ETV Bharat / elections

ਜਗਮੀਤ ਬਰਾੜ ਅੱਜ ਅਕਾਲੀ ਦਲ 'ਚ ਹੋਣਗੇ ਸ਼ਾਮਲ - jagmeet brar history

ਕਾਂਗਰਸ ਦੇ ਸਾਬਕਾ ਸਾਂਸਦ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਦੇ ਟਵੀਟ ਕਰਕੇ ਇਹ ਐਲਾਨ ਕੀਤਾ ਹੈ ਕਿ ਉਹ ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ

a
author img

By

Published : Apr 19, 2019, 6:17 AM IST

Updated : Apr 19, 2019, 7:49 AM IST

ਚੰਡੀਗੜ੍ਹ: ਭਾਂਵੇ ਉਹ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ ਲੋਕ ਸਭਾ ਚੋਣਾਂ ਸਿਆਸੀ ਆਗੂਆਂ ਦਾ ਪਾਰਟੀਆਂ ਬਦਲਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ। ਇਸ ਦੌਰਾਨ ਕਾਂਗਰਸ ਤੋਂ ਸਾਂਸਦ ਰਹੇ ਅਤੇ ਅਕਾਲੀ ਦਲ ਵਿਰੁੱਧ ਜਮ ਕੇ ਭੜਾਸ ਕੱਢਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਮਾਤ ਦੇਣ ਵਾਲੇ ਕਾਂਗਰਸ ਦੇ ਦਿੱਗਜ਼ ਨੇਤਾ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।

ਸਾਬਕਾ ਸਾਂਸਦ ਜਗਮੀਤ ਬਰਾੜ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਜਾਣਕਾਰੀ ਖ਼ੁਦ ਟਵੀਟ ਕਰ ਕੇ ਦਿੱਤੀ ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ।

  • In my political and personal capacity, I have been driven by the virtues and principles of Guru Nanak. Hence, I want to inform all well wishers who have stood by me that I will be joining the Shiromani Akal Dal @Akali_Dal_ tomorrow at Shri Muktsar Sahib. (2)

    — Jagmeet Singh Brar (@jagmeetbrar7) April 18, 2019 " class="align-text-top noRightClick twitterSection" data=" ">

ਬਰਾੜ ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਗੇ। ਜਗਮੀਤ ਬਰਾੜ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨਗੇ।"

ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਣ ਦੇ ਐਲਾਨ ਨਾਲ ਇਹ ਕਨਸੋਆਂ ਮਿਲ ਰਹੀਆਂ ਹਨ ਕਿ ਜਗਮੀਤ ਬਰਾੜ ਅਕਾਲੀ ਦਲ ਵੱਲੋਂ ਤੱਤੀ ਸੀਟ (Hot seat) ਫ਼ਿਰੋਜ਼ਪੁਰ ਤੋਂ ਉਮੀਦਵਾਰ ਹੋ ਸਕਦੇ ਹਨ।

ਜਗਮੀਤ ਬਰਾੜ ਦਾ ਨਾਂਅ ਪੰਜਾਬ ਦੀ ਸਿਆਸਤ ਵਿੱਚ ਬੜਾ ਅਹਿਮ ਰਿਹਾ ਹੈ, ਬਰਾੜ ਆਪਣੇ ਤਰਕਾਂ ਅਤੇ ਬੇਬਾਕੀ ਨਾਲ ਬੋਲਣ ਵਾਲੇ ਅੰਦਾਜ਼ ਕਰਕੇ ਬੜੇ ਹਰਮਨ ਪਿਆਰੇ ਸਨ ਸਭ ਨੂੰ ਐਵੇਂ ਸੀ ਕਿ ਇਨ੍ਹਾਂ ਦਾ ਪੰਜਾਬ ਦੀ ਸਿਆਸਤ ਵਿੱਚ ਸੁਨਿਹਰਾ ਭਵਿੱਖ ਹੈ ਪਰ ਉਨ੍ਹਾਂ ਦੀਆਂ ਕੁਝ ਗ਼ਲਤੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਹਾਸ਼ੀਆ 'ਤੇ ਲਿਆ ਦਿੱਤਾ ਹੈ।

