ETV Bharat / entertainment

Nisha Bano: ਅਦਾਕਾਰਾ-ਗਾਇਕਾ ਨਿਸ਼ਾ ਬਾਨੋ ਨੁੂੰ ਇਮਤਿਆਜ਼ ਅਲੀ ਦੀ ‘ਚਮਕੀਲਾ’ ’ਚ ਮਿਲਿਆ ਵੱਡਾ ਮੌਕਾ - ਨਿਸ਼ਾ ਬਾਨੋ

ਪੰਜਾਬੀ ਦੀ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਆਪਣੇ ਪ੍ਰਸ਼ੰਸਕਾਂ ਲਈ ਕੁੱਝ ਖਾਸ ਲੈ ਕੇ ਆ ਰਹੀ ਹੈ, ਇਸ ਬਾਰੇ ਖੁਦ ਅਦਾਕਾਰਾ ਨੇ ਪੋਸਟ ਸਾਂਝੀ ਕੀਤੀ, ਆਓ ਜਾਣੀਏ ਇਹ ਖਾਸ ਕੀ ਹੈ।

Nisha Bano
Nisha Bano
author img

By

Published : Mar 7, 2023, 3:29 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤ ਖੇਤਰ ਵਿਚ ਵੱਖਰੀ ਪਹਿਚਾਣ ਕਾਇਮ ਕਰ ਚੁੱਕੀ ਅਦਾਕਾਰਾ-ਗਾਇਕਾ ਨਿਸ਼ਾ ਬਾਨੋ ਨੂੰ ਇੰਨ੍ਹੀਂ ਦਿਨ੍ਹੀਂ ਆਨ ਫਲੌਰ ਬਾਇਓਪਿਕ ‘ਚਮਕੀਲਾ’ ਵਿਚ ਬਤੌਰ ਗਾਇਕਾ ਮਹੱਤਵਪੂਰਨ ਗੀਤ ਗਾਉਣ ਦਾ ਅਵਸਰ ਮਿਲਿਆ ਹੈ, ਜੋ ਉਚਕੋਟੀ ਸੰਗੀਤ ਨਿਰਦੇਸ਼ਕ ਏ.ਆਰ ਰਹਿਮਾਨ ਦੀ ਨਿਰਦੇਸ਼ਨਾਂ ਹੇਠ ਪਿੱਠ ਵਰਤੀ ਗਾਇਨ ਕਰੇਗੀ।

Nisha Bano
Nisha Bano

ਇਸ ਬਾਰੇ ਖੁਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'Legends ਦੇ ਨਾਲ @arrahman sir @imtiazaliofficial sir @diljitdosanjh ਹੁਣ ਤੱਕ ਸਾਰਿਆਂ ਨੇ ਪੰਜਾਬੀ ਫਿਲਮਾਂ ਚ ਬਹੁਤ ਪਿਆਰ ਦਿੱਤਾ, ਮੇਰੇ ਕੰਮ ਨੂੰ ਪਸੰਦ ਕੀਤਾ, ਰੱਬ ਦੀ ਮੇਹਰ ਅਤੇ ਤੁਹਾਡੇ ਸਾਰੇ ਦੇ ਪਿਆਰ ਸਹਾਰੇ ਕੁਸ਼ ਨਵਾਂ ਕਰਨ ਜਾ ਰਹੀ।'

ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਦੀਆਂ ਲੀਡ ਭੂਮਿਕਾਵਾਂ ਅਧਾਰਿਤ ਇਸ ਫ਼ਿਲਮ ਵਿਚਲੇ ਅਹਿਮ ਗੀਤਾਂ ਨੂੰ ਆਪਣੀ ਆਵਾਜ਼ ਦੇਣ ਨੂੰ ਲੈ ਕੇ ਇਹ ਬਾਕਮਾਲ ਫ਼ਨਕਾਰਾਂ-ਅਦਾਕਾਰਾ ਕਾਫ਼ੀ ਉਤਸ਼ਾਹਿਤ ਅਤੇ ਖੁਸ਼ ਹੈ, ਜਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਰੀਅਰ ਲਈ ਇਹ ਫ਼ਿਲਮ ਇਕ ਮੀਲ ਪੱਥਰ ਵਾਂਗ ਸਾਬਿਤ ਹੋਵੇਗੀ। ਉਨ੍ਹਾਂ ਅਨੁਸਾਰ ਫ਼ਿਲਮ ਵਿਚ ਉਨ੍ਹਾਂ ਨੂੰ ਅਜਿਹੇ ਗੀਤ ਗਾਉਣ ਦਾ ਅਵਸਰ ਮਿਲਿਆ ਹੈ, ਜੋ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਨ ਅਤੇ ਖਾਸ ਮੋੜ ਦੇਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਣਗੇ।

