ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਅਦਾਕਾਰ ਹਰੀਸ਼ ਵਰਮਾ ਦੇ ਸਿਤਾਰੇ ਅੱਜ ਕੱਲ੍ਹ ਕਾਫ਼ੀ ਬੁਲੰਦੀਆਂ 'ਤੇ ਹਨ, ਜੋ ਬੈਕ-ਟੂ-ਬੈਕ ਕਈ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ ਅਤੇ ਇਸੇ ਮਸ਼ਰੂਫੀਅਤ ਦੇ ਮੱਦੇਨਜ਼ਰ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਤੂੰ ਬਣਦਾ ਵੇਖੀਂ ਕੀ' ਦਾ ਵੀ ਆਗਾਜ਼ ਹੋ ਚੁੱਕਾ ਹੈ। ਜਿਸ ਦੀ ਸ਼ੂਟਿੰਗ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ 'ਚ ਸ਼ੁਰੂ ਹੋ ਚੁੱਕੀ ਹੈ।
'ਬਲ ਪ੍ਰੋਡੋਕਸ਼ਨ, ਸੇਵੀਅਰ ਮੋਸ਼ਨ ਪਿਕਚਰਜ਼ ਅਤੇ ਵਿਰਾਸਤ ਫਿਲਮਜ਼' ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਗੁਰੀ ਸੇਖੋਂ ਕਰਨ ਜਾ ਰਹੇ ਹਨ। ਜਦ ਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀਆਂ ਗੈਰੀ ਸਿੰਘ ਸੰਭਾਲ ਰਹੇ ਹਨ। ਮੈਲਬੌਰਨ, ਵਿਕ ਅਤੇ ਆਸਟ੍ਰੇਲੀਆ ਦੀਆਂ ਹੋਰ ਮਨਮੋਹਕ ਅਤੇ ਪ੍ਰਾਈਮ ਲੋਕੇਸ਼ਨਜ਼ ਉੱਪਰ ਸ਼ੂਟ ਕੀਤੀ ਜਾ ਰਹੀ ਇਸ ਫਿਲਮ ਵਿੱਚ ਹਰੀਸ਼ ਵਰਮਾ ਅਤੇ ਯਸ਼ ਸਾਗਰ ਲੀਡ ਜੌੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਮਿੰਟੂ ਕਾਪਾ, ਪ੍ਰਕਾਸ਼ ਗਾਧੂ, ਦੀਦਾਰ ਗਿੱਲ, ਸੀਮਾ ਕੌਸ਼ਲ, ਜਤਿੰਦਰ ਕੌਰ, ਸਰਦਾਰ ਸੋਹੀ, ਹਨੀ ਮੱਟੂ ਆਦਿ ਜਿਹੇ ਮੰਨੇ ਪ੍ਰਮੰਨੇ ਪੰਜਾਬੀ ਸਿਨੇਮਾ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ 'ਚ ਨਜ਼ਰ ਆਉਣਗੇ।
ਸਟਾਰਟ ਟੂ ਫਿਨਿਸ਼ ਸ਼ੂਟਿੰਗ ਸ਼ਡਿਊਲ ਅਧੀਨ ਅਗਲੇ ਕਰੀਬ ਡੇਢ ਮਹੀਨੇ ਤੱਕ ਇੱਥੇ ਫਿਲਮਾਈ ਜਾਣ ਵਾਲੀ ਇਹ ਫਿਲਮ ਰੋਮਾਂਟਿਕ ਅਤੇ ਕਾਮੇਡੀ-ਡਰਾਮਾ ਕਹਾਣੀ ਸਾਰ ਦੁਆਲੇ ਬੁਣੀ ਗਈ ਹੈ, ਜਿਸ ਵਿੱਚ ਪਰਿਵਾਰਿਕ ਵੰਨਗੀਆਂ ਦਾ ਵੀ ਸੁਮੇਲ ਸ਼ਾਮਿਲ ਕੀਤਾ ਗਿਆ ਹੈ।
- 'ਸੈਮ ਬਹਾਦਰ' ਦੀ ਟੀਮ ਨਾਲ ਵਾਹਗਾ ਬਾਰਡਰ ਪਹੁੰਚੇ ਵਿੱਕੀ ਕੌਸ਼ਲ, ਚਾਰੇ ਪਾਸੇ ਗੂੰਜੇ ਭਾਰਤ ਮਾਤਾ ਦੇ ਨਾਅਰੇ
- Tiger 3 Box Office Collection Day 12: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ ਨੇ ਪਾਰ ਕੀਤਾ 250 ਕਰੋੜ ਦਾ ਅੰਕੜਾ, ਜਾਣੋ 12ਵੇਂ ਦਿਨ ਦਾ ਕਲੈਕਸ਼ਨ
- Jatt and Juliet 3: ਵਿਦੇਸ਼ੀ ਧਰਤੀ 'ਤੇ ਪੂਰੀ ਹੋਈ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ, ਨੀਰੂ ਬਾਜਵਾ ਨੇ ਸਾਂਝਾ ਕੀਤਾ ਪਿਆਰ ਭਰਿਆ ਨੋਟ
ਉਕਤ ਪ੍ਰੋਜੈਕਟ ਦੇ ਹੋਰ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਫਿਲਮ ਦੀ ਥੀਮ 'ਤੇ ਨਾਲ-ਨਾਲ ਇਸ ਦਾ ਗੀਤ ਸੰਗੀਤ ਪੱਖ ਵੀ ਬੜਾ ਆਹਲਾ ਰੱਖਿਆ ਜਾ ਰਿਹਾ ਹੈ, ਜਿਸ ਵਿੱਚ ਦਰਸ਼ਕਾਂ ਨੂੰ ਕਈ ਸਿਨੇਮਾ ਰੰਗ ਵੇਖਣ ਨੂੰ ਮਿਲਣਗੇ।
ਉੱਧਰ ਜੇਕਰ ਅਦਾਕਾਰ ਹਰੀਸ਼ ਵਰਮਾ ਦੇ ਮੌਜੂਦਾ ਕਰੀਅਰ ਅਤੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਇੱਕ ਹੋਰ ਨਵੀਂ ਫਿਲਮ 'ਡਰਾਮੇ ਵਾਲੇ' ਦੀ ਸ਼ੂਟਿੰਗ ਲੰਦਨ ਵਿੱਚ ਸੰਪੂਰਨ ਹੋ ਚੁੱਕੀ ਹੈ, ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਓਪਿੰਦਰ ਰੰਧਾਵਾ ਯੂਕੇ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਨਵੀਂ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ 2' ਵੀ ਲਗਭਗ ਸੰਪੂਰਨ ਹੋ ਚੁੱਕੀ ਹੈ, ਜੋ ਵੀ ਰਿਲੀਜ਼ ਪੜਾਅ 'ਤੇ ਹੈ।