ ਵਧੀਆ ਹੋਰ ਕੋਈ ਨਹੀਂ ਹੈ। ਫਿਰ ਮਿਲਾਂਗੇ ਬਹੋਤ ਜਲਦੀ!!''। ਫਿਲਮ 'ਚਮਕੀਲਾ' ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਫਿਲਮ ਕਈ ਵਿਵਾਦਾਂ ਵਿੱਚ ਉਲਝੀ ਹੋਈ ਹੈ, ਕਿਹਾ ਜਾ ਰਿਹਾ ਹੈ ਕਿ ਫਿਲਮ OTT ਉਤੇ ਰਿਲੀਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:Movies in JUNE: ਜੂਨ 'ਚ ਬਾਕਸ ਆਫਿਸ 'ਤੇ ਹੋਵੇਗਾ ਧਮਾਕਾ, ਸ਼ਾਹਰੁਖ ਖਾਨ ਦੀ 'ਜਵਾਨ' ਸਮੇਤ ਰਿਲੀਜ਼ ਹੋਣਗੀਆਂ ਇਹ ਫਿਲਮਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.