ETV Bharat / entertainment

Actress Archana Gautam Fight: ਅਦਾਕਾਰਾ ਅਰਚਨਾ ਗੌਤਮ ਦੀ ਕੁੱਟਮਾਰ ਨੂੰ ਕਾਂਗਰਸੀ ਆਗੂਆਂ ਨੇ ਦੱਸਿਆ ਡਰਾਮਾ, ਕਿਹਾ- ਪ੍ਰਸਿੱਧੀ ਹਾਸਲ ਕਰਨ ਲਈ ਸਟੰਟ

author img

By ETV Bharat Punjabi Team

Published : Oct 1, 2023, 10:06 AM IST

Updated : Oct 1, 2023, 5:25 PM IST

ਦਿੱਲੀ ਕਾਂਗਰਸ ਦਫ਼ਤਰ 'ਚ ਅਰਚਨਾ ਗੌਤਮ (Actress Archana Gautam) ਅਤੇ ਉਨ੍ਹਾਂ ਦੇ ਪਿਤਾ ਨਾਲ ਹੋਈ ਕੁੱਟਮਾਰ ਨੂੰ ਕਾਂਗਰਸ ਨੇਤਾਵਾਂ ਨੇ ਪਾਰਟੀ 'ਤੇ ਚਿੱਕੜ ਸੁੱਟਣ ਦਾ ਕੰਮ ਦੱਸਿਆ ਹੈ। ਨੇਤਾਵਾਂ ਨੇ ਕਿਹਾ ਕਿ ਅਦਾਕਾਰਾ ਨੂੰ ਜੂਨ ਮਹੀਨੇ ਵਿੱਚ ਹੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। (Actress Archana Gautam Fight)

Actress Archana Gautam Fight
Actress Archana Gautam Fight

ਮੇਰਠ: ਬਿੱਗ ਬੌਸ 16 ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਅਰਚਨਾ ਗੌਤਮ ਅਤੇ ਉਨ੍ਹਾਂ ਦੇ ਪਿਤਾ ਨਾਲ ਦਿੱਲੀ 'ਚ ਹੋਈ ਕੁੱਟਮਾਰ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਅਦਾਕਾਰਾ ਖਿਲਾਫ਼ ਹੁਣ ਕਾਂਗਰਸ ਵੀ ਹੋ ਗਈ ਹੈ। ਕਾਂਗਰਸ ਨੇਤਾਵਾਂ ਨੇ ਕੁੱਟਮਾਰ ਦੇ ਮਾਮਲੇ ਤੋਂ ਪਿੱਛੇ ਹੁੰਦੇ ਹੋਏ ਦੱਸਿਆ ਕਿ ਅਰਚਨਾ ਗੌਤਮ ਨੂੰ ਜੂਨ ਮਹੀਨੇ ਵਿੱਚ ਹੀ ਪੀਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਕਾਂਗਰਸ ਪਾਰਟੀ ਨੇ ਅਦਾਕਾਰਾ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਸਸਤੀ ਪ੍ਰਸਿੱਧੀ ਹਾਸਲ ਕਰਨ ਲਈ ਨੇਤਾਵਾਂ ਦੀ ਬਦਨਾਮੀ ਕਰਨ ਦਾ ਇਲਜ਼ਾਮ ਲਗਾਇਆ ਹੈ।

ਕਾਂਗਰਸ ਦਫ਼ਤਰ 'ਚ ਮਾਰਕੁੱਟ: ਅਦਾਕਾਰਾ ਅਰਚਨਾ ਗੌਤਮ ਆਪਣੇ ਪਿਤਾ ਨਾਲ 2021 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ। ਉਹ ਕਾਂਗਰਸ ਦੀ ਟਿਕਟ 'ਤੇ ਮੇਰਠ ਦੇ ਹਸਤੀਨਾਪੁਰ ਤੋਂ ਵਿਧਾਨਸਭਾ ਦੀਆਂ ਚੋਣਾ ਵੀ ਲੜ ਚੁੱਕੀ ਹੈ। 29 ਸਤੰਬਰ ਨੂੰ ਉਹ ਆਪਣੇ ਪਿਤਾ ਨਾਲ ਦਿੱਲੀ 'ਚ ਅਖਿਲ ਭਾਰਤੀ ਕਮੇਟੀ ਦੇ ਪ੍ਰੋਗਰਾਮ 'ਚ ਪਹੁੰਚੀ ਸੀ। ਉਨ੍ਹਾਂ ਦਾ ਆਰੋਪ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰੋਗਰਾਮ 'ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਵਿਰੋਧ ਕਰਨ 'ਤੇ ਪ੍ਰੋਗਰਾਮ 'ਚ ਹੀ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ। ਇਸਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਈਰਲ ਹੋਇਆ ਸੀ। ਹੁਣ ਇਸ ਮਾਮਲੇ 'ਚ ਕਾਂਗਰਸ ਪਾਰਟੀ ਵੀ ਅਦਾਕਾਰਾ ਦੇ ਖਿਲਾਫ਼ ਆ ਗਈ ਹੈ।