ਜਮਗੀਤ ਬਰਾੜ ਦੇ ਸਿਆਸੀ ਸਫ਼ਰ 'ਤੇ ਇੱਕ ਝਾਤ

ਸਾਬਕਾ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਬਰਾੜ ਦੇ ਫਕਜ਼ੰਦ ਜਗਮੀਤ ਬਰਾੜ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਿਦਿਆਰਥੀ ਆਗੂ ਵਜੋਂ ਕੀਤੀ ਸੀ। ਵਿਦਿਆਰਥੀ ਸਿਆਸਤ ਵਿੱਚ ਹਿੱਸਾ ਲੈਣ ਤੋਂ ਬਾਅਦ ਬਰਾੜ All India Sikh Student Federation ਦੇ ਪ੍ਰਧਾਨ ਵੀ ਰਹੇ ਜਿਸ ਤੋਂ ਬਾਅਦ ਜਗਮੀਤ ਬਰਾੜ 1992 ਅਤੇ 1999 ਵਿੱਚ ਸਾਂਸਦ ਬਣੇ। 1999 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ ਸਰਕਾਰ ਦੀ ਸਰਕਾਰ ਹੋਣ ਦੇ ਬਾਵਜ਼ੂਦ ਵੀ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਫ਼ਰੀਦਕੋਟ ਸੀਟ ਤੋਂ ਮਾਤ ਦਿੱਤੀ ਸੀ।

ਇਸ ਦੌਰਾਨ ਬਰਾੜ ਦੇ ਕਾਂਗਰਸ ਪਾਰਟੀ ਨਾਲ ਕਈ ਮੱਤਭੇਦ ਰਹੇ ਜਿਸ ਤੋਂ ਬਾਅਦ 5 ਜਨਵਰੀ 2015 ਨੂੰ ਉਨ੍ਹਾਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਇਹ ਉਨ੍ਹਾਂ ਦੇ ਸਿਆਸੀ ਜੀਵਨ ਦੀ ਵੱਡੀ ਗ਼ਲਤੀ ਸਾਬਤ ਹੋਈ ਜਿਸ ਕਰਕੇ ਬਰਾੜ ਦਾ ਸਿਆਸੀ ਅਕਸ ਧੁੰਦਲਾ ਜਾਪਣ ਲੱਗ ਪਿਆ। ਇਸ ਤੋਂ ਬਾਅਦ ਬਰਾੜ ਨੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ੍ਹਿਆ ਅਤੇ ਪੰਜਾਬ ਦੇ ਪ੍ਰਧਾਨ ਬਣੇ ਗਏ ਪਰ ਪਾਰਟੀ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਵੀ ਅਲਵਿਦਾ ਕਹਿ ਦਿੱਤਾ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਚਰਚਾ ਸੀ ਕਿ ਜਗਮੀਤ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਐਲਾਨ ਕੀਤਾ ਕਿ ਉਹ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ ਬਲਕਿ ਬਾਹਰੋਂ ਪਾਰਟੀ ਦਾ ਸਮਰਥਣ ਕਰਨਗੇ।

2019 ਲੋਕ ਸਭਾ ਦੌਰਾਨ ਫਿਰ ਤੋਂ ਇਹ ਚਰਚਾ ਛਿੜੀ ਸੀ ਕਿ ਉਹ 'ਆਪ' ਵਿੱਚ ਜਾ ਰਹੇ ਹਨ ਇਨ੍ਹਾਂ ਸਭ ਗੱਲਾਂ ਨੂੰ ਸਾਫ਼ ਕਰਦਿਆਂ ਬਰਾੜ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਅਕਾਲੀ ਵਿੱਚ ਸ਼ਾਮਲ ਹੋਣ ਦੇ ਐਲਾਨ ਨਾਲ ਤੋਂ ਬਾਅਦ ਇਹ ਚਰਚਾ ਛਿੜੀ ਹੋਈ ਹੈ ਕਿ ਬਰਾੜ ਫ਼ਿਰੋਜ਼ਪੁਰ ਸੀਟ ਤੋਂ ਉਮੀਦਵਾਰ ਹਨ। ਇਹ ਤਾਂ ਆਉਂਣ ਵਾਲਾ ਵਕਤ ਹੀ ਦੱਸਗੇ ਕਿ 'ਊਠ ਕਿਹੜੀ ਕਰਵਟ ਬੈਠਦਾ ਹੈ'

ਜੇ ਬਰਾੜ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਲਾਕੇ ਦੇ ਅਕਾਲੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਵੇਗਾ

Intro:Body:

brar

Conclusion:
Last Updated : Apr 19, 2019, 7:49 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.