ਪਟਿਆਲਾ: ਆਏ ਦਿਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਹਨਾਂ ਨੂੰ ਦੇਖ ਸੁਣਕੇ ਇੰਝ ਲੱਗਦਾ ਜਿਵੇਂ ਇਨਸਾਨੀਅਤ ਮਰਦੀ ਜਾ ਰਹੀ ਹੈ। ਇਸ ਤਰ੍ਹਾਂ ਹੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ(Rajindra Hospital, Patiala) ਤੋਂ ਕੁਝ ਦੂਰੀ 'ਤੇ ਹੀ ਇੱਕ ਨੌਜਵਾਨ ਜਖ਼ਮੀ ਹਾਲਤ 'ਚ ਪਿਆ ਸੀ।
ਮੀਡੀਆਂ ਵਲੋਂ ਫੋਨ ਕਰਕੇ ਪੁਲਿਸ ਤੇ ਐਬੂਲੈਂਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਡੇਢ ਘੰਟੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਪਹੁੰਚੀ। ਪਰ ਕੋੋੋਈ ਵੀ ਉਸ ਵਿਅਕਤੀ ਨੂੰ ਲਿਜਾਣ ਲਈ ਅੱਗੇ ਨਹੀਂ ਆਇਆ, ਨਾ ਹੀ ਪੁਲਿਸ ਅਤੇ ਨਾ ਹੀ ਰਾਜਿੰਦਰਾ ਹਸਪਤਾਲ ਦਾ ਕੋਈ ਡਾਕਟਰ, ਨਾ ਹੀ ਐਬੂਲੈਂਸ।
ਦੱਸਿਆ ਜਾ ਰਿਹਾ ਕਿ ਜਾਣਕਾਰੀ ਦੇਣ ਤੋਂ ਬਾਅਦ ਵੀ ਡੇਢ ਘੰਟੇ ਤੱਕ ਐਬੂਲੈਂਸ ਨਹੀਂ ਆਈ। ਉਥੇ ਰਾਹ ਚੱਲਦੇ ਲੋਕਾਂ ਵੱਲੋਂ ਕਿਹਾ ਗਿਆ ਕਿ ਇਹ ਬੰਦਾ ਇੱਕ ਘੰਟੇ ਤੋਂ ਮੋਰਚਰੀ ਦੇ ਬਾਹਰ ਸੜਕ 'ਤੇ ਡਿੱਗਿਆ ਪਿਆ ਹੈ।
ਉਥੇ ਹੀ ਪੁਲਿਸ ਕਰਮਚਾਰੀ ਦਾ ਕਹਿਣਾ ਸੀ ਕਿ ਸਾਨੂੰ ਜਦੋਂ ਪਤਾ ਲੱਗ ਗਿਆ, ਤਰੁੰਤ ਅਸੀਂ ਆ ਗਏ। ਦੂਜੇ ਪਾਸੇ ਰਜਿੰਦਰਾ ਹਸਪਤਾਲ ਮੈਡੀਕਲ ਸੁਪਰੀਡੈਂਟ ਵੱਲੋਂ ਕਿਹਾ ਗਿਆ, ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਅਤੇ ਇਹ ਪੁਲਿਸ ਨੂੰ ਦੇਖਣਾ ਚਾਹੀਦਾ ਹੈ। ਹਸਪਤਾਲ ਕਾਫੀ ਵੱਡਾ ਹੈ, ਇਸ ਪੂਰੇ ਮਾਮਲੇ ਦੀ ਜਾਂਚ ਕਰਾਂਗੇ।
ਜਖ਼ਮੀ ਹਾਲਤ 'ਚ ਪਏ ਵਿਅਕਤੀ ਦਾ ਨਾਮ ਦਲਵਿੰਦਰ ਦੱਸਿਆ ਜਾ ਰਿਹਾ ਹੈ, ਵਿਅਕਤੀ ਦੇ ਜਖ਼ਮੀ ਦੇ ਪਿੱਛੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 19 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