ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵਿੱਚ ਬੈਕ ਟੂ ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਹੁਣ ਤਾਂ ਪੰਜਾਬੀ ਦੇ ਅਦਾਕਾਰ ਬਾਲੀਵੁੱਡ ਵੱਲ ਵੀ ਰੁਖ਼ ਕਰ ਰਹੇ ਹਨ, ਉਥੇ ਹੀ ਜੇਕਰ ਗੱਲ ਕਰੀਏ ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਦੀ ਤਾਂ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਨਵੰਬਰ 1984 ਵਿੱਚ ਵਾਪਰੇ ਦਿੱਲੀ ਵਿਖੇ ਦੁਖਾਂਤ ਨੂੰ ਲੈ ਕੇ ਜੋਗੀ ਫ਼ਿਲਮ ਬਣਾਈ ਗਈ ਹੈ ਜੋ ਕਿ ਵਰਲਡ ਵਾਈਡ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ।
ਫ਼ਿਲਮ ਵਿੱਚ ਦਿਲਜੀਤ ਦੁਸਾਂਝ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਉਣ ਵਾਲਾ ਅਪਿੰਦਰਦੀਪ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅੱਜ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਣ ਪਹੁੰਚਿਆ ਅਤੇ ਫ਼ਿਲਮ ਦੀ ਕਾਮਯਾਬੀ ਦੀ ਅਰਦਾਸ ਕਰਨ ਪਹੁੰਚਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪਿੰਦਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਨਵੰਬਰ 1984 ਦਿਨ ਦਰਸਾਉਂਦੀ ਫ਼ਿਲਮ ਜੋਗੀ ਜੋ ਕਿ 16 ਸਤੰਬਰ ਨੂੰ ਨੈੱਟਫਲਿਕਸ ਤੇ ਰਿਲੀਜ਼ ਹੋਈ ਹੈ ਅਤੇ ਬਹੁਤ ਵਧੀਆ ਹੁੰਗਾਰਾ ਮਿਲਿਆ।
ਇਸ ਦੇ ਨਾਲ ਹੀ ਅਪਿੰਦਰਦੀਪ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ ਅਤੇ ਇਸ ਫਿਲਮ ਦੇ ਵਿੱਚ 1984 ਵਿੱਚ ਦਿੱਲੀ 'ਚ ਜਿਸ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਇਸ ਸਾਰੇ ਮਾਹੌਲ ਨੂੰ ਦਰਸਾਉਂਦੀ ਇਹ ਫਿਲਮ ਹੈ ਅਤੇ ਫ਼ਿਲਮ ਦੀ ਕਾਮਯਾਬੀ ਲਈ ਅੱਜ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਕੀਤੇ ਗਏ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਸਿੱਖਾਂ ਲਈ ਸਿੱਖ ਕੌਮ ਹਰ ਸਾਲ ਨਵੰਬਰ ਦੇ ਮਹੀਨੇ ਆਖੰਡ ਪਾਠ ਸਾਹਿਬ ਵੀ ਕਰਵਾਉਂਦੀ ਹੈ ਅਤੇ ਅੱਜ ਤੱਕ ਸਿੱਖਾਂ ਨੂੰ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦਾ ਇਨਸਾਫ ਵੀ ਨਹੀਂ ਮਿਲ ਪਾਇਆ ਅਤੇ ਉਸੇ ਦੇ ਨਿਰਧਾਰਿਤ ਫਿਲਮ ਜੋਗੀ ਬਣਾਈ ਗਈ ਹੈ ਜਿਸ ਵਿੱਚ ਦਿਲਜੀਤ ਦੁਸਾਂਝ ਦੀ ਅਹਿਮ ਭੂਮਿਕਾ ਹੈ ਅਤੇ ਉਸ ਵਿਚ ਅਪਿੰਦਰਦੀਪ ਸਿੰਘ ਨੇ ਦਿਲਜੀਤ ਦੁਸਾਂਝ ਦੇ ਵੱਡੇ ਭਰਾ ਦਾ ਰੋਲ ਅਦਾ ਕੀਤਾ ਹੈ।
ਇਹ ਵੀ ਪੜ੍ਹੋ:Modi Ji Ki Beti Trailer OUT: ਹਸਾ ਹਸਾ ਢਿੱਡੀ ਪੀੜਾਂ ਪਾ ਦੇਵੇਗਾ 'ਮੋਦੀ ਜੀ ਕੀ ਬੇਟੀ' ਦਾ ਟ੍ਰੇਲਰ, ਦੇਖੋ ਫਿਰ