Nisha Bano
Nisha Bano

ਤੁਹਾਨੂੰ ਦੱਸ ਦਈਏ ਕਿ ਆਪਣੇ ਹੁਣ ਤੱਕ ਦੇ ਸਿਨੇਮਾ ਕਰੀਅਰ ਦੌਰਾਨ ‘ਲਾਵਾਂ ਫ਼ੇਰੇ’, ‘ਨਿੱਕਾ ਜੈਲ਼ਦਾਰ’ ਸਮੇਤ ਕਈ ਵੱਡੀਆਂ ਅਤੇ ਕਾਮਯਾਬ ਫ਼ਿਲਮਾਂ ਕਰ ਚੁੱਕੀ ਨਿਸ਼ਾ ਬਾਨੋ ਬਤੌਰ ਗਾਇਕਾ ਵੀ ਸੰਗੀਤ ਖ਼ੇਤਰ ਵਿਚ ਬਰਾਬਰ ਸਰਗਰਮ ਹਨ, ਜਿੰਨ੍ਹਾਂ ਵੱਲੋਂ ਗਾਏ ਕਈ ਗਾਣੇ ਲੋਕਪ੍ਰਿਯਤਾ ਦੇ ਨਵੇਂ ਆਯਾਮ ਕਰਨ ਵਿਚ ਸਫ਼ਲ ਰਹੇ ਹਨ।

ਬੀਤੇ ਦਿਨ ਰਿਲੀਜ਼ ਹੋਈ ‘ਜੀ ਵਾਈਫ਼ ਜੀ’ ਨਾਲ ਇਕ ਵਾਰ ਫ਼ਿਰ ਲਾਈਮਲਾਈਟ ਵਿਚ ਆਈ ਇਹ ਅਦਾਕਾਰਾ ਆਉਣ ਵਾਲੇ ਦਿਨ੍ਹਾਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ‘ਮੰਜੇ ਬਿਸਤਰੇ 3’, ‘ਮਾਨ ਵਰਸਿਜ਼ ਖ਼ਾਨ’ , ‘ਫ਼ੱਤੋਂ ਦੇ ਯਾਰ ਬੜ੍ਹੇ ਨੇ’ , ‘ਦੂਜੀ ਵਾਰ ਪਿਆਰ’ ਜਿਹੀਆਂ ਕਈ ਹੋਰ ਵੱਡੀਆਂ ਪੰਜਾਬੀ ਫ਼ਿਲਮਾਂ ਵਿਚ ਆਪਣਾ ਸ਼ਾਨਦਾਰ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਹੁਣ ਇਥੇ ਜੇਕਰ ‘ਚਮਕੀਲਾ’ ਫਿਲਮ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਦੀ ਦਸੰਬਰ ਵਿੱਚ ਸ਼ੂਟਿੰਗ ਸ਼ੁਰੂ ਹੋ ਗਈ ਸੀ, ਪਿਛਲੇ ਦਿਨੀਂ ਪਰਿਣੀਤੀ ਚੋਪੜਾ ਨੇ ਪੋਸਟ ਸਾਂਝੀ ਕਰਕੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਪਰਿਣੀਤੀ ਨੇ ਫਿਲਮ ਦੇ ਮੁੱਖ ਕਿਰਦਾਰ ਅਤੇ ਗਾਇਕ ਦਿਲਜੀਤ ਦੁਸਾਂਝ ਬਾਰੇ ਪਿਆਰ ਭਰੇ ਸ਼ਬਦ ਲਿਖੇ ਸਨ। ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:Imtiaz Ali film Chamkila: ਫਿਲਮ 'ਚਮਕੀਲਾ' ਦੀ ਸ਼ੂਟਿੰਗ ਖਤਮ, ਪਰਿਣੀਤੀ ਚੋਪੜਾ ਨੇ ਦਿਲਜੀਤ ਦੁਸਾਂਝ ਉਤੇ ਲੁਟਾਇਆ ਪਿਆਰ, ਕਿਹਾ-

ETV Bharat Logo

Copyright © 2025 Ushodaya Enterprises Pvt. Ltd., All Rights Reserved.