ਚੰਡੀਗੜ੍ਹ: ਪੰਜਾਬੀ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਜਾਣਿਆ-ਪਛਾਣਿਆ ਚਿਹਰਾ ਅਤੇ ਨਾਂਅ ਰਹੇ ਹਨ ਪ੍ਰਭਾਵੀ ਵਿਅਕਤੀਤਵ ਦੇ ਮਾਲਕ ਮਾਡਲ-ਅਦਾਕਾਰ ਦਕਸ਼ਅਜੀਤ ਸਿੰਘ, ਜੋ ਲੰਮੇ ਸਮੇਂ ਦੇ ਠਹਿਰਾਵ ਬਾਅਦ ਇਕ ਵਾਰ ਮੁੜ੍ਹ ਪੰਜਾਬੀ ਫਿਲਮ ਖੇਤਰ ਵਿਚ ਸਰਗਰਮ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਅਦਾਕਾਰ (Dakssh Ajit Singh upcoming punjabi film) ਦੇ ਤੌਰ 'ਤੇ ਕੀਤੀ ਨਵੀਂ ਅਤੇ ਪੰਜਾਬੀ ਫਿਲਮ ‘ਵਾਈਟ ਪੰਜਾਬ’ ਰਿਲੀਜ਼ ਲਈ ਤਿਆਰ ਹੈ।
ਹਾਲ ਹੀ ਵਿਚ ਓਟੀਟੀ ਪਲੇਟਫ਼ਾਰਮ netflix 'ਤੇ ਰਿਲੀਜ਼ ਹੋਈ ਚਰਚਿਤ ਅਤੇ ਰਣਦੀਪ ਹੁੱਡਾ ਸਟਾਰਰ ਹਿੰਦੀ ਵੈੱਬ-ਸੀਰੀਜ਼ ‘ਕੈਟ’ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਚੁੱਕੇ ਇਹ ਬੇਹਤਰੀਨ ਐਕਟਰ ਬਹੁਤ ਸਾਰੇ ਸ਼ਾਨਦਾਰ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਟੈਲੀਵਿਜ਼ਨ ਦੀ ਦੁਨੀਆਂ ਵਿਚ ਵੀ ਉਨਾਂ ਆਪਣੀ ਸਰਦਾਰੀ ਕਾਇਮ (Dakssh Ajit Singh upcoming punjabi film) ਰੱਖੀ ਹੈ, ਜਿੰਨ੍ਹਾਂ ਵੱਲੋਂ ਕੀਤੇ ਗਏ ਅਹਿਮ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਸੀਰੀਅਲਜ਼ ਵਿਚ ਸਟਾਰ ਪਲੱਸ ਦਾ ‘ਮਰਿਆਦਾ: ਲੇਕਿਨ ਕਬ ਤੱਕ’, ਕਲਰਜ਼ ਦਾ ‘ਲਾਡੋ 2’, ‘ਚੱਕਰਵਰਤੀ ਅਸ਼ੋਕ ਸਮਰਾਟ’, ‘ਇਸ਼ਕ ਕਾ ਰੰਗ ਸਫੈਦ’, ਸੋਨੀ ਦਾ ‘ਭਾਰਤ ਕੇ ਵੀਰ ਪੁੱਤਰ ਮਹਾਰਾਣਾ ਪ੍ਰਤਾਪ’, ਲਾਈਫ਼ ਓਕੇ ਦਾ ‘ਹਮ ਨੇ ਲੀ ਹੈ ਸਪਤ’ ਤੋਂ ਇਲਾਵਾ ‘ਅਕਬਰ ਕਾ ਬਲ ਬੀਰਬਲ’, ‘ਕੇਸਰੀ ਨੰਦਨ’, ‘ਰਾਜਾ ਕੀ ਆਏਗੀ ਬਰਾਤ’, ‘ਚਲਦੀ ਦਾ ਨਾਮ ਗਾੜ੍ਹੀ’ ਆਦਿ ਸ਼ੁਮਾਰ ਰਹੇ ਹਨ।
ਪੰਜਾਬੀ ਸਿਨੇਮਾ ਲਈ ਬਣੀਆਂ ਕਈ ਅਹਿਮ ਫਿਲਮਾਂ ‘ਅਰਸ਼ੋ’, ‘ਰਹੇ ਚੜ੍ਹਦੀ ਕਲਾ ਪੰਜਾਬ ਦੀ’, ‘ਤੇਰੇ ਇਸ਼ਕ ਨਚਾਇਆ’ ਵਿਚ ਲੀਡ ਭੂਮਿਕਾ ਨਿਭਾ ਚੁੱਕੇ ਇਹ ਬਾਕਮਾਲ ਐਕਟਰ ਲੇਖਕ ਦੇ ਤੌਰ 'ਤੇ ਵੀ ਅਰਸ਼ੋ ਦਾ ਪ੍ਰਭਾਵੀ ਹਿੱਸਾ ਰਹੇ ਹਨ, ਜਿੰਨ੍ਹਾਂ ਨੂੰ ਨਿਭਾਈ ਇਸ ਬੇਹਤਰੀਨ ਲੇਖਨ ਜਿੰਮੇਵਾਰੀ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਅਧੀਨ ਬੈਸਟ ਸਟੋਰੀ ਲੇਖਕ ਵਜੋਂ ਵੀ ਨਿਵਾਜਿਆ ਜਾ ਚੁੱਕਾ ਹੈ।