ਪ੍ਰਸਿੱਧੀ ਹਾਸਲ ਕਰਨ ਲਈ ਸਟੰਟ: ਕਾਂਗਰਸ ਪਾਰਟੀ ਦੇ ਅਨੁਸੂਚਿਤ ਮੋਰਚੇ ਦੇ ਸੂਬਾ ਪ੍ਰਧਾਨ ਯੋਗੀ ਜਾਟਵ ਵੱਲੋ ਸ਼ੁੱਕਰਵਾਰ ਨੂੰ ਮੇਰਠ ਜ਼ਿਲ੍ਹਾਂ ਪ੍ਰੋਗਰਾਮ ਕਾਂਗਰਸ ਵੱਲੋ ਇੱਕ ਪ੍ਰੈੱਸ ਕਾਨਫਰੰਸ ਬੁਲਾਈ ਗਈ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਅਦਾਕਾਰਾ ਅਰਚਨਾ ਗੌਤਮ ਅਤੇ ਉਨ੍ਹਾਂ ਦੇ ਪਿਤਾ ਨਾਲ ਹੋਈ ਕੁੱਟਮਾਰ ਨੂੰ ਸਸਤੀ ਪ੍ਰਸਿੱਧੀ ਹਾਸਲ ਕਰਨ ਦਾ ਸਟੰਟ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਚਨਾ ਗੌਤਮ ਨਾਟਕ ਕਰ ਰਹੀ ਹੈ। ਅਦਾਕਾਰਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋ ਕਾਂਗਰਸ ਪਾਰਟੀ 'ਤੇ ਚਿੱਕੜ ਸੁੱਟਣ ਦਾ ਕੰਮ ਕੀਤਾ ਜਾ ਰਿਹਾ ਹੈ। ਜਦਕਿ, ਪਾਰਟੀ ਨੇ ਉਨ੍ਹਾਂ ਨੂੰ ਟਿੱਕਟ ਦੇ ਕੇ ਹਸਤੀਨਾਪੁਰ ਤੋਂ ਚੋਣਾਂ ਲੜਨ ਦਾ ਮੌਕਾ ਵੀ ਦਿੱਤਾ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਅਦਾਕਾਰਾ ਅਰਚਨਾ ਗੌਤਮ ਕਾਫ਼ੀ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆ ਵਿੱਚ ਸ਼ਾਮਲ ਸੀ। ਜਿਸ ਕਰਕੇ ਕਾਂਗਰਸ ਪਾਰਟੀ ਦੁਆਰਾ ਅਰਚਨਾ ਗੌਤਮ ਨੂੰ ਜੂਨ ਮਹੀਨੇ ਵਿੱਚ ਹੀ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਕਾਂਗਰਸ ਨੇਤਾਵਾਂ ਨੇ ਲਗਾਇਆ ਸੀ ਗੰਭੀਰ ਇਲਜ਼ਾਮ: ਜ਼ਿਲ੍ਹਾ ਪ੍ਰਧਾਨ ਅਵਨੀਸ਼ ਕਾਜਲਾ ਨੇ ਅਦਾਕਾਰਾ 'ਤੇ ਇਲਜ਼ਾਮ ਲਗਾਇਆ ਕਿ ਅਰਚਨਾ ਗੌਤਮ ਨੂੰ ਪਾਰਟੀ ਵਿਰੋਧੀ ਗਤੀਵਿਧੀਆ ਵਿੱਚ ਸ਼ਾਮਲ ਹੋਣ ਕਰਕੇ ਅਨੁਸ਼ਾਸਨੀ ਕਮੇਟੀ ਵੱਲੋ ਕਾਫ਼ੀ ਪਹਿਲਾ ਨੋਟਿਸ ਦਿੱਤਾ ਗਿਆ ਸੀ। ਨੋਟਿਸ ਦਾ ਅਰਚਨਾ ਗੌਤਮ ਵੱਲੋ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਇਸਦੇ ਨਾਲ ਹੀ ਆਰੋਪ ਹੈ ਕਿ ਛਤੀਸਗੜ੍ਹ ਦੇ ਰਾਏਪੁਰ ਵਿੱਚ ਹੋਏ ਸੈਸ਼ਨ 'ਚ ਕਾਂਗਰਸ ਪਾਰਟੀ ਦੇ ਵੱਡੇ ਨੇਤਾਵਾਂ 'ਤੇ ਵੀ ਗੰਭੀਰ ਆਰੋਪ ਲਗਾਏ ਸੀ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਦਾਕਾਰਾ ਅਤੇ ਉਨ੍ਹਾਂ ਦੇ ਪਿਤਾ ਨੂੰ ਲੱਗਦਾ ਹੈ ਕਿ ਕਾਂਗਰਸ ਦੇ ਵੱਡੇ ਨੇਤਾਵਾਂ 'ਤੇ ਚਿੱਕੜ ਸੁੱਟ ਕੇ ਉਨ੍ਹਾਂ ਨੂੰ ਪ੍ਰਸਿੱਧੀ ਮਿਲ ਜਾਵੇਗੀ ਅਤੇ ਉਨ੍ਹਾਂ ਨੂੰ ਮੁੰਬਈ ਜਾਂ ਦਿੱਲੀ ਫਿਲਮ ਇੰਡਸਟਰੀ 'ਚ ਕੰਮ ਮਿਲ ਜਾਵੇਗਾ।

