ਤਰਨਤਾਰਨ: ਗ਼ਰੀਬੀ ਨੇ ਜਿੱਥੇ ਦੋ ਵਕਤ ਦੀ ਰੋਟੀ ਤੋਂ ਬਾਂਝਾ ਕਰ ਦਿੱਤਾ ਹੈ, ਉੱਥੇ ਹੀ ਛੋਟੇ ਛੋਟੇ ਬੱਚੇ ਸਕੂਲ ਦੀ ਪੜ੍ਹਾਈ ਤੋਂ ਵੀ ਘਰ ਬੈਠੇ ਉਡੀਕ ਰਹੇ ਹਨ ਕਿਸੇ ਇਸ ਤਰ੍ਹਾਂ ਦੇ ਇਨਸਾਨ ਨੂੰ ਜੋ ਉਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਵਾਸਤੇ ਦੋ ਕਿਤਾਬਾਂ ਲੈ ਕੇ ਦੇਵੇਗਾ, ਜਿਸ ਨਾਲ ਪੜ੍ਹ ਲਿਖ ਕੇ ਉਹ ਆਪਣੇ ਘਰ ਦੀ ਗ਼ਰੀਬੀ ਦੂਰ ਕਰ ਲੈਣਗੇ।
ਇਹ ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੂੰਦੇ ਦਾ ਜਿੱਥੇ ਇਕ ਇਸ ਤਰ੍ਹਾਂ ਗ਼ਰੀਬ ਪਰਿਵਾਰ ਜੋ ਅਤਿ ਦੀ ਗ਼ਰੀਬੀ ਵਿੱਚ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੈ ਪਰ ਇਸ ਪਰਿਵਾਰ ਦੇ ਛੋਟੇ ਬੱਚੇ ਇਕ ਹੌਸਲਾ ਰੱਖੀਂ ਬੈਠੇ ਹਨ ਕਿ ਉਹ ਪੜ੍ਹ ਲਿਖ ਕੇ ਆਪਣੇ ਘਰ ਦੀ ਗ਼ਰੀਬੀ ਦੂਰ ਕਰ ਦੇਣਗੇ ਪਰ ਉਨ੍ਹਾਂ 'ਤੇ ਵੀ ਇਸ ਗ਼ਰੀਬੀ ਦੀ ਮਾਰ ਨੇ ਆਪਣਾ ਅਸਰ ਵਿਖਾਇਆ ਹੋਇਆ ਹੈ, ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਦੀ ਮੁਖੀਆ ਬਲਵਿੰਦਰ ਕੌਰ ਨੇ ਨਾਲ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਦਾ ਇੰਤਜ਼ਾਮ ਕਰ ਲੈਂਦੀ ਹੈ ਪਰ ਘਰਾਂ ਦੇ ਖਰਚੇ ਜ਼ਿਆਦਾ ਹੋਣ ਕਾਰਨ ਘਰ ਵਿਚ ਪੈਸਾ ਨਾ ਹੋਣ ਕਾਰਨ ਜਿਥੇ ਨਾ ਤਾਂ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਰਹੀ ਹੈ ਉਥੇ ਹੀ ਨਾ ਉਹ ਆਪਣਾ ਘਰ ਠੀਕ ਤਰ੍ਹਾਂ ਨਾਲ ਬਣਾ ਸਕੀ ਹੈ।
ਪੀੜਤ ਔਰਤ ਨੇ ਦੱਸਿਆ ਕਿ ਜਿਸ ਘਰ ਵਿਚ ਉਹ ਰਹਿੰਦੇ ਹਨ ਉਹ ਕਿਸੇ ਵਿਅਕਤੀ ਨੂੰ ਸਰਕਾਰ ਵੱਲੋਂ ਅਲਾਟਮੈਂਟ ਹੋਈ ਸੀ, ਜਿਸ ਨੇ ਤਰਸ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਦਿੱਤਾ ਹੈ ਪਰ ਇਸ ਘਰ ਦੇ ਵੀ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਮੀਂਹ ਦੇ ਦਿਨਾਂ ਵਿੱਚ ਉਨ੍ਹਾਂ ਦੇ ਦਿਲਾਂ ਵਿੱਚ ਇਹ ਫਿਕਰ ਬੈਠਾ ਰਹਿੰਦਾ ਹੈ ਕਿ ਕਿਤੇ ਇਹ ਘਰ ਉੱਪਰ ਡਿੱਗ ਹੀ ਨਾ ਜਾਵੇ ਅਤੇ ਨਾ ਇਸ ਘਰ ਵਿੱਚ ਲੈਟਰੀਨਾਂ ਬਾਥਰੂਮ ਇਥੋਂ ਤੱਕ ਕਿ ਇਸ ਘਰ ਵਿੱਚੋਂ ਜੇ ਪਾਣੀ ਬਾਹਰ ਨਹੀਂ ਨਿਕਲਦਾ ਜਿਸ ਕਾਰਨ ਉਨ੍ਹਾਂ ਨੇ ਮਜਬੂਰ ਹੋ ਕੇ ਘਰ ਵਿਚ ਹੀ ਇਕ ਟੋਆ ਮਾਰਿਆ ਹੋਇਆ ਹੈ।
ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਹੈ ਪਰ ਘਰ ਦੀ ਮਜ਼ਬੂਰੀ ਨੇ ਉਸ ਦੇ ਬੱਚਿਆਂ ਦੇ ਅਰਮਾਨ ਵੀ ਮਾਰ ਕੇ ਰੱਖ ਦਿੱਤੇ ਹਨ ਅਤੇ ਉਸ ਦੇ ਬੱਚੇ ਰਾਤ ਦਿਨ ਸਕੂਲ ਜਾਣ ਨੂੰ ਤਰਸਦੇ ਰਹਿੰਦੇ ਹਨ ਪਰ ਘਰ ਦੀ ਮਜਬੂਰੀ ਕਾਰਨ ਉਹ ਬੱਚਿਆਂ ਨੂੰ ਸਕੂਲ ਨਹੀਂ ਲਿਜਾ ਪਾ ਰਹੀ।
ਉਧਰ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਛੋਟੇ ਬੱਚੇ ਗੁਰਤੇਜ ਸਿੰਘ ਅਤੇ ਛੋਟੀ ਬੱਚੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਨਾਂ ਤਾ ਪੈਸਾ ਧੇਲਾ ਹੈ ਅਤੇ ਨਾ ਹੀ ਉਹ ਚੱਜ ਨਾਲ ਦੋ ਵਕਤ ਦੀ ਰੋਟੀ ਖਾ ਸਕਦੇ ਹਨ, ਇਨ੍ਹਾਂ ਬੱਚਿਆਂ ਨੇ ਕਿਹਾ ਕਿ ਉਹ ਵੀ ਸਕੂਲ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਨਾ ਕੋਈ ਕਿਤਾਬ ਹੈ ਅਤੇ ਨਾ ਕੋਈ ਬਸਤਾ ਅਤੇ ਨਾ ਹੀ ਉਨ੍ਹਾਂ ਨੂੰ ਸਕੂਲ ਵਿਚ ਕੋਈ ਪੈਸਿਆ ਹੈ।
ਪੀੜਤ ਪਰਿਵਾਰ ਨੇ ਸਮਾਜ ਸੇਵਕ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਦੋ ਵਕਤ ਦੀ ਰੋਟੀ ਅਤੇ ਸਕੂਲ ਜਾਣ ਦਾ ਹੀ ਕੋਈ ਇੰਤਜ਼ਾਮ ਕਰ ਦਿੱਤਾ ਜਾਵੇ, ਜਿਸ ਨਾਲ ਉਹ ਆਪਣਾ ਟਾਈਮ ਪਾਸ ਕਰ ਸਕਣ।
ਇਹ ਵੀ ਪੜ੍ਹੋ:ਅੰਬੇਡਕਰ ਜਯੰਤੀ ਮੌਕੇ ਸੀਐੱਮ ਮਾਨ ਦਾ ਐਲਾਨ, 16 ਅਪ੍ਰੈਲ ਨੂੰ ਮਿਲੇਗੀ ਵੱਡੀ ਖੁਸ਼ਖ਼ਬਰੀ