- Raj Singh Jhinger: ਰਾਜ ਸਿੰਘ ਝਿੰਜਰ ਦੀ ਬਤੌਰ ਲੇਖਕ ਇਸ ਪਹਿਲੀ ਫਿਲਮ ਦਾ ਕੱਲ੍ਹ ਰਿਲੀਜ਼ ਹੋਵੇਗਾ ਟ੍ਰੇਲਰ, ਖੁਦ ਲੀਡ ਭੂਮਿਕਾ ਵਿੱਚ ਆਉਣਗੇ ਨਜ਼ਰ
- Dadasaheb Phalke Award: ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਨੁਰਾਗ ਸਿੰਘ ਠਾਕੁਰ ਨੇ ਕੀਤਾ ਐਲਾਨ
- Kudi Haryane Val Di: ਸੋਨਮ ਬਾਜਵਾ-ਐਮੀ ਵਿਰਕ ਨੇ ਕੀਤਾ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਦਾ ਐਲਾਨ, ਫਿਲਮ ਅਗਲੇ ਸਾਲ ਹੋਵੇਗੀ ਰਿਲੀਜ਼
ਮੂਲ ਰੂਪ ਵਿਚ ਹਰਿਆਣਾ ਦੇ ਕੁਰੂਕਸ਼ੇਤਰ ਨਾਲ ਸੰਬੰਧਤ ਅਤੇ ਪਿਛਲੇ ਲੰਮੇ ਸਮੇਂ ਤੋਂ ਮੁੰਬਈ ਨਗਰੀ ਵਸੇਂਦਾ ਕਰ ਰਹੇ ਇਹ ਵਰਸਟਾਈਲ ਐਕਟਰ ਆਪਣੀ ਉਕਤ ਨਵੀਂ ਪੰਜਾਬੀ ਫਿਲਮ 'ਵਾਈਟ ਪੰਜਾਬ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਉਨਾਂ ਦੱਸਿਆ ਕਿ ਗੱਬਰ ਸੰਗਰੂਰ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿੱਚ ਉਸ ਦਾ ਕਿਰਦਾਰ ਕਾਫ਼ੀ ਮਹੱਤਵਪੂਰਨ ਹੈ, ਜਿਸ ਨੂੰ ਨਿਭਾਉਣਾ ਉਨਾਂ ਲਈ ਚੈਲੇਜ਼ਿੰਗ ਰਿਹਾ ਹੈ।
ਉਨ੍ਹਾਂ ਦੱਸਿਆ ਕਿ 'ਦਿ ਥੀਏਟਰ ਆਰਮੀ ਫ਼ਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦੁਆਰਾ ਮਸ਼ਹੂਰ ਗਾਇਕ ਕਾਕਾ ਵੀ ਅਦਾਕਾਰ ਦੇ ਤੌਰ 'ਤੇ ਪੰਜਾਬੀ ਸਿਨੇਮਾ ’ਚ ਡੈਬਿਊ ਕਰਨ ਜਾ ਰਿਹਾ ਹੈ, ਜਿਸ ਤੋਂ ਇਲਾਵਾ ਪਾਲੀਵੁੱਡ ਦੇ ਹੋਰ ਕਈ ਮੰਨੇ ਪ੍ਰਮੰਨੇ ਐਕਟਰਜ਼ ਵੀ ਇਸ ਵਿਚ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੇ ਹਨ।
ਪੰਜਾਬੀ ਸਿਨੇਮਾ ਵਿਚ ਇਸ ਵਾਰ ਕੁਝ ਹੋਰ ਖਾਸ ਕਰ ਗੁਜ਼ਰਨ ਲਈ ਅੱਗੇ ਵੱਧ ਰਹੇ ਅਦਾਕਾਰ ਦਕਸ਼ਅਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਪ੍ਰਭਾਵਸ਼ਾਲੀ ਮੁਹਾਂਦਰੇ ਅਤੇ ਆਪਣੇ ਅਹਿਮ ਕਿਰਦਾਰ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹ ਵਿਚ ਹਨ ਅਤੇ ਉਮੀਦ ਕਰਦੇ ਹਨ ਕਿ ਦਰਸ਼ਕ ਅਤੇ ਉਨਾਂ ਦੇ ਚਾਹੁੰਣ ਵਾਲੇ ਉਨਾਂ ਦੀ ਫਿਲਮ ਵਿਚਲੀ ਭੂਮਿਕਾ ਨੂੰ ਭਰਪੂਰ ਹੁੰਗਾਰਾ ਦੇਣਗੇ।