ਕਾਂਗਰਸ ਜ਼ਿਲ੍ਹਾ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਜਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਤਾਂ ਉਹ ਕਾਂਗਰਸ ਪਾਰਟੀ ਦੇ ਦਫ਼ਤਰ ਕਿਉ ਗਈ ਸੀ। ਇਸਦੇ ਨਾਲ ਹੀ ਅਦਾਕਾਰਾ ਅਤੇ ਉਨ੍ਹਾਂ ਦੇ ਪਿਤਾ ਨੂੰ 10 ਅਤੇ 12 ਲੋਕਾਂ ਦੇ ਨਾਲ ਪਾਰਟੀ ਪ੍ਰੋਗਰਾਮ 'ਚ ਆਉਣ ਦੀ ਕੀ ਲੋੜ ਸੀ। ਉਨ੍ਹਾਂ ਨੇ ਆਪਣੇ ਹੀ ਲੋਕਾਂ ਨਾਲ ਮਿਲ ਕੇ ਆਪਣੀ ਕੁੱਟਮਾਰ ਕਰਨ ਦਾ ਨਾਟਕ ਕੀਤਾ ਹੈ। ਪਾਰਟੀ ਨੇ ਉਨ੍ਹਾਂ ਦੇ ਭਰਾ ਦੇ ਕੈਂਸਰ ਦਾ ਇਲਾਜ਼ ਕਰਵਾਇਆ। ਇਸਦੇ ਨਾਲ ਹੀ ਪਾਰਟੀ ਨੇ ਅਰਚਨਾ ਗੌਤਮ ਨੂੰ ਚੋਣਾਂ ਵਿੱਚ ਆਰਥਿਕ ਸਹਿਯੋਗ ਦੇ ਕੇ ਚੋਣਾ ਲੜਨ ਦਾ ਮੌਕਾ ਦਿੱਤਾ। ਚੋਣਾ 'ਚ ਅਦਾਕਾਰਾ ਨੇ ਕੋਈ ਪੈਸਾ ਖਰਚ ਨਹੀਂ ਕੀਤਾ ਸੀ। ਹੁਣ ਅਰਚਨਾ ਕਾਂਗਰਸ ਪਾਰਟੀ ਦਾ ਨਾਮ ਖਰਾਬ ਕਰਨ ਦਾ ਕੰਮ ਕਰ ਰਹੀ ਹੈ।

Last Updated : Oct 1, 2023, 5:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.