ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਬਹੁ-ਚਰਚਿਤ ਅਤੇ ਸਫ਼ਲ ਸੀਕਵਲ ਸੀਰੀਜ਼ 'ਕੈਰੀ ਔਨ ਜੱਟਾ' ਨੂੰ ਇਸ ਵਾਰ ਸਿਨੇਮਾ ਸਿਰਜਨਾ ਦੇ ਨਵੇਂ ਰੰਗ ਦੇਣ ਦੀ ਕਵਾਇਦ ਅਪਣਾਈ ਜਾ ਰਹੀ ਹੈ, ਇਸੇ ਮੱਦੇਨਜ਼ਰ 'ਕੈਰੀ ਔਨ ਜੱਟੀਏ' ਦੇ ਰੂਪ ਵਿੱਚ ਤਬਦੀਲ ਕਰ ਦਿੱਤੀ ਗਈ ਇਸ ਫਿਲਮ ਦੀ ਸ਼ੂਟਿੰਗ ਯੂਨਾਈਟਡ ਕਿੰਗਡਮ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਹਿੱਸਾ ਲੈਣ ਲਈ ਅਦਾਕਾਰਾ ਸਰਗੁਣ ਮਹਿਤਾ (Sargun Mehta upcoming film) ਵੀ ਲੰਦਨ ਪੁੱਜ ਗਈ ਹੈ।
'ਪਨੋਰਮਾ ਸਟੂਡਿਓਜ਼' ਅਤੇ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਦਿਵਿਆ ਧਮੀਜਾ, ਮੁਰਲੀਧਰ ਛਤਵਾਣੀ, ਸੰਜੀਵ ਜੋਸ਼ੀ, ਵਿਨੋਦ ਅਸਵਾਲ ਦੁਆਰਾ ਕੀਤਾ ਜਾ ਰਿਹਾ ਹੈ।
ਅਗਲੇ ਵਰ੍ਹੇ ਦੇ ਜੁਲਾਈ ਮਹੀਨੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਵਿੱਚ ਇਸ ਵਾਰ ਬਾਲੀਵੁੱਡ ਦੇ ਵਰਸਟਾਈਲ ਐਕਟਰ ਸੁਨੀਲ ਗਰੋਵਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾ ਤੋਂ ਇਲਾਵਾ ਜੈਸਮੀਨ ਭਸੀਨ, ਜਸਵਿੰਦਰ ਭੱਲਾ ਤੋਂ ਇਲਾਵਾ ਨਾਸਿਰ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਆਦਿ ਜਿਹੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਿਨੇਮਾ ਸੰਬੰਧਤ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ। ਕਾਮੇਡੀ-ਡ੍ਰਾਮੈਟਿਕ ਕਹਾਣੀ ਆਧਾਰਿਤ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸੁੱਖ ਕੰਬੋਜ ਅਤੇ ਕਾਰਜਕਾਰੀ ਨਿਰਮਾਤਾ ਅੰਤਰਿਕਸ਼ ਹਨ।
- Carry On Jattiye Release Date: ਇਸ ਦਿਨ ਰਿਲੀਜ਼ ਹੋਵੇਗੀ ਜੈਸਮੀਨ, ਸਰਗੁਣ ਅਤੇ ਸੁਨੀਲ ਗਰੋਵਰ ਦੀ 'ਕੈਰੀ ਔਨ ਜੱਟੀਏ', ਮਜ਼ੇਦਾਰ ਪੋਸਟਰ ਆਇਆ ਸਾਹਮਣੇ
- ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
- Sargun Mehta: ਪੰਜਾਬੀ ਸਿਨੇਮਾ ਦੇ ਨਾਲ-ਨਾਲ ਛੋਟੇ ਪਰਦੇ ਦੀ ਵੀ ਕੁਈਨ ਬਣੀ ਸਰਗੁਣ ਮਹਿਤਾ
ਹਾਲ ਹੀ ਵਿੱਚ ਰਿਲੀਜ਼ (Sargun Mehta upcoming film) ਹੋਈ 'ਕੈਰੀ ਔਨ ਜੱਟਾ' ਦੀ ਸੁਪਰ ਡੁਪਰ ਸਫਲਤਾ ਬਾਅਦ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਇਸ ਨਵੇਂ ਸੀਕਵਲ ਨੂੰ ਇਸ ਸੀਰੀਜ਼ ਦੀਆਂ ਹਾਲੀਆ ਫਿਲਮਾਂ ਨਾਲੋਂ ਅਲਹਦਾ ਅਤੇ ਵੱਡਾ ਕੈਨਵਸ ਦੇਣ ਲਈ ਵੀ ਕਾਫੀ ਯਤਨ ਅਮਲ ਵਿੱਚ ਲਿਆਂਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਪਹਿਲੀ ਵਾਰ ਕੁਮਾਰ ਮੰਗਤ ਪਾਠਕ ਨੂੰ ਇਸ ਸੀਕਵਲ ਨਾਲ ਜੋੜਿਆ ਗਿਆ ਹੈ, ਜੋ ਹਿੰਦੀ ਸਿਨੇਮਾ ਲਈ 'ਦ੍ਰਿਸ਼ਮ 2', 'ਦ੍ਰਿਸ਼ਮ', 'ਸਪੈਸ਼ਲ 26', 'ਸ਼ਿਵਾਏ' ਆਦਿ ਜਿਹੀਆਂ ਕਈ ਸਫਲ ਅਤੇ ਬਿੱਗ ਸੈਟਅੱਪ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਅਤੇ ਬਾਲੀਵੁੱਡ ਦੇ ਉੱਚਕੋਟੀ ਫਿਲਮ ਨਿਰਮਾਤਾ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ।
ਉਕਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਪੰਜਾਬੀ ਸਿਨੇਮਾ ਦੀਆਂ ਆਗਾਮੀ ਬਿੱਗ ਸੈਟਅੱਪ ਫਿਲਮਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਅਗਲੇ ਤਕਰੀਬਨ ਕਈ ਦਿਨ੍ਹਾਂ ਤੱਕ ਸਾਊਥ ਲੰਦਨ ਅਤੇ ਉਥੋਂ ਦੇ ਆਸ-ਪਾਸ ਦੀਆਂ ਕਈ ਜਗ੍ਹਾਵਾਂ ਵਿੱਚ ਲਗਾਤਾਰ ਜਾਰੀ ਰਹੇਗੀ, ਜਿਸ ਤੋਂ ਬਾਅਦ ਕੁਝ ਕੁ ਸੀਨਾਂ ਦਾ ਫ਼ਿਲਮਾਂਕਣ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਮੁਕੰਮਲ ਕੀਤਾ ਜਾਵੇਗਾ।