ਫਰੀਦਕੋਟ: ਕੈਨੇਡੀਅਨ ਸਿਨੇਮਾਂ ਖਿੱਤੇ ‘ਚ ਪ੍ਰਸਿੱਧੀ ਹਾਸਲ ਕਰ ਚੁੱਕੀ ਅਦਾਕਾਰਾ ਰੂਪਾ ਚੀਮਾ, ਜੋ ਵਿਦੇਸ਼ੀ, ਹਿੰਦੀ ਸੀਰੀਜ਼ ਦੇ ਨਾਲ-ਨਾਲ ਪੰਜਾਬੀ ਫ਼ਿਲਮ ਖੇਤਰ ’ਚ ਵੀ ਮਜ਼ਬੂਤ ਪੈੜ੍ਹਾ ਸਥਾਪਿਤ ਕਰਨ ਵੱਲ ਵਧ ਰਹੀ ਹੈ। ਮੂਲ ਰੂਪ ਵਿੱਚ ਸ੍ਰੀ ਅ੍ਰੰਮਿਤਸਰ ਨਾਲ ਸਬੰਧਤ ਇਹ ਹੋਣਹਾਰ ਅਦਾਕਾਰਾ ਹਾਲ ਹੀ ਦੇ ਸਮੇਂ 'ਚ ਰਿਲੀਜ਼ ਹੋਈ ਕਾਮਯਾਬ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਨਾਲ ਪਾਲੀਵੁੱਡ ‘ਚ ਆਪਣੇ ਬੇਹਤਰੀਣ ਪਾਰੀ ਦਾ ਆਗਾਜ਼ ਕਰਨ ਵਿੱਚ ਸਫ਼ਲ ਰਹੀ ਹੈ।
ਅਦਾਕਾਰਾ ਰੂਪਾ ਚੀਮਾ ਦਾ ਜਨਮ: ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨਾਲ ਉਨਾਂ ਦੇ ਜੀਵਨ, ਕਰਿਅਰ ਅਤੇ ਆਉਣ ਵਾਲੀਆਂ ਫ਼ਿਲਮੀ ਯੋਜਨਾਵਾਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਅਦਾਕਾਰਾ ਨੇ ਦੱਸਿਆ ਕਿ ਉਨਾਂ ਦਾ ਜਨਮ ਗੁਰਦਾਸਪੁਰ ਵਿਖੇ ਇਕ ਰਸੂਖ਼ਦਾਰ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ. ਲਛਮਣ ਸਿੰਘ ਸੰਧੂ ਅਤੇ ਮਾਤਾ ਜਸਵੰਤ ਕੌਰ ਸੰਧੂ ਹਨ। ਅਦਾਕਾਰੀ ਖੇਤਰ ਵਿੱਚ ਉਨਾਂ ਦੀ ਸ਼ੁਰੂਆਤ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ ‘ਸੰਦਲੀ ਪੈੜ੍ਹਾ’ ਤੋਂ ਹੋਈ, ਜਿਸ ਦੌਰਾਨ ਉਨ੍ਹਾਂ ਨੇ ਉਸ ਸਮੇਂ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਸੁਰਿੰਦਰ ਛਿੰਦਾ, ਸੁਰਜੀਤ ਬਿੰਦਰਖ਼ੀਆਂ ਤੋਂ ਇਲਾਵਾ ਮਿੰਟੂ ਧੂਰੀ, ਜਸਵਿੰਦਰ ਬਿੱਲਾ ਆਦਿ ਨਾਲ ਬਹੁਤ ਸਾਰੇ ਗੀਤਾਂ ਵਿੱਚ ਅਦਾਕਾਰਾ ਦੀ ਭੂਮਿਕਾ ਨਿਭਾਈ ਅਤੇ ਗੀਤਾਂ ਨੂੰ ਅਦਾਕਾਰੀ ਦੇ ਤੌਰ 'ਤੇ ਖੂਬਸੂਰਤ ਰੰਗ ਦੇਣ ਦਾ ਮਾਣ ਵੀ ਹਾਸਿਲ ਕੀਤਾ ਹੈ।
- RRKPK Collection Day 12: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੇ ਕਲੈਕਸ਼ਨ 'ਚ ਫਿਰ ਆਈ ਗਿਰਾਵਟ, ਜਾਣੋ ਰਿਲੀਜ਼ ਦੇ 12ਵੇਂ ਦਿਨ ਫਿਲਮ ਨੇ ਕਿੰਨੀ ਕੀਤੀ ਕਮਾਈ
- Song Bharat Maa: ਅਜ਼ਾਦੀ ਦਿਹਾੜ੍ਹੇ ਨੂੰ ਸਮਰਪਿਤ ਹੋਵੇਗਾ ਬਾਲੀਵੁੱਡ ਗਾਇਕ ਸ਼ਾਨ ਦਾ ਨਵਾਂ ਗੀਤ 'ਭਾਰਤ ਮਾਂ', ਇਸ ਦਿਨ ਹੋਵੇਗਾ ਰਿਲੀਜ਼
- Actress Suchi Birgi: ਪੰਜਾਬੀ ਅਦਾਕਾਰਾ ਸੁਚੀ ਬਿਰਗੀ ਆਯੁਸ਼ਮਾਨ ਖ਼ੁਰਾਣਾ ਨਾਲ ਵੱਡੀ ਐਡ ਫ਼ਿਲਮ 'ਚ ਆਵੇਗੀ ਨਜ਼ਰ
ਅਦਾਕਾਰਾ ਰੂਪਾ ਚੀਮਾ ਦਾ ਕਰੀਅਰ: ਉਨਾਂ ਨੇ ਦੱਸਿਆ ਕਿ ਗੁਜਰਾਤ, ਬੰਗਲੌਰ, ਦੇਹਰਾਦੂਨ ਆਦਿ ਵਿੱਚ ਹੋਏ ਦੇਸ਼ ਪੱਧਰੀ ਫੈਸ਼ਨ ਮੁਕਾਬਲਿਆਂ 'ਚ ਬੰਗਲੌਰ ਕੁਈਨ, ਮਿਸ ਦੇਹਰਾਦੂਨ ਆਦਿ ਖਿਤਾਬ ਹਾਸਿਲ ਕਰਨਾ ਅਤੇ ਮਿਸ ਇੰਡੀਆਂ ਮੁਕਾਬਲੇ ਦਾ ਸ਼ਾਨਦਾਰ ਹਿੱਸਾ ਬਣਨਾ ਵੀ ਉਨਾ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਿਲ ਰਿਹਾ ਹੈ। ‘ਹਾਲੀਵੁੱਡ’ ਫ਼ਿਲਮ ਅਤੇ ਸ਼ੋਅਜ ਖੇਤਰ ਵਿਚ ਰੂਬੀਕਾ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੀ ਅਦਾਕਾਰਾ ਨੇ ਅੱਗੇ ਦੱਸਿਆ ਕਿ ਹਾਲੀਵੁੱਡ ਵਿਚ ਰਿਵਰ ਡੇਲ, ਲਾਈਮ ਟਾਊਨ, ਦ ਸਟੈਂਡ, ਗੁੱਡ ਡਾਕਟਰ ਤੋਂ ਇਲਾਵਾ 20 ਦੇ ਕਰੀਬ ਸ਼ਾਨਦਾਰ ਫ਼ਿਲਮਾਂ, ਸੀਰੀਜ਼ ਅਤੇ ਸ਼ੋਅਜ਼ ‘ਚ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨਾ ਉਨਾਂ ਦੇ ਕਰਿਅਰ ਲਈ ਇਕ ਮੀਲ ਪੱਥਰ ਵਾਂਗ ਰਿਹਾ ਹੈ। ਅਦਾਕਾਰਾ ਨੇ ਦੱਸਿਆ ਕਿ 'ਹੌਸਲਾ ਰੱਖ' ਤੋਂ ਬਾਅਦ ਇੰਨ੍ਹੀ ਦਿਨ੍ਹੀ ਕੈਨੇਡਾ ਵਿਖੇ ਸ਼ੂਟ ਹੋ ਰਹੀਆਂ ਕਈ ਹੋਰ ਪੰਜਾਬੀ ਫ਼ਿਲਮਾਂ ਵਿੱਚ ਵੀ ਉਹ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਦਾ ਪਹਿਲਾ ਲੁੱਕ ਜਲਦ ਜਾਰੀ ਹੋਵੇਗਾ। ਇਸ ਤੋਂ ਇਲਾਵਾ ਜਲਦ ਹੀ ਉਹ ਪੂਰਨ ਤੌਰ 'ਤੇ ਪੰਜਾਬੀ ਸਿਨੇਮਾਂ ਦਾ ਹਿੱਸਾ ਬਣਨ ਲਈ ਵੀ ਯਤਨਸ਼ੀਲ ਰਹੇਗੀ।