ETV Bharat / entertainment

Film Behisab Pyar: ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਅਮਨਦੀਪ ਕੌਰ ਹੁਣ ਫ਼ਿਲਮ ਬੇਹਿਸਾਬ ਪਿਆਰ ’ਚ ਆਵੇਗੀ ਨਜ਼ਰ

ਅਦਾਕਾਰਾ ਅਮਨਦੀਪ ਕੌਰ, ਜੋ ਪੰਜਾਬੀ ਫ਼ਿਲਮਾਂ ਤੋਂ ਇਲਾਵਾ ਟੀਵੀ ਸੀਰੀਅਲਜ਼ ਵਿੱਚ ਵੀ ਕੰਮ ਕਰ ਚੁੱਕੀ ਹੈ। ਹੁਣ ਇਹ ਅਦਾਕਾਰਾ ਫ਼ਿਲਮ ਬੇਹਿਸਾਬ ਪਿਆਰ ਵਿੱਚ ਮਹੱਤਵਪੂਰਣ ਕਿਰਦਾਰ ਨਿਭਾਉਦੀ ਨਜ਼ਰ ਆਵੇਗੀ।

author img

By

Published : May 7, 2023, 12:47 PM IST

Film Behisab Pyar
Film Behisab Pyar

ਫ਼ਰੀਦਕੋਟ: ਪੰਜਾਬੀ ਫ਼ਿਲਮਾਂ ਤੋਂ ਇਲਾਵਾ ਛੋਟੇ ਪਰਦੇ ਲਈ ਕਈ ਅਹਿਮ ਪ੍ਰੋਜੈਕਟ ਕਰਨ ਦਾ ਮਾਣ ਹਾਸਿਲ ਕਰ ਚੁੱਕੀ ਅਦਾਕਾਰਾ ਅਮਨਦੀਪ ਕੌਰ ਨੂੰ ਅਪਕਮਿੰਗ ਪੰਜਾਬੀ ਫ਼ਿਲਮ ਬੇਹਿਸਾਬ ਪਿਆਰ ’ਚ ਲੀਡ ਭੂਮਿਕਾ ਲਈ ਚੁਣਿਆ ਗਿਆ ਹੈ। ਜਿਸ ਦਾ ਲੇਖ਼ਨ ਅਤੇ ਨਿਰਦੇਸ਼ਨ ਵਿਕਟਰ ਜ਼ੋਹਨ ਕਰ ਰਹੇ ਹਨ।

Film Behisab Pyar
Film Behisab Pyar

ਇਸ ਫ਼ਿਲਮ ਵਿੱਚ ਇਹ ਕਿਰਦਾਰ ਆਉਣਗੇ ਨਜ਼ਰ: ਰਾਵੀ ਪਿਆਰ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿਚ ਨੀਟੂ ਪੰਧੇਰ, ਵਿਕਟਰ ਜੋਹਨ, ਸੰਜੀਵ ਅਤਰੀ, ਹਰਵਿਦਰ ਔਜ਼ਲਾ, ਗੁਰਪ੍ਰੀਤ ਕੌਰ ਭੰਗੂ, ਕਮਲ ਰਾਮਗੜੀਆਂ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਪੰਜਾਬੀ ਮਿਊਜ਼ਿਕ ਵੀਡੀਓ ਦੇ ਖੇਤਰ ਵਿਚ ਬਤੌਰ ਮਾਡਲ ਸ਼ਾਨਦਾਰ ਮੁਕਾਮ ਹਾਸਿਲ ਕਰਨ ਉਪਰੰਤ ਪੰਜਾਬੀ ਸਿਨੇਮਾਂ ’ਚ ਵੀ ਪੜ੍ਹਾਅ ਦਰ ਪੜ੍ਹਾਅ ਮਾਣਮੱਤੀਆਂ ਹਾਸਲ ਕਰ ਚੁੱਕੇ ਅਦਾਕਾਰ ਵਿਕਟਰ ਜੋਹਨ ਇਸ ਫ਼ਿਲਮ ਦੁਆਰਾ ਬਤੌਰ ਨਿਰਦੇਸ਼ਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੇ ਇਸ ਫ਼ਿਲਮ ਬਾਰੇ ਗੱਲ ਕਰਦਿਆ ਦੱਸਿਆ ਕਿ ਅਦਾਕਾਰਾ ਅਮਨਦੀਪ ਕੌਰ ਇਸ ਫ਼ਿਲਮ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਲੀਡਿੰਗ ਕਿਰਦਾਰ ਨਿਭਾ ਰਹੀ ਹੈ।

Film Behisab Pyar
Film Behisab Pyar
  1. Gurnam Bhullar: ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਲਿਆ ਸ਼ੋਸਲ ਮੀਡੀਆ ਤੋਂ ਬ੍ਰੇਕ, ਜਾਣੋ ਕਾਰਨ
  2. ਦੀਪਿਕਾ ਪਾਦੂਕੋਣ ਨੇ ਮੇਟ ਗਾਲਾ 'ਚ ਡੈਬਿਊ ਕਰਨ ਲਈ ਆਲੀਆ ਦੀ ਕੀਤੀ ਤਾਰੀਫ਼, ਕਿਹਾ 'ਤੁਸੀਂ ਕਰ ਦਿਖਾਇਆ'
  3. Priyanka Chopra Reveals: ਜਦੋਂ ਦੇਸੀ ਗਰਲ ਨੇ ਚੱਖਿਆ ਸੀ ਮੈਕਸੀਕਨ ਖਾਣਾ, ਕੁੱਝ ਇਸ ਤਰ੍ਹਾਂ ਦਾ ਹੋ ਗਿਆ ਸੀ ਹਾਲ
Film Behisab Pyar
Film Behisab Pyar

ਅਦਾਕਾਰਾ ਅਮਨਦੀਪ ਕੌਰ ਦਾ ਕਰੀਅਰ: ਜੇਕਰ ਅਦਾਕਾਰਾ ਅਮਨਦੀਪ ਕੌਰ ਦੇ ਹੁਣ ਤੱਕ ਦੇ ਕਰਿਅਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣਾ ਸਫ਼ਰ ਬਤੌਰ ਦੂਰਦਰਸ਼ਨ ਐਂਕਰ ਵਜੋਂ ਸ਼ੁਰੂ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਈ ਵੱਡੇ ਸੱਭਿਆਚਾਰ ਮੇਲਿਆਂ ਤੋਂ ਇਲਾਵਾ ਟੀ.ਵੀ ਪ੍ਰੋਗਰਾਮਾਂ ਗੀਤ ਮਸਾਲਾ, ਗੀਤਾਂਜ਼ਲੀ, ਲਿਸ਼ਕਾਰਾ ਆਦਿ ਨੂੰ ਚਾਰ ਚੰਨ ਲਾਉਣ ਦਾ ਵੀ ਮਾਣ ਆਪਣੀ ਝੋਲੀ ਪਾਇਆ। ਇਸ ਤੋਂ ਇਲਾਵਾ ਉਨ੍ਹਾਂ ਦੇ ਹਿੰਦੀ, ਪੰਜਾਬੀ ਸਿਨੇਮਾਂ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿਚ ਸ਼ਾਹਿਦ ਕਪੂਰ ਸਟਾਰਰ ਫ਼ਿਲਮ ਮੌਸਮ ਤੋਂ ਇਲਾਵਾ ਐਵੇਂ ਐਵੇਂ ਲੁੱਟ ਗਿਆ, ਸਰਦਾਰ ਜੀ, ਚੰਨਾ ਮੇਰਿਆ, ਜਿੰਦਾ ਸੁੱਖਾ, ਅੰਬਸਰੀਆਂ, ਲਵ ਪੰਜਾਬ, ਅਸ਼ਕੇ ਆਦਿ ਕਈ ਚਰਚਿਤ ਅਤੇ ਕਾਮਯਾਬ ਫ਼ਿਲਮਾਂ ਸ਼ਾਮਿਲ ਰਹੀਆਂ ਹਨ। ਜੇਕਰ ਛੋਟੇ ਪਰਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਅਦਾਕਾਰਾ ਨੇ ਕਲਰਜ਼ ਸੀਰੀਅਲਜ਼ ਸਵਰਨ ਘਰ ਅਤੇ ਉਡਾਰੀਆਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਹਿੰਦੀ ਸਿਨੇਮਾਂ ਦੇ ਮਸ਼ਹੂਰ ਅਤੇ ਮੰਝੇ ਹੋਏ ਅਦਾਕਾਰ ਪੰਕਜ਼ ਬੈਰੀ ਨਾਲ ਕੀਤੀ ਪੰਜਾਬੀ ਫ਼ਿਲਮ ਸੀਤੋ ਮਰਜਾਣੀ ਵਿਚ ਨਿਭਾਈ ਭੂਮਿਕਾ ਨੇ ਵੀ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਦਿਵਾਈ ਹੈ। ਜਿਸ ਤੋਂ ਬਾਅਦ ਹੁਣ ਉਹ ਦਿਨੋਂ-ਦਿਨ ਸਿਨੇਮਾਂ, ਟੀ.ਵੀ ਖੇਤਰ ’ਚ ਹੋਰ ਉਚ ਬੁਲੰਦੀਆਂ ਵੱਲ ਵਧ ਰਹੀ ਅਤੇ ਅਦਾਕਾਰਾ ਵਜੋਂ ਮਜ਼ਬੂਤ ਪੈੜ੍ਹਾ ਸਥਾਪਿਤ ਕਰ ਰਹੀ ਇਹ ਹੋਣਹਾਰ ਅਦਾਕਾਰਾ ਹੁਣ ਉਕਤ ਪ੍ਰੋਜੈਕਟ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਉਨ੍ਹਾਂ ਅਨੁਸਾਰ ਇਸ ਫਿਲਮ ਰਾਹੀ ਨਿਭਾਏ ਗਏ ਉਨ੍ਹਾਂ ਦੇ ਇਸ ਕਿਰਦਾਰ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਦਰਸ਼ਕਾਂ ਨੂੰ ਉਨ੍ਹਾਂ ਦਾ ਇਕ ਹੋਰ ਨਵਾਂ ਰੂਪ ਦੇਖਣ ਨੂੰ